-ਉਪ ਮੰਡਲ ਮਾਨਸਾ ਅਧੀਨ ਆਉਂਦੇ ਵਿਭਾਗਾਂ ਦੀ ਪ੍ਰਗਤੀ ਦਾ ਐਸ.ਡੀ.ਐਮ. ਮਾਨਸਾ ਨੇ ਲਿਆ ਜਾਇਜ਼ਾ

0
10

ਮਾਨਸਾ, 27 ਫਰਵਰੀ (ਸਾਰਾ ਯਹਾ,ਬਲਜੀਤ ਸ਼ਰਮਾ) : ਐਸ.ਡੀ.ਐਮ. ਮਾਨਸਾ ਸ਼ੀ੍ਰਮਤੀ ਸਰਬਜੀਤ ਕੌਰ ਵੱਲੋਂ ਉਪ ਮੰਡਲ ਮਾਨਸਾ ਅਧੀਨ ਆਉਂਦੇ ਵਿਭਾਗਾਂ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਕਾਰਜ ਸਾਧਕ ਅਫ਼ਸਰ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਸਕੱਤਰ ਮਾਰਕਿਟ ਕਮੇਟੀ, ਜ਼ਿਲ੍ਹਾ ਮੰਡੀ ਅਫ਼ਸਰ, ਐਸ.ਡੀ.ਓ. ਸਿਵਲ ਵਿੰਗ, ਐਸ.ਡੀ.ਓ. ਪਬਲਿਕ ਹੈਲਥ, ਬਿਜਲੀ ਵਿਭਾਗ, ਬੀ.ਐਂਡ. ਆਰ. ਦੀਆਂ ਵੱਖ-ਵੱਖ ਮੱਦਾਂ ਸਬੰਧੀ ਮੀਟਿੰਗ ਕੀਤੀ ਗਈ ਗਈ।  ਮੀਟਿੰਗ ਦੌਰਾਨ ਐਸ.ਡੀ.ਐਮ. ਸ਼੍ਰੀਮਤੀ ਸਰਬਜੀਤ ਕੌਰ ਨੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਉਨ੍ਹਾਂ ਵੱਲੋਂ ਲੰਬਿਤ ਪੱਤਰਾਂ, ਉਨ੍ਹਾਂ ਦੀਆਂ ਅਦਾਲਤਾਂ ਵਿੱਚ ਚੱਲ ਰਹੇ ਅਦਾਲਤੀ ਕੇਸਾਂ, ਵੱਖ-ਵੱਖ ਮੱਦਾਂ ਦੀ ਵਸੂਲੀ, ਤਹਿਸੀਲ ਕੰਪਲੈਕਸ ਵਿੱਚ ਰੱਖੇ ਨਜਾਇਜ਼ ਖੋਖਿਆਂ, ਜਮਾਬੰਦੀਆਂ, ਇੰਤਕਾਲਾਂ, ਨਿਸ਼ਾਨਦੇਹੀਆਂ ਦੀਆਂ ਲੰਬਿਤ ਦਰਖ਼ਾਸਤਾਂ ਸਬੰਧੀ ਹਦਾਇਤਾਂ ਕੀਤੀਆਂ ਗਈਆਂ। ਉਨ੍ਹਾਂ ਸਮੂਹ ਸੀ.ਆਰ.ਓਜ਼ ਨੂੰ ਉਕਤ ਮੱਦਾਂ ਸਬੰਧੀ ਨਿੱਜੀ ਧਿਆਨ ਦੇ ਕੇ ਅਗਲੇ ਮਹੀਨੇ ਹੋਣ ਵਾਲੀ ਮਾਹਵਾਰੀ ਮੀਟਿੰਗ ਤੋਂ ਪਹਿਲਾਂ-ਪਹਿਲਾਂ ਕਾਰਵਾਈ ਕਰਕੇ ਪ੍ਰਗਤੀ ਰਿਪੋਰਟ ਦੇਣ ਦੀ ਹਦਾਇਤ ਕੀਤੀ ਗਈ। ਇਸ ਤੋਂ ਇਲਾਵਾ ਐਸ.ਡੀ.ਐਮ. ਮਾਨਸਾ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਨ੍ਹਾਂ ਅਧੀਨ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਨੂੰ ਵਿੱਤੀ ਸਾਲ ਦੇ ਅੰਦਰ-ਅੰਦਰ ਨੇਪਰੇ ਚਾੜ੍ਹਨਾ ਯਕੀਨੀ ਬਣਾਉਣ, ਤਾਂ ਜੋ ਸਰਕਾਰ ਵੱਲੋਂ ਪ੍ਰਾਪਤ ਹੋਏ ਫੰਡਾਂ ਦੀ ਸਮੇਂ ਸਿਰ ਵਰਤੋਂ ਹੋ ਸਕੇ। ਉਨ੍ਹਾਂ ਨਾਲ ਹੀ ਹਦਾਇਤ ਕੀਤੀ ਕਿ ਆਮ ਜਨਤਾ ਨਾਲ ਸਬੰਧਤ ਮਸਲਿਆਂ ਪਹਿਲ ਦੇ ਅਧਾਰ ‘ਤੇ ਹੱਲ ਕਰਨਾ ਯਕੀਨੀ ਬਣਾਇਆ ਜਾਵੇ, ਤਾਂ ਜੋ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

NO COMMENTS