ਸੰਸਥਾ ਵੱਲੋਂ ਪਹਿਲਾ ਦੀ ਤਰ੍ਹਾਂ ਕੀਤੇ ਜਾਣੇ ਲੋਕ ਭਲਾਈ ਦੇ ਕੰਮ ਹਮੇਸ਼ਾ ਜਾਰੀ ਰਹਿਣਗੇ-ਚੇਅਰਮੈਨ ਗੋਪਾਲ ਅਕਲੀਆ
ਜੋਗਾ, 5 ਅਪ੍ਰੈਲ (ਸਾਰਾ ਯਹਾਂ/ਗੋਪਾਲ ਅਕਲੀਆ)-ਵੱਖ-ਵੱਖ ਸਮਾਜ ਸੇਵੀ ਕੰਮਾਂ ਵਿੱਚ ਆਪਣਾ ਹਮੇਸ਼ਾ ਬਣਦਾ ਯੋਗਦਾਨ ਪਾਉਣ ਵਾਲੀ ਉਮੀਦ ਸੇਵਾ ਸੋਸਾਇਟੀ ਅਕਲੀਆ ਵੱਲੋਂ ਸਲਾਨਾ ਸਮੂਹ ਮੈਂਬਰਾ ਦੀ ਹਾਜ਼ਰੀ ਵਿੱਚ ਕੀਤੀ ਗਈ ਅਤੇ ਇਸ ਸਮੇਂ ਸੋਸਾਇਟੀ ਵੱਲੋਂ ਕੀਤੇ ਗਏ ਕੰਮਾਂ ਸਬੰਧੀ ਜਾਣੂ ਕਰਵਾਉਦਿਆਂ ਕੀਤੇ ਜਾਣੇ ਕੰਮਾਂ ਸਬੰਧੀ ਵਿਚਾਰ ਵਿਟਾਂਦਾਰਾ ਕੀਤਾ ਗਿਆ। ਚੋਣ ਦੌਰਾਨ ਸਰਬਸੰਮਤੀ ਗੁਰਦੀਪ ਸਿੰਘ ਨੂੰ ਦੂਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ, ਗੋਪਾਲ ਅਕਲੀਆ ਚੇਅਰਮੈਨ, ਜਸਵੀਰ ਸਿੰਘ ਕਾਕਾ ਸਲਾਹਕਾਰ, ਅੰਮ੍ਰਿਤਪਾਲ ਸਿੰਘ ਮੀਤ ਪ੍ਰਧਾਨ, ਜਗਦੇਵ ਸਿੰਘ ਗੰਢੂਆਂ ਸਕੱਤਰ, ਦਰਸ਼ਨ ਸਿੰਘ ਗੋਰਾ ਖਜ਼ਾਨਚੀ, ਨੀਰਜ਼ ਸਰਮਾ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ। ਚੇਅਰਮੈਨ ਗੋਪਾਲ ਅਕਲੀਆ, ਪ੍ਰਧਾਨ ਗੁਰਦੀਪ ਸਿੰਘ ਤੇ ਸਮੂਹ ਅਹੁਦੇਦਾਰ ਨੇ ਕਿਹਾ ਕਿ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮ ਪਹਿਲਾ ਦੀ ਤਰ੍ਹਾਂ ਹਮੇਸ਼ਾ ਜਾਰੀ ਰਹਿਣਗੇ। ਇਸ ਮੌਕੇ ਕਮੇਟੀ ਮੈਂਬਰ ਭਗਵਾਨ ਸਿੰਘ, ਜੀਤਾ ਸਿੰਘ, ਕੁਲਵੰਤ ਸਿੰਘ ਗਿੱਲ, ਗੁਰਵਿੰਦਰ ਸਿੰਘ, ਸਾਧੂ ਸਿੰਘ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ, ਰਣਧੀਰ ਸਿੰਘ, ਸੰਦੀਪ ਸਿੰਘ, ਗੁਰਸੇਵਕ ਸਿੰਘ, ਬੂਟਾ ਸਿੰਘ, ਪ੍ਰਗਟ ਸਿੰਘ, ਕੁਦਲੀਪ ਸਿੰਘ ਆਦਿ ਮੈਂਬਰ ਹਾਜ਼ਰ ਸਨ।