*ਉਜਾੜ ‘ਚ ਬਣੀ ਸਬ ਤਹਿਸੀਲ ਕਰ ਰਹੀ ਹੈ ਤਹਿਸੀਲਦਾਰ ਦੀ ਉਡੀਕ*

0
59


ਬਰੇਟਾ (ਸਾਰਾ ਯਹਾਂ/ਰੀਤਵਾਲ) : ਸਾਫ ਸੁੱਥਰਾ ਪ੍ਰਸ਼ਾਸਨ ਦੇਣ ਦੀਆਂ ਗੱਲਾਂ ਕਰਨ ਵਾਲੀ ਚੰਨੀ
ਸਰਕਾਰ ਦੇ ਦਾਅਵਿਆਂ ਨੂੰ ਗ੍ਰਹਿਣ ਲੱਗ ਗਿਆ ਜਾਪਦਾ ਹੈ,ਕਿਉਂਕਿ ਪਿਛਲੇ
ਡੇਢ ਮਹੀਨੇ ਤੋਂ ਬਰੇਟਾ ਦੀ ਸਬ ਤਹਿਸੀਲ ‘ਚ ਨਾਇਬ ਤਾਹਿਸੀਲਦਾਰ ਦੀ ਨਿਯੁਕਤੀ
ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ
ਹੈ । ਇਸ ਨਾਲ ਜਾਇਦਾਦ ਦੇ ਕਾਰੋਬਾਰ ਨਾਲ ਜੁੜੇ ਲੋਕ ਤਾਂ ਪ੍ਰੇਸ਼ਾਨ ਹੀ ਹਨ
ਸਗੋਂ ਇਸ ਨਾਲ ਸਰਕਾਰ ਦੇ ਮਾਲੀਏ ਉੱਪਰ ਵੀ ਵੱਡਾ ਮਾਰ¨ ਪ੍ਰਭਾਵ ਪੈ ਰਿਹਾ
ਹੈ। ਵਸੀਕਾ ਨਵੀਸਾਂ ਅਤੇ ਅਸ਼ਟਾਮ ਫਰੋਸ਼ਾਂ ਦੇ ਚੈਂਬਰਾਂ ਵਿਚ ਵੀ ਲਗਾਤਾਰ
ਸੁੰਨ ਪਸਰੀ ਦਿਖਾਈ ਦੇ ਰਹੀ ਹੈ। ਐਨੇ ਐਨੇ ਦਿਨ ਸਰਕਾਰੀ ਅਹੁਦਿਆਂ ਦੇ
ਖਾਲੀ ਹੋਣ ਕਰਕੇ ਇਹ ਖੱਜਲ ਖੁਆਰੀ ਆਮ ਲੋਕਾਂ ਦੀ ਜਿੰਦਗੀ ਦਾ ਹਿੱਸਾ ਬਣ
ਚੁੱਕੀ ਹੈ । ਜਿæਕਰਯੋਗ ਹੈ ਕਿ ਸਬ ਤਹਿਸੀਲ ਬਰੇਟਾ ਨਾਲ ਇਸ ਇਲਾਕੇ ਦੇ ੨੨
ਪਿੰਡਾਂ ਨੂੰ ਜੋੜਿਆ ਗਿਆ ਹੈ । ਇਸ ਖੇਤਰ ਦੇ ਬਹੁਤ ਲੋਕ ਕਿਸਾਨੀ ਕਿੱਤੇ ਨਾਲ
ਜੁੜੇ ਹੋਣ ਕਰਕੇ ਜæਮੀਨ ਨਾਲ ਸਬੰਧਤ ਕਈ ਕੰਮਾਂ ਲਈ ਰੋਜਾਨਾਂ ਸਬ ਤਹਿਸੀਲ
ਆਉਣਾ ਪੈਂਦਾ ਹੈ ਪਰ ਪਿਛਲੇ ਡੇਢ ਮਹੀਨੇ ਤੋਂ ਨਾਇਬ ਤਹਿਸੀਲਦਾਰ ਦੀ
ਕੁਰਸੀ ਖਾਲੀ ਹੋਣ ਕਰਕੇ ਰਜਿਸਟਰੀਆਂ ਅਤੇ ਹੋਰ ਸਰਟੀਫਿਕੇਟ ਬਣਾਉਣ ਲਈ ਲੋਕਾਂ ਨੂੰ
ਖੱਜਲ ਖਆਰ ਹੋਣਾ ਪੈ ਰਿਹਾ ਹੈ । ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ
ਦਿਨਾਂ ਤੋੋਂ ਇਸ ਤਹਿਸੀਲ ਦੇ ਚੱਕਰ ਕੱਟ ਰਹੇ ਹਨ ਪਰ ਹਰ ਵਾਰ ਉਨ੍ਹਾਂ ਨੂੰ
ਨਿਰਾਸæ ਪਰਤਣਾ ਪੈ ਰਿਹਾ ਹੈ । ਐਨਾ ਲਮਾਂ ਸਮਾਂ ਨਾਇਬ ਤਹਿਸ਼ਲਿਦਾਰ ਦੀ
ਖਾਲੀ ਪਈ ਕੁਰਸੀ ਨੂੰ ਲੈ ਕੇ ਸ਼ਹਿਰ ‘ਚ ਇਸ ਗੱਲ ਦੀ ਚਰਚਾ ਪਾਈ ਜਾ ਰਹੀ ਹੈ ਕਿ
ਬਰੇਟਾ ਦੀ ਸਬ ਤਹਿਸੀਲ ਤਾਂ ਕਮਾਊ ਤਹਿਸੀਲਾਂ ‘ਚ ਆਉਂਦੀ ਹੈ ,ਫਿਰ ਕਿਉਂ
ਅਫਸਰ ਦੇ ਕੁਰਸੀ ਤੇ ਬਿਰਾਜਮਾਨ ਹੋਣ ‘ਚ ਐਨੀ ਦੇਰੀ ਹੋ ਰਹੀ ਹੈ ਜਾਂ ਫਿਰ ਕਿਧਰੇ
ਪਿਛਲੇ ਦਿਨੀਂ ਵਿਜੀਲੈਂਸ ਵਿਭਾਗ ਵੱਲੋਂ ਰਿਸ਼ਵਤ ਅਤੇ ਗਲਤ ਢੰਗ ਨਾਲ ਨੌਕਰੀਆਂ
ਦਿਵਾਉਣ ਵਾਲੇ ਮਾਮਲੇ ‘ਚ ਕੁਝ ਅਫਸਰਾਂ ਦੀ ਨੱਪੀ ਸੰਗੀ ਨੂੰ ਲੈ ਕੇ ਅਫਸਰਾਂ
ਨੂੰ ਡਰ ਸਤਾਉਣ ਲੱਗਾ ਹੈ । ਇਸ ਦਫਤਰ ਦੀ ਇਹ ਗੱਲ ਵੀ ਹਮੇਸ਼ਾ ਸੁਰੱਖੀਆਂ
‘ਚ ਰਹੀ ਹੈ ਕਿ ਇੱਥੋਂ ਟੇਢੇ ਢੰਗ ਨਾਲ ਹੋਣ ਵਾਲੀ ਕਮਾਈ ਨਾਲ ਸਿਰਫ ਕੁਝ
ਅਫਸਰਾਂ ਦੀਆਂ ਹੀ ਨਹੀਂ ਸਗੋਂ ਕੁਝ ਦਲਾਲਾਂ ਦੇ ਵੀ ਬੰਗਲੇ/ਕੋਠੀਆਂ ਪੈ
ਚੁੱਕੇ ਹਨ ਪਰ ਹੁਣ ਕੰਮਕਾਜ ਬੰਦ ਹੋਣ ਦੇ ਕਾਰਨ ਅਜਿਹੇ ਠੱਗਾਂ ਦੇ
ਚੇਹਰਿਆਂ ਤੇ ਵੀ ਸਿਕਰੀ ਆਈ ਹੋਈ ਹੈ । ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ
ਬੰਦ ਪਏ ਕੰਮ ਦੇ ਚਾਲੂ ਹੋਣ ਨਾਲ ਪਹਿਲੀ ਕਤਾਰ ਅਜਿਹੇ ਕੁਝ ਦਲਾਲ ਕਿਸਮ ਦੇ
ਲੋਕਾਂ ਦੀ ਲੱਗੀ ਦਿਖਾਈ ਦੇਵੇਗੀ। ਇਲਾਕੇ ਦੇ ਲੋਕਾਂ ਨੇ ਚੰਨੀ ਸਰਕਾਰ ਤੋਂ
ਮੰਗ ਕੀਤੀ ਹੈ ਕਿ ਇਥੇ ਖਾਲੀ ਪਈ ਨਾਇਬ ਤਹਿਸੀਲਦਾਰ ਦੀ ਅਸਾਮੀ ਨੂੰ ਜਲਦ ਤੋਂ
ਜਲਦ ਪ¨ਰਾ ਕੀਤਾ ਜਾਵੇ ।

NO COMMENTS