*ਈ.ਟੀ.ਟੀ. ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਮਾਨ ਸਰਕਾਰ ਨੂੰ ਚੇਤਾਵਨੀ*

0
267

ਮਾਨਸਾ 11 ਸਤੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) :  ਪੰਜਾਬ ਦੀ ਆਪ ਸਰਕਾਰ ਨੇ ਚੋਣਾ ਸਮੇਂ ਪੰਜਾਬ ਦੇ ਨੌਜਵਾਨਾ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ਆਲਮ ਵਿੱਚੋਂ ਕੱਢਿਆ ਜਾਵੇਗਾ ਤੇ ਪੰਜਾਬ ਦੇ ਕਿਸੇ ਵੀ ਨੌਜਵਾਨ ਨੂੰ ਰੁਜ਼ਗਾਰ ਲਈ ਦਰ ਦਰ ਧੱਕੇ ਨਹੀ ਖਾਣੇ ਪੈਣਗੇ ਤੇ ਰੁਜਗਾਰ ਲਈ ਆਪਣੀਆਂ ਜਾਨਾ ਖਤਰਾ ਵਿੱਚ ਪਾ ਪਾਣੀ ਦੀਆਂ ਟੈੰਕੀਆ ਤੇ ਚੜਨ ਦੀ ਲੋੜ ਨਹੀ ਪਵੇਗੀ ਪਰ ਜਦੋਂ ਦੀ ਮਾਨ ਸਰਕਾਰ ਪੰਜਾਬ ਦੀ ਸੱਤਾ ਤੇ ਕਾਬਜ ਹੋਈ ਹੈ ਪੰਜਾਬ ਦੇ ਬੇਰੁਜ਼ਗਾਰ ਪੜੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਇ ਲਾਰਿਆਂ ਤੇ ਚੰਡੀਗੜ੍ਹ ਬੇਮਤਲਬੀਆਂ ਮੀਟਿੰਗਾਂ ਕਰਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਜਿਸਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀ ਕੀਤਾ ਜਾਵੇਗਾ ।ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆ ਈ.ਟੀ.ਟੀ .ਟੈੱਟ ਪਾਸ ਬੇਰੁਜ਼ਗਾਰ ਯੂਨੀਅਨ ਦੇ ਸੂਬਾ ਪ੍ਰਧਾਨ ਮਨਿੰਦਰ ਸਿੰਘ ਦੂਲੋਵਾਲ ਨੇ ਅੱਜ ਮਾਨਸਾ ਜਿਲ੍ਹੇ ਦੇ ਬੇਰੁਜ਼ਗਾਰ ਈ.ਟੀ.ਟੀ.ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੀ ਜਨਰਲ ਮੀਟਿੰਗ ਦੌਰਾਨ ਬਾਲ ਭਵਨ ਮਾਨਸਾ ਵਿਖੇ ਕੀਤਾ । ਦੂਲੋਵਾਲ ਨੇ ਬੇਰੁਜ਼ਗਾਰ ਅਧਿਆਪਕਾਂ ਦੀ ਮੀਟਿੰਗ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾ ਦੀ ਸਰਕਾਰ ਜੋ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਚੁੱਕੀ ਹੈ ਤੇ ਪੰਜਾਬ ਦੇ ਬੇਰੁਜ਼ਗਾਰ ਅਧਿਆਪਕਾਂ ਨੂੰ ਚੰਡੀਗੜ੍ਹ ਬੇਮਤਲਬੀਆਂ ਮੀਟਿੰਗਾ ਕਰਕੇ ਆਰਥਿਕ ਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰ ਰਹੀ ਹੈ । ਮਾਨ ਸਰਕਾਰ ਨੇ ਸੱਤਾ ਵਿੱਚ ਆਉਣ ਸਾਰ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਕਿਸੇ ਨੂੰ ਵੀ ਆਪਣੇ ਕੰਮ ਲਈ ਰਵਾਇਤੀ ਸਰਕਾਰਾਂ ਵਾਂਗ ਚੰਡੀਗੜ੍ਹ ਧੱਕੇ ਨਹੀ ਖਾਣੇ ਪੈਣਗੇ ਪਰ ਮੌਕੇ ਦੀ ਸਰਕਾਰ ਆਪਣੇ ਰੁਜ਼ਗਾਰ ਦੇ ਵਾਅਦੇ ਤੋਂ ਭੱਜ ਚੁੱਕੀ ਹੈ । ਦੂਜੇ ਪਾਸੇ ਸੂਬਾ ਕਮੇਟੀ ਮੈਬਰ ਕਮਲਜੀਤ ਸਮਾਓੰ ਬੇਰੁਜ਼ਗਾਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਨ ਸਰਕਾਰ 5994 ਬੇਰੁਜ਼ਗਾਰ ਅਧਿਆਪਕਾਂ ਦਾ ਨਾਂ ਪੋਰਟਲ ਖੋਲ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਦੇ ਬੇਰੁਜ਼ਗਾਰ ਅਧਿਆਪਕਾਂ ਨੂੰ ਪਹਿਲ ਦੇਣ ਦੀ ਬਜਾਇ ਦੂਜੇ ਰਾਜਾਂ ਨੂੰ ਪਹਿਲ ਦੇ ਰਹੀ ਹੈ ।  ਉਪਰੋਕਤ ਆਗੂਆਂ ਨੇ ਮਾਨ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਜੇਕਰ ਈ.ਟੀ.ਟੀ.ਬੇਰੁਜ਼ਗਾਰ ਅਧਿਆਪਕਾਂ ਲਈ ਆਪ ਸਰਕਾਰ ਨੇ  ਪੋਰਟਲ ਨਾ ਖੋਲਿਆ ਤੇ ਜਲਦ ਹੀ ਨਵੀਂ ਭਰਤੀ ਨਾ ਸੁਰੂ ਕੀਤੀ ਤਾ ਜਲਦ ਹੀ ਸੂਬਾ ਪੱਧਰੀ ਐਕਸ਼ਨ ਉਲੀਕਿਆ ਜਾਵੇਗਾ ।ਅੱਜ ਦੀ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਰਮਨਦੀਪ ਸਿੰਘ , ਸੁਖਦੀਪ ਰੜ , ਗਗਨਦੀਪ ਖੋਖਰ ,ਦਿਲਪ੍ਰੀਤ , ਸੁਖਪ੍ਰੀਤ,ਮਨੀ,ਜੱਸੀ ,ਜ਼ਿਲਾ ਆਗੂ ਅਮਰਪ੍ਰੀਤ ਕੌਰ ,ਰਾਜਵੀਰ ,ਸਿਵਰਾਜ ਕੌਰ , ਰਾਜਵਿੰਦਰ ਕੌਰ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ।

NO COMMENTS