*ਈ.ਵੀ.ਐੱਮ. ਦੇ ਵਿਰੋਧ ਵਿੱਚ ਮੈਮੋਰੈਂਡਮ ਡਿਪਟੀ ਕਮਿਸ਼ਨਰ ਨੂੰ ਦਿੱਤਾ*

0
56

ਮਾਨਸਾ, 05 ਜਨਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪ੍ਰੈੱਸ ਨੋਟ ਜਾਰੀ ਕਰਦੇ ਹੋਏ ਸ੍ਰੀ ਜਸਵੰਤ ਸਿੰਘ ਜਿਲ•ਾ ਪ੍ਰਧਾਨ ਬਹੁਜਨ ਮੁਕਤ ਪਾਰਟੀ ਮਾਨਸਾ ਅਤੇ ਰਾਸ਼ਟਰੀ ਪਛੜਾ ਵਰਗ ਮੋਰਚਾ ਦੇ ਪ੍ਰਧਾਨ ਡਾ. ਕੇਵਲ ਸਿੰਘ ਨੇ ਦੱਸਿਆ ਕਿ ਈ.ਵੀ.ਐੱਮ. ਮਸ਼ੀਨਾਂ ਵਿੱਚ ਵੱਡੀ ਧਾਂਦਲੀ ਹੋ ਸਕਦੀ ਹੈ। ਅੱਜ ਮਾਨਸਾ ਵਿਖੇ ਵਾਮਨ ਮੇਸ਼ ਰਾਮ ਸਾਹਬ ਦੇ ਹੁਕਮ ਅਨੁਸਾਰ ਇੱਕੋ ਮੈਮੋਰੈਂਡਮ ਡਿਪਟੀ ਕਮਿਸ਼ਨਰ ਕਰਮਵੀਰ ਸਿੰਘ ਨੂੰ ਸੌਂਪਿਆ ਅਤੇ ਮੰਗ ਕੀਤੀ ਕਿ ਈ.ਵੀ.ਐੱਮ. ਮਸ਼ੀਨਾਂ ਬੰਦ ਕੀਤੀਆਂ ਜਾਣ ਅਤੇ ਵੋਟਾਂ ਬੈਲਟ ਪੇਪਰ ਨਾਲ ਪਵਾਈਆਂ ਜਾਣ। ਮਾਨਯੋਗ ਸੁਪਰੀਮ ਕੋਰਟ ਦੇ ਵਿੱਚ 2013 ਤੋਂ ਈ.ਵੀ.ਐੱਮ. ਦੇ ਵਿਰੋਧ ਦੇ ਵਿੱਚ ਜੋ ਕੇਸ਼ ਵਾਮਨ ਮੇਸ਼ ਰਾਮ ਲੜ ਰਹੇ ਹਨ ਅਤੇ ਅੱਜ ਤੱਕ ਵੀ ਲੜ ਰਹੇ ਹਨ। ਮਾਨਯੋਗ ਸੁਪਰੀਮ ਕੋਰਟ ਨੇ ਮੰਨਿਆ ਹੈ ਕਿ ਈ.ਵੀ.ਐੱਮ. ਮਸ਼ੀਨਾਂ ਰਾਹੀਂ ਨਿਰਪੱਖ ਚੋਣ ਨਹੀਂ ਹੋ ਸਕਦੀ। ਇਸ ਲਈ ਅਸੀਂ ਮੰਗ ਕੀਤੀ ਕਿ ਈ.ਵੀ.ਐੱਮ. ਨਾਲ ਵੀ.ਵੀ. ਪੈਡ ਲਾਈ ਜਾਵੇ ਅਤੇ ਦੋਵਾਂ ਦਾ ਮਿਲਾਨ ਕੀਤਾ ਜਾਵੇ। ਪਰ ਚੋਣ ਕਮਿਸ਼ਨ ਇਹ ਨਹੀਂ ਮੰਨ ਰਿਹਾ ਅਤੇ ਕਹਿ ਰਿਹਾ ਹੈ ਕਿ ਮੈਂ ਵੀ.ਵੀ. ਪੈਡ ਵੋਟਾਂ ਦੀ ਗਿਣਤੀ ਸਿਰਫ 1 ਪ੍ਰਤੀਸ਼ਤ ਹੀ ਕਰਵਾਵਾਂਗਾ। ਜੇਕਰ ਸਾਰੀ ਗਿਣਤੀ ਅਸੀਂ ਕਰਨ ਲੱਗ ਪਏ ਤਾਂ ਅਸੀਂ ਪੁਰਾਣੇ ਯੁੱਗ ਵਿੱਚ ਦਾਖਲ ਹੋ ਜਾਵਾਂਗੇ। ਅਮਰੀਕਾ ਸਰਕਾਰ ਨੇ ਅਜੇ ਕੱਲ• ਹੀ ਫੈਸਲਾ ਕੀਤਾ ਹੈ ਕਿ ਈ.ਵੀ.ਐੱਮ. ਮਸ਼ੀਨਾਂ ਇੱਕ ਮਿੰਟ ਵਿੱਚ ਹੈਕ ਕੀਤੀਆਂ ਜਾ ਸਕਦੀਆਂ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਬਸਪਾ ਦੇ ਵਿਧਾਇਕ ਨੇ ਇਹ ਕਿਹਾ ਕਿ ਜਿਸ ਬੂਥ ਤੇ ਮੇਰੀ ਅਤੇ ਮੇਰੇ ਪਰਿਵਾਰ ਦੀਆਂ ਸੱਤ ਵੋਟਾਂ ਹਨ। ਪਰ ਈ.ਵੀ.ਐੱਮ. ਮਸ਼ੀਨ ਨੇ ਸਾਰੀਆਂ ਵੋਟਾਂ ਖਾ ਲਈਆਂ। ਅਸੀਂ ਮੰਗ ਕਰਦੇ ਹਾਂ ਕਿ ਜੇਕਰ ਈ.ਵੀ.ਐੱਮ. ਮਸ਼ੀਨਾਂ ਨਾ ਬੰਦ ਹੋਈਆਂ ਤਾਂ 31 ਜਨਵਰੀ 2024 ਨੂੰ ਇੱਕ ਲੱਖ ਵਿਅਕਤੀਆਂ ਦਾ ਮੋਰਚਾ ਚੋਣ ਕਮਿਸ਼ਨਰ ਭਾਰਤ ਦਾ ਦਿੱਲੀ ਵਿਖੇ ਘਿਰਾਓ ਕੀਤਾ ਜਾਵੇਗਾ ਅਤੇ ਮੰਗ ਕੀਤੀ ਜਾਵੇਗੀ ਕਿ 2024 ਵਿੱਚ ਲੋਕ ਸਭਾ ਦੀਆਂ ਚੋਣਾਂ ਬੈਲਟ ਪੇਪਰ ਰਾਹੀਂ ਹੀ ਕਰਵਾਈਆਂ ਜਾਣ। ਇਸ ਸਮੇਂ ਡਾ. ਸੁਰਿੰਦਰ ਸਿੰਘ ਬਾਂਮਸੇਫ ਆਗੂ, ਦਲਵਿੰਦਰ ਸਿੰਘ ਭਾਰਤ ਮੁਕਤੀ ਮੋਰਚੇ ਦਾ ਜਿਲ•ਾ ਪ੍ਰਧਾਨ, ਜਰਨੈਲ ਸਿੰਘ ਰੇਹੜੀ ਯੂਨੀਅਨ ਦੇ ਪ੍ਰਧਾਨ, ਲਾਲ ਚੰਦ , ਲਾਲ ਚੰਦ ਯਾਦਵ, ਬਿੱਕਰ ਸਿੰਘ ਮਘਾਣੀਆਂ ਆਦਿ ਹਾਜਰ ਸਨ।

NO COMMENTS