*ਉਲੰਘਣਾ ਕਰਨ ਵਾਲਿਆਂ ‘ਤੇ ਪੀ.ਸੀ.ਪੀ.ਐਨ.ਡੀ.ਟੀ.ਐਕਟ ਤਹਿਤ ਹੋਵੇਗੀ ਕਾਰਵਾਈ-ਡਾ.ਰਿਚਾ*

0
15

ਫ਼ਗਵਾੜਾ-20 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਸਿਵਲ ਸਰਜਨ ਡਾ.ਰਿਚਾ ਭਾਟੀਆ ਦੀ ਅਗਵਾਈ ਵਿਚ ਅੱਜ ਪੀ.ਸੀ.ਪੀ.ਐਨ.ਡੀ.ਟੀ.ਐਕਟ ਅਧੀਨ ਗਠਤ ਕੀਤੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ.ਰਿਚਾ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ‘ਚ ਪੀ.ਸੀ.ਪੀ.ਐਨ.ਡੀ.ਟੀ.ਐਕਟ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਸਕੈਨਿੰਕ ਸੈਂਟਰਾਂ ਦੀ ਸਮੇਂ-ਸਮੇਂ ‘ਤੇ ਜਾਂਚ ਕੀਤੀ ਜਾਂਦੀ ਹੈ, ਤਾਂ ਕਿ ਕੰਨਿਆ ਭਰੂਣ ਹੱਤਿਆ ਨੂੰ ਰੋਕਿਆ ਜਾ ਸਕੇ । ਉਨ੍ਹਾਂ ਸਾਰੇ ਸਕੈਨਿੰਗ ਸੈਂਟਰਾਂ ਨੂੰ ਹਦਾਇਤ ਕਰਦਿਆ ਕਿਹਾ ਕਿ ਜੇਕਰ ਕੋਈ ਵੀ ਭਰੂਣ ਜਾਂਚ ਕਰਦਾ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਕੈਨਿੰਗ ਸੈਂਟਰ ਦੀ ਰਜਿਸਟ੍ਰੇਸ਼ਨ ਰੱਦ ਕਰਕੇ ਕਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।ਇਸ ਤੋਂ ਇਲਾਵਾ ਵੱਖ-ਵੱਖ ਮੁੱਦਿਆਂ ‘ਤੇ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਗਈ ਮੀਟਿੰਗ ‘ਚ ਡੀ.ਐਫ.ਪੀ.ਓ.ਡਾ.ਅਸ਼ੋਕ ਕੁਮਾਰ,ਡਾ.ਸਿੰਮੀ ਧਵਨ, ਡਾ.ਅਰਸ਼ਬੀਰ ਕੌਰ,ਜ਼ਿਲ੍ਹਾ ਸਹਾਇਕ ਅਟਾਰਨੀ ਜਨਰਲ ਅਮਨਦੀਪ ਸਿੰਘ,ਪ੍ਰੋਮਿਲਾ ਅਰੋੜਾ ਸੋਸ਼ਲ ਵਰਕਰ,ਡਾ.ਰਾਜ ਕੁਮਾਰ ਸੋਸ਼ਲ ਵਰਕਰ,ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ,ਸੁਖਦਿਆਲ ਸਿੰਘ,ਬੀ.ਸੀ.ਸੀ.ਜੋਤੀ ਅਨੰਦ ਆਦਿ ਹਾਜ਼ਰ ਸਨ।

NO COMMENTS