ਉਮੀਦਵਾਰ ਈਵੀਐਮ ਮਸੀਨਾਂ ਵਿੱਚ ਗੜਬੜੀ ਦੀਆਂ ਝੂਠੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਡਾ. ਸ਼ਿਖਾ ਭਗਤ

0
134

ਮਾਨਸਾ 15 ਫਰਵਰੀ (ਸਾਰਾ ਯਹਾ /ਜਗਦੀਸ਼ ਬਾਂਸਲ)-ਨਗਰ ਕੌਸਲ ਮਾਨਸਾ (ਚੋਣਾਂ 2021) ਦੀਆਂ 14 ਫਰਵਰੀ 2021 ਨੂੰ ਹੋਈਆਂ ਚੋਣਾਂ ਦੇ ਸਬੰਧ ਵਿੱਚ ਕੁਝ ਸਰਾਰਤੀ ਅਨਸਰਾਂ ਵੱਲੋਂ ਈਵੀਐਮ ਮਸੀਨਾ ਵਿੱਚ ਗੜਬੜੀ ਕਰਨ ਦੀਆਂ ਝੂਠੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਹਨ ਇਹ ਅਫਵਾਹਾਂ ਨਿਰਮੂਲ ਨਿਰਆਧਰ ਹਨ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਐਸ ਡੀ ਐਮ, ਮਾਨਸਾ ਡਾ ਸ਼ਿਖਾ ਭਗਤ ਪੀਸੀਐਸ ਨੇ ਕਰਦਿਆਂ ਸਮੂਹ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ। ਉਨ੍ਹਾਂ ਦੱਸਿਆ ਕਿ ਈਵੀਐਮ ਮਸੀਨਾ ਨੂੰ ਪੂਰੇ ਸਖਤ ਪ੍ਰਬੰਧਾ ਹੇਠ ਸ਼ਟਰਾਂਗ ਰੂਮ ਵਿੱਚ ਰੱਖਿਆ ਗਿਆ ਹੈ ਅਤੇ ਸਕਿਊਰਟੀ ਦੇ ਪੁਖਤਾ ਇੰਤਜਾਮ ਕੀਤੇ ਗਏ ਹਨ ਇਸ ਤੋਂ ਇਲਾਵਾ ਸੀਸੀ ਟੀਵੀ ਕੈਮਰੇ ਵੀ ਲਗਾਏ ਗਏ ਹਨ ਅਤੇ ਸੀਸੀ ਟੀਵੀ ਕੈਮਰਿਆਂ ਦੀ ਰਿਕਾਰਡਡਿੰਗ ਨੂੰ ਉਮੀਦਵਾਰਾ ਦੇ ਦੇਖਣ ਲਈ ਇਕ ਵੱਡੀ ਸਕਰੀਨ ਜਿਮਨੇਜੀਅਮ ਹਾਲ ਦੇ ਬਾਹਰ ਲਗਾਈ ਗਈ ਹੈ ਅਤੇ ਲਾਇਟਾ ਦੇ ਪੁਖਤਾ ਇੰਤਜਾਮ ਕੀਤੇ ਹੋਏੇ ਹਨ ਡਾ ਸ਼ਿਖਾ ਭਗਤ ਨੇ ਕਿਹਾ ਕਿ ਸਾਰੇ ਉਮੀਦਵਾਰ ਇਸ ਸਕਰੀਨ ਰਾਹੀਂ ਜਿਮਨੇਜੀਅਮ ਹਾਲ ਦੇ ਅੰਦਰ ਦੀ ਸਾਰੀ ਕਵਰੇਜ ਦੇਖ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਨਗਰ ਕੌਂਸਲ, ਮਾਨਸਾ ਦੇ 26 ਵਾਰਡਾਂ ਦੀਆਂ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਸਵੇਰੇ 9 ਵਜੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਦੇ ਜਿਮਨੇਜੀਅਮ ਹਾਲ, ਵਿਖੇ ਸਖਤ ਪ੍ਰਬੰਧਾਂ ਹੇਠ ਸੁਰੂ ਹੋਵੇਗੀ।

NO COMMENTS