*ਈਦ ੳਲ ਅਜ਼ਹਾ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ*

0
42

ਮਾਨਸਾ 17 ਜੂਨ(ਸਾਰਾ ਯਹਾਂ/ਮੁੱਖ ਸੰਪਾਦਕ)ਮਾਨਸਾ ਈਦਗਾਹ ਵਿਖੇ ਈਦ -ੳਲ -ਅਜ਼ਹਾ ਦੀ ਨਮਾਜ਼ ਹਾਜੀ  ਹਾਫ਼ਿਜ਼ ਉਮਰਦੀਨ ਜੀ ਦੀ ਰੀਹਨੁਮਾਈ ਹੇਠ ਅਦਾ ਕੀਤੀ ਗਈ। ਇਸ ਮੌਕੇ ਹਾਜੀ ਉਮਰਦੀਨ ਜੀ ਦੁਆਰਾ ਪਹੁੰਚੇਂ ਹੋਏ ਲੋਕਾਂ ਨੂੰ ਈਦ ੳਲ ਅਜ਼ਹਾ ਬਾਰੇ ਅਤੇ ਕੁਰਬਾਨੀ ਦੀ ਮੱਹਤਤਾ ਬਾਰੇ ਚਾਨਣਾ ਪਾਇਆ। ਸਮੂਹ ਭਾਈਚਾਰੇ ਨੂੰ ਆਪਸੀ ਮਿਲਵਰਤਨ ਅਤੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ। ਇਸ ਸਾਰੇ ਪ੍ਰੋਗਰਾਮ ਦਾ ਇੰਤਜ਼ਾਮ ਮੁਸਲਿਮ ਕਮੇਟੀ ਕਬਰਸਤਾਨ ਮਸਜਿਦ ਮਾਨਸਾ ਦੁਆਰਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਪ੍ਰੇਮ ਮੋਫ਼ਰ ਜੀ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਈਦ ੳਲ ਅਜ਼ਹਾ ਦੀਆਂ ਵਧਾਈਆਂ ਦਿੱਤੀਆਂ ਤੇ  ਪ੍ਰੇਮ ਮੋਫ਼ਰ ਜੀ ਵੱਲੋਂ ਮੁਸਲਿਮ ਕਮੇਟੀ ਦੀ ਮੰਗ ਉਪਰ ਕਮਿਊਨਟੀ ਹਾਲ ਦੀ M.P ਕੋਟੇ ਵਿਚੋਂ ਬੀਬੀ ਹਰਸਿਮਰਤ ਕੌਰ ਬਾਦਲ ਜੀ ਕੋਲੋਂ ਕੀਤੀ ਹੋਈ ਮੰਗ ਨੂੰ ਪੂਰਾ ਕਰਨ ਦਾ ਵਿਸ਼ਵਾਸ ਦਿਵਾਇਆ। ਮੁਸਲਿਮ ਫਰੰਟ ਪੰਜਾਬ ਵੱਲੋਂ ਐਚ ਆਰ ਮੋਫ਼ਰ ਵੀ ਹਾਜ਼ਰ ਹੋਏ। ਮੁਸਲਿਮ ਕਮੇਟੀ ਮਾਨਸਾ ਵੱਲੋਂ ਪ੍ਰਧਾਨ ਹਬੀਬ ਖਾਂ ਅਤੇ ਸ਼ਹਿਨਾਜ਼ ਅਲੀ ਪਹੁੰਚੇਂ ਹੋਏ ਲੋਕਾਂ ਨੂੰ ਈਦ ੳਲ ਅਜ਼ਹਾ ਦੀ ਮੁਬਾਰਕਬਾਦ ਦਿੱਤੀ ਅਤੇ ਸਭ ਦਾ ਧੰਨਵਾਦ ਕੀਤਾ। ਕੈਸ਼ੀਅਰ ਹਸਨ ਅਲੀ ਅਤੇ ਸਹਾਇਕ ਸਕੱਤਰ ਮਕਬੂਲ ਮੱਖਨੀ ਅਤੇ ਜ਼ਫਰਦੀਨ,ਸਾਹਿਲ ਖਾਂਨ,ਫਿਰੋਜ ਖਾਂਨ,ਗੋਰਾ ਖਾਨ ਅਤੇ ਸਲੀਮ ਖਾਨ ਆਦਿ ਵੱਲੋਂ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਅਤੇ ਸਾਰੇ ਪ੍ਰੋਗਰਾਮ ਦਾ ਸੁਚਾਰੂ ਢੰਗ ਨਾਲ ਪ੍ਰਬੰਧ ਕੀਤਾ ਗਿਆ।ਮਾਨਸਾ ਈਦਗਾਹ ਵਿਖੇ ਈਦ -ੳਲ -ਅਜ਼ਹਾ ਦੀ ਨਮਾਜ਼ ਹਾਜੀ  ਹਾਫ਼ਿਜ਼ ਉਮਰਦੀਨ ਜੀ ਦੀ ਰੀਹਨੁਮਾਈ ਹੇਠ ਅਦਾ ਕੀਤੀ ਗਈ। ਇਸ ਮੌਕੇ ਹਾਜੀ ਉਮਰਦੀਨ ਜੀ ਦੁਆਰਾ ਪਹੁੰਚੇਂ ਹੋਏ ਲੋਕਾਂ ਨੂੰ ਈਦ ੳਲ ਅਜ਼ਹਾ ਬਾਰੇ ਅਤੇ ਕੁਰਬਾਨੀ ਦੀ ਮੱਹਤਤਾ ਬਾਰੇ ਚਾਨਣਾ ਪਾਇਆ। ਸਮੂਹ ਭਾਈਚਾਰੇ ਨੂੰ ਆਪਸੀ ਮਿਲਵਰਤਨ ਅਤੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ। ਇਸ ਸਾਰੇ ਪ੍ਰੋਗਰਾਮ ਦਾ ਇੰਤਜ਼ਾਮ ਮੁਸਲਿਮ ਕਮੇਟੀ ਕਬਰਸਤਾਨ ਮਸਜਿਦ ਮਾਨਸਾ ਦੁਆਰਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਅਕਾਲੀ ਦਲ ਦੇ ਪ੍ਰਧਾਨ ਪ੍ਰੇਮ ਮੋਫ਼ਰ ਜੀ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਈਦ ੳਲ ਅਜ਼ਹਾ ਦੀਆਂ ਵਧਾਈਆਂ ਦਿੱਤੀਆਂ ਤੇ  ਪ੍ਰੇਮ ਮੋਫ਼ਰ ਜੀ ਵੱਲੋਂ ਮੁਸਲਿਮ ਕਮੇਟੀ ਦੀ ਮੰਗ ਉਪਰ ਕਮਿਊਨਟੀ ਹਾਲ ਦੀ M.P ਕੋਟੇ ਵਿਚੋਂ ਬੀਬੀ ਹਰਸਿਮਰਤ ਕੌਰ ਬਾਦਲ ਜੀ ਕੋਲੋਂ ਕੀਤੀ ਹੋਈ ਮੰਗ ਨੂੰ ਪੂਰਾ ਕਰਨ ਦਾ ਵਿਸ਼ਵਾਸ ਦਿਵਾਇਆ। ਮੁਸਲਿਮ ਫਰੰਟ ਪੰਜਾਬ ਵੱਲੋਂ ਐਚ ਆਰ ਮੋਫ਼ਰ ਵੀ ਹਾਜ਼ਰ ਹੋਏ। ਮੁਸਲਿਮ ਕਮੇਟੀ ਮਾਨਸਾ ਵੱਲੋਂ ਪ੍ਰਧਾਨ ਹਬੀਬ ਖਾਂ ਅਤੇ ਸ਼ਹਿਨਾਜ਼ ਅਲੀ ਪਹੁੰਚੇਂ ਹੋਏ ਲੋਕਾਂ ਨੂੰ ਈਦ ੳਲ ਅਜ਼ਹਾ ਦੀ ਮੁਬਾਰਕਬਾਦ ਦਿੱਤੀ ਅਤੇ ਸਭ ਦਾ ਧੰਨਵਾਦ ਕੀਤਾ। ਕੈਸ਼ੀਅਰ ਹਸਨ ਅਲੀ ਅਤੇ ਸਹਾਇਕ ਸਕੱਤਰ ਮਕਬੂਲ ਮੱਖਨੀ ਅਤੇ ਜ਼ਫਰਦੀਨ,ਸਾਹਿਲ ਖਾਂਨ,ਫਿਰੋਜ ਖਾਂਨ,ਗੋਰਾ ਖਾਨ ਅਤੇ ਸਲੀਮ ਖਾਨ ਆਦਿ ਵੱਲੋਂ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਅਤੇ ਸਾਰੇ ਪ੍ਰੋਗਰਾਮ ਦਾ ਸੁਚਾਰੂ ਢੰਗ ਨਾਲ ਪ੍ਰਬੰਧ ਕੀਤਾ ਗਿਆ।

NO COMMENTS