*ਈਦ ਮੌਕੇ ਮੁਸਲਿਮ ਫਰੰਟ ਪੰਜਾਬ ਵੱਲੋਂ ਕਰੋਨਾ ਮਰੀਜ਼ਾਂ ਲਈ ਫਰੂਟ ਦੀ ਸੇਵਾ ਕੀਤੀ ਗਈ*

0
70

  ਮਾਨਸਾ 14ਮਈ(ਸਾਰਾ ਯਹਾਂ/ਬੀਰਬਲ ਧਾਲੀਵਾਲ): ਮੁਸਲਿਮ ਮੁਸਲਿਮ ਵਰਗ ਦੇ ਪਵਿੱਤਰ ਤਿਓਹਾਰ ਈਦ ਮੌਕੇ ਮੁਸਲਿਮ ਫਰੰਟ ਪੰਜਾਬ ਦੇ ਪ੍ਰਧਾਨ ਐਚ ਆਰ ਮੋਫਰ ਦੀ ਅਗਵਾਈ ਵਿੱਚ ।ਸਿਵਲ ਹਸਪਤਾਲ ਮਾਨਸਾ ਵਿੱਚ ਕੋਰੋਨਾ ਪੋਸਟ ਮਰੀਜ਼ਾਂ ਲਈ ਫਰੂਟ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦੀ ਸੇਵਾ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ  ਉਨ੍ਹਾਂ ਨੇ ਕੀ ਦਾ ਪਵਿੱਤਰ ਦਿਹਾਡ਼ਾ ਬਹੁਤ ਹੀ ਸਾਦੇ ਢੰਗ ਨਾਲ ਮਨਾਇਆ ਹੈ ।ਅਤੇ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ ਹੈ। ਅੱਜ ਕੋਰੋਨਾ ਬੀਜਾਂ ਲਈ ਦੁਆ ਕੀਤੀ ਗਈ ਅਤੇ ਦਿੱਲੀ  ਮੋਰਚੇ ਵਿਚ ਕਿਸਾਨ ਸੰਘਰਸ਼ ਵਿਚ ਹਿੱਸਾ ਲਿਆ ਸਾਰੇ ਭੈਣ ਭਰਾਵਾਂ ਦੀ ਚੜ੍ਹਦੀ ਕਲਾ ਅਤੇ ਜਲਦੀ ਹੀ ਜਿੱਤ ਕੇ ਵਾਪਸ ਪਰਤਣ ਲਈ ਵੀ ਮੁਸਲਿਮ ਸਮਾਜ ਨੇ ਦੁਆ ਕੀਤੀ।

ਇਸ ਮੌਕੇ ਉਨ੍ਹਾਂ ਵਲੋਂ ਫਰੂਟ ਆਦਿ ਜੋ ਸੇਵਾ ਸੀ ਸਿਵਲ ਹਸਪਤਾਲ ਵਿੱਚ ਕੰਮ ਕਰ ਰਹੀ ਤਾਲਮੇਲ ਕਮੇਟੀ ਨੂੰ ਸੌਂਪੀ ਗਈ ਜਿਨ੍ਹਾਂ ਵੱਲੋਂ ਅੱਗੇ ਇਹ ਫਰੂਟ ਤਾਲਮੇਲ ਕਮੇਟੀ ਵੱਲੋਂ ਸਾਰੇ ਮਰੀਜ਼ਾਂ ਨੂੰ ਵੰਡਿਆ ਗਿਆ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਬੱਬੀ ਦਾਨੇਵਾਲੀਆ ਨੇ ਜਿੱਥੇ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੱਤੀ ਉੱਥੇ ਹੀ ਉਨ੍ਹਾਂ ਇਸ ਨੇਕ ਕਾਰਜ  ਲਈ ਮੁਸਲਿਮ ਫਰੰਟ ਪੰਜਾਬ ਦੇ ਪਹੁੰਚੇ ਹੋਏ ਸਾਰੇ ਆਗੂਆਂ ਦੀ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਮਰੀਜ਼ਾਂ ਦੀ ਸੇਵਾ ਕੀਤੀ । 

NO COMMENTS