*ਮਾਨਸਾ ਸ਼ਹਿਰ ਦੇ ਲਈ ਖੁਸ਼ਖ਼ਬਰੀ ਵਾਲੀ ਗੱਲ ਅੰਮਿਤ ਮੁਨੀ ਜੀ ਬਾਬਾ ਭਾਈ ਗੁਰਦਾਸ ਡੇਰਾ ਮਾਨਸਾ ਨੂੰ ਪੰਜਾਬ ਦੇ ਸਮੂਹ ਉਦਾਸੀਨ ਮੰਹਤ ਸਮਾਜ ਪੰਜਾਬ ਦੇ ਮੁੱਖੀ ਤੋਰ ਤੇ ਚੋਣ ਕੀਤੀ ਗਈ*

0
333

(ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ ) : ਅੱਜ ਮਿਤੀ 11-06-23 ਨੂੰ ਉਦਾਸੀਨ ਆਸ਼ਰਮ ਡੇਰਾ ਬਾਬਾ ਭਾਈ ਗੁਰਦਾਸ ਮਾਨਸਾ ਵਿਖੇ ਪੰਜਾਬ ਦੇ ਸਮੂਹ ਉਦਾਸੀਨ ਮਹੰਤਾਂ ਤੇ ਸੰਤਾਂ ਦਾ ਇਕੱਠ ਕੀਤਾ ਗਿਆ | ਇਸ ਸਭਾ ਵਿਚ ਪੰਜਾਬ ਵਿਚ ਉਦਾਸੀਨ ਡੇਰਿਆਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਬਾ ਸ੍ਰੀ ਚੰਦਰ ਦੇ ਜੀਵਨ ਪ੍ਰਚਾਰ ਅਤੇ ਉਸ ਦੀ ਬਾਣੀ ਦੇ ਪ੍ਰਚਾਰ ਪਸਾਰ ਅਤੇ ਸਮਾਜ ਭਲਾਈ ਦੇ ਕੰਮਾਂ ਲਈ ਸਮੂਹ ਪੰਜਾਬ ਦੇ ਉਦਾਸੀਨ ਡੇਰਿਆਂ ਦੇ ਮਹੰਤਾਂ ਤੇ ਸੰਤਾਂ ਵਲੋਂ ਇਕ ਸੰਸਥਾ ਬਣਾਉਣ ਦਾ ਵਿਚਾਰ ਕੀਤਾ ਗਿਆ | ਇਸ ਲਈ ਮਹੰਤ ਸ੍ਰੀ ਪਰਮਾਨੰਦ ਜੀ ਜੰਡਿਆਲਾ ਗੁਰੂ ਕਾ ਜ਼ਿਲ੍ਹਾ ਅੰਮਿ੍ਤਸਰ ਸਾਹਿਬ, ਮਹੰਤ ਸ੍ਰੀ ਅਮਰਦਾਸ ਜੀ ਪਿੰਡ ਕੋਟਫੱਤਾ ਜ਼ਿਲ੍ਹਾ ਬਠਿੰਡਾ, ਮਹੰਤ ਗਿਆਨ ਸਰੂਪ ਜੀ ਪਿੰਡ ਗੁਰੂਸਰ ਜ਼ਿਲ੍ਹਾ ਬਠਿੰਡਾ ਦੀ ਸਰਪ੍ਰਸਤੀ ਅਧੀਨ ਉਦਾਸੀਨ ਮਹਾਂ ਮੰਡਲ ਪੰਜਾਬ ਦੀ ਸਥਾਪਨਾ ਕੀਤੀ ਗਈ ਅਤੇ ਸਮੂਹ ਇਕੱਠ ਦੀ ਸਰਬਸੰਮਤੀ ਨਾਲ 15 ਮੈਂਬਰੀ ਕਾਰਜਕਾਰੀ ਕਮੇਟੀ ਬਣਾਈ ਗਈ ਅਤੇ ਮਹੰਤ ਅੰਮਿ੍ਤ ਮੁਨੀ ਜੀ ਬਾਬਾ ਭਾਈ ਗੁਰਦਾਸ ਮਾਨਸਾ ਨੂੰ ਇਸ ਸੰਸਥਾ ਦਾ ਪੰਜਾਬ ਪ੍ਰਧਾਨ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ | ਇਸ ਸਮੇਂ ਇਕੱਤਰਤ ਹੋਈ ਉਦਾਸੀਨ ਮਹੰਤਾਂ ਅਤੇ ਸੰਤਾਂ ਨੇ ਕਿਹਾ ਕਿ ਪੰਜਾਬ ਦੇ ਸਾਰੇ ਉਦਾਸੀਨ ਡੇਰਿਆਂ ਨੂੰ ਸੰਗਠਿਤ ਇਸ ਲਈ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿਚ ਕੋਈ ਪਹਿਲਾ ਅਜਿਹਾ ਸੰਗਠਨ ਨਹੀਂ, ਜੋ ਉਦਾਸੀਨ ਡੇਰਿਆਂ ਨੂੰ ਸਮੱਸਿਆਵਾਂ ਉਪਰੰਤ ਪੰਜਾਬ ਭਰ ਦੇ ਉਦਾਸੀਨ ਡੇਰਿਆਂ ਅਤੇ ਉਨ੍ਹਾ ਦੇ ਮਹੰਤਾਂ ਦੇ ਹਿਤਾਂ ਦੀ ਰਾਖੀ ਕਰ ਸਕੇ ਅਤੇ ਉਦਾਸੀਨ ਡੇਰਿਆਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਵਾ ਸਕੇ | ਇਸ ਲਈ ਪੰਜਾਬ ਭਰ ਦੇ ਉਦਾਸੀਨ ਡੇਰਿਆਂ ਅਤੇ ਮਹੰਤਾਂ ਨੂੰ ਇੱਕਮੁੱਠ ਕਰਨ ਲਈ ਇਹ ਸੰਗਠਨ ਬਣਾਇਆ ਗਿਆ ਹੈ | ਇਸ ਸੰਗਠਨ ਦਾ ਸੂਬਾ ਪੱਧਰੀ ਦਫ਼ਤਰ ਮਾਨਸਾ ਵਿਖੇ ਹੋਵੇਗਾ | ਇਸ ਸਮੇਂ ਇਸ ਸੰਗਠਨ ਨੂੰ ਕਾਨੂੰਨੀਜਾਮਾ ਪਹਿਨਾਉਣ ਲਈ ਆਪਣੇ ਕਾਨੂੰਨੀ ਸਲਾਹਕਾਰ ਦੇ ਤੌਰ ‘ਤੇ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੂੰ ਨਿਯੁਕਤ ਕੀਤਾ ਗਿਆ |

NO COMMENTS