*ਉਮੀਦ ਸੇਵਾ ਸੋਸਾਇਟੀ ਅਕਲੀਆ ਨੇ ਪਿੰਡ ਨੂੰ ਹਰਿਆ ਭਰਿਆ ਬਣਾਉਣ ਲਈ ਪਿੰਡ ਵਿੱਚ ਬੂਟੇ ਲਗਾਉਣ ਦੀ ਵਿੱਢੀ ਮੁਹਿੰਮ*

0
19

ਜੋਗਾ 25 ਮਈ  (ਸਾਰਾ ਯਹਾਂ/ਗੋਪਾਲ ਅਕਲੀਆ):-ਜਿਲ੍ਹੇ ਦੇ ਪਿੰਡ ਅਕਲੀਆ ਵਿਖੇ ਵੱਖ-ਵੱਖ ਸਮਾਜ ਸੇਵੀ ਕੰਮਾਂ ਵਿੱਚ ਯੋਗਦਾਨ ਪਾ ਰਹੀ ਉਮੀਦ ਸੇਵਾ ਸੋਸਾਇਟੀ ਅਕਲੀਆ ਵਲੋਂ ਦੇਸ਼ ਵਿੱਚ ਚੱਲ ਰਹੀ ਕੋਰੋਨਾ ਮਹਾਂਮਾਰੀ ਕਾਰਨ ਆਕਸੀਜ਼ਨ ਦੀ ਘਾਟ ਨੂੰ ਮੁੱਖ ਰੱਖਦਿਆਂ ਤੇ ਵਾਤਾਵਰਨ ਦੀ ਸ਼ੁੱਧਤਾ ਦੇ ਨਾਲ-ਨਾਲ ਪਿੰਡ ਨੂੰ ਹਰਿਆ-ਭਰਿਆ ਬਨਾਉਂਣ ਲਈ ਮੈਂਬਰਾ ਵਲੋਂ ਪਿੰਡ ਦੀਆਂ ਸਾਂਝੀਆ ਥਾਵਾਂ ਤੇ ਸੈਂਕੜੇ ਬੂਟੇ ਲਗਾਏ ਗਏ, ਜਿਸਦੀ ਸ਼ੁਰੂਆਤ ਥਾਣਾ ਜੋਗਾ ਦੇ ਐਡੀਸ਼ਨਲ ਐਸ.ਐਚ.ਓ ਅਮਰੀਕ ਸਿੰਘ ਤੇ ਡੇਰਾ ਘੜੂਆਂ ਅਕਲੀਆ ਦੇ ਮੁਖੀ ਬਾਬਾ ਬਸੰਤ ਦਾਸ ਜੀ ਵਲੋਂ ਡੇਰਾ ਘੜੂਆਂ ਤੋਂ ਸਾਂਝੇ ਤੌਰ ਤੇ ਕੀਤੀ ਗਈ। ਐਡੀਸ਼ਨਲ ਐਸ.ਐਚ.ਓ ਜੋਗਾ ਅਮਰੀਕ ਸਿੰਘ ਨੇ ਸੋਸਾਇਟੀ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਕੋਰੋਨਾ ਮਹਾਂਮਾਰੀ ਕਾਰਨ ਆਕਸੀਜ਼ਨ ਦੀ ਘਾਟ ਕਾਰਨ ਅਨੇਕਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਇਸ ਲਈ ਸਾਨੂੰ ਆਕਸੀਜਨ ਦੀ ਘਾਟ ਨੂੰ ਦੇਖਦਿਆਂ ਸ਼ੁੱਧ ਵਾਤਾਵਰਣ ਤੇ ਸਰੀਰਕ ਤੰਦਰੁਸਤੀ ਬਣਾਈ ਰੱਖਣ ਲਈ ਘਰ-ਘਰ ਬੂਟੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਹਾਂਮਾਰੀ ਚੈਨ ਨੂੰ ਤੋੜਨ ਲਈ ਪੁਲਿਸ ਦਾ ਸਾਥ ਇਸੇ ਤਰਾਂ ਦਿੱਤਾ ਜਾਵੇ। ਡੇਰਾ ਘੜੂਆਂ ਦੇ ਮੁਖੀ ਬਾਬਾ ਬਸੰਤ ਦਾਸ ਨੇ ਕਿਹਾ ਡੇਰਾ ਘੜੂਆਂ ਵਲੋਂ ਮੁੱਖ ਲੋੜ ਨੂੰ ਦੇਖਦਿਆਂ ਸੈਂਕੜੇ ਬੂਟੇ ਲਗਾਏ ਜਾਣਗੇ ਤੇ ਨਾਲ ਹੀ ਉਨ੍ਹਾਂ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਜਰੂਰ ਲਗਾਏ ਜਾਣ। ਬਾਬਾ ਬਸੰਤ ਦਾਸ ਨੇ ਅਜਿਹੇ ਉਪਰਾਲੇ ਲਈ ਸੰਸਥਾਵਾਂ ਨੂੰ ਆਪਣੇ ਵਲੋਂ ਹਰ ਪੱਖੋਂ ਸਹਿਯੋਗ ਦੇਣ ਲਿਆ ਕਿਹਾ। ਸੋਸਾਇਟੀ ਦੇ
ਪ੍ਰਧਾਨ ਡਾ. ਗੁਰਦੀਪ ਸਿੰਘ ਨੇ ਕਿਹਾ ਕਿ ਪਿੰਡ ਦੇ ਸਹਿਯੋਗ ਨਾਲ ਪਿੰਡ ਵਿੱਚ ਬੂਟੇ ਲਗਾਏ ਜਾ ਰਹੇ ਹਨ, ਇਸ ਉਪਰਾਲੇ ਲਈ ਉਨ੍ਹਾਂ ਨੂੰ ਪਿੰਡ ਦੇ ਨੌਜਵਾਨਾਂ ਵਲੋਂ ਪੁਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਸੋਸਾਇਟੀ ਦੇ ਚੇਅਰਮੈਨ ਗੋਪਾਲ ਅਕਲੀਆ, ਖਜ਼ਾਨਚੀ ਗੋਰਾ ਸਿੰਘ, ਹੌਲਦਾਰ ਗੁਰਪ੍ਰੀਤ ਸਿੰਘ, ਬੰਤਾ ਸਿੰਘ ਆਦਿ ਮੈਂਬਰ ਹਾਜ਼ਰ ਸਨ।

NO COMMENTS