-ਉਦਯੋਗਿਕ ਸਿਖਲਾਈ ਸੰਸਥਾਂ ਮਾਨਸਾ ਨੇ ਹੁਣ ਤੱਕ ਕੀਤੀ 21000 ਦੇ ਕਰੀਬ ਮਾਸਕਾਂ ਦੀ ਲੋਕਾਂ ਨੂੰ ਵੰਡ

0
12

ਮਾਨਸਾ, 17 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) : ਜ਼ਿਲ੍ਹਾ ਵਾਸੀਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਈ ਰੱਖਣ ਲਈ ਸਰਕਾਰੀ ੳਦਯੋਗਿਕ ਸਿਖਲਾਈ ਸੰਸਥਾ ਮਾਨਸਾ ਦੀਆਂ ਐਨ.ਐਸ.ਐਸ. ਵਲੰਟੀਅਰਾਂ (ਲੜਕੀਆਂ) ਵੱਲੋਂ ਅਹਿਮ ਭੁਮਿਕਾ ਨਿਭਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਅਫ਼ਸਰ ਆਈ.ਟੀ.ਆਈ. ਸ਼੍ਰੀ ਜਸਪਾਲ ਸਿੰਘ ਨੇ ਦੱਸਿਆ ਕਿ ਪ੍ਰਿੰਸੀਪਲ ਸ਼੍ਰੀ ਹਰਵਿੰਦਰ ਭਾਰਦਵਾਜ ਦੀ ਪ੍ਰੇਰਣਾ ਸਦਕਾ ਇਨ੍ਹਾਂ ਵਲੰਟੀਅਰਾਂ ਵੱਲੋਂ ਘਰ ਬੈਠ ਕੇ ਮਾਸਕ  ਤਿਆਰ ਕੀਤੇ ਜਾ ਰਹੇ ਹਨ।
ਪ੍ਰੋਗਰਾਮ ਅਫ਼ਸਰ ਨੇ ਦੱਸਿਆ ਕਿ ਇਸੇ ਲੜੀ ਤਹਿਤ ਸਰਕਾਰੀ ਆਈ.ਟੀ.ਆਈ. ਮਾਨਸਾ ਦੀਆਂ ਐਨ.ਐਸ.ਐਸ. ਵਲੰਟੀਅਰਾਂ ਵੱਲੋਂ ਘਰ ਬੈਠ ਕੇ 4050 ਮਾਸਕ ਤਿਆਰ ਕੀਤੇ ਗਏ, ਜਿਨ੍ਹਾਂ ਨੂੰ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ‘ਤੇ ਮੁਫ਼ਤ ਵੰਡਿਆ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਲੋਕਾਂ ਨੂੰ ਮਾਸਕ ਪਾ ਕੇ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ ਜੋ ਕਿ ਇਸ ਬਿਮਾਰੀ ਦੇ ਚੱਲਦਿਆਂ ਬਹੁਤ ਹੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਲੋਕਾਂ ਨੂੰ ਮੁਫ਼ਤ ਮਾਸਕਾਂ ਦੀ ਵੰਡ ਕੀਤੀ ਜਾ ਰਹੀ ਹੈ।
ਸ਼੍ਰੀ ਜਸਪਾਲ ਸਿੰਘ ਨੇ ਦੱਸਿਆ ਕਿ ਤਿਆਰ ਕੀਤੇ ਮਾਸਕਾਂ ਵਿੱਚੋਂ 700 ਮਾਸਕ ਵੱਖ-ਵੱਖ ਬੈਂਕਾਂ ਦੇ ਬਾਹਰ ਖਾਤਾਧਾਰਕਾਂ ਨੂੰ, 700 ਮਾਸਕ ਦਾਣਾ ਮੰਡੀ ਖੋਖਰ ਖੁਰਦ, 150 ਮਾਸਕ ਵਾਇਟਨ ਐਨਰਜੀ ਪਾਵਰ ਪਲਾਂਟ ਨੂੰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮੈਡਮ ਕੁਲਵਿੰਦਰ ਕੌਰ ਵੱਲੋਂ 2500 ਮਾਸਕ ਮੀਡੀਆ ਕਲੱਬ ਮਾਨਸਾ ਨੂੰ ਅਤੇ ਹੋਰ ਵਿਅਕਤੀਆਂ ਨੂੰ ਦਿੱਤੇ ਗਏ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ਼੍ਰੀ ਰਘਬੀਰ ਸਿੰਘ ਮਾਨ ਨੇ ਐਨ.ਐਸ.ਐਸ. ਯੁਨਿਟ ਆਈ.ਟੀ.ਆਈ. ਮਾਨਸਾ ਦੇ ਇਸ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਭਿਆਨਕ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਦਾ ਇਹ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾਂ ਵੱਲੋਂਹੁਣ ਤੱਕ 21000 ਦੇ ਕਰੀਬ ਮਾਸਕਾਂ ਦੀ ਵੰਡ ਕੀਤੀ ਜਾ ਚੁੱਕੀ ਹੈ।
ਇਸ ਮੌਕੇ ਵਲੰਟੀਅਰ ਸ਼੍ਰੀ ਮਨਦੀਪ ਸਿੰਘ, ਸ਼੍ਰੀ ਹਰਪ੍ਰੀਤ ਸਿੰਘ, ਸ਼੍ਰੀ ਬਨਿਤ ਸਿੰਘ, ਸ਼੍ਰੀ ਮੱਖਣ ਸਿੰਘ ਅਤੇ ਸ਼੍ਰੀ ਗੁਰਸੇਵਕ ਸਿੰਘ ਮੌਜੂਦ ਸਨ।  

NO COMMENTS