ਈਜੀਐਸ/ਏਆਈਈ/ਐਸਟੀਆਰ/ ਸਿੱਖਿਆ ਪ੍ਰੋਵਾਈਡਰ ਸਾਂਝਾ ਫਰੰਟ ਵੱਲੋਂ ਰੋਸ ਰੈਲੀ ਅਤੇ ਸ਼ਹਿਰ ਵਿੱਚ ਮਾਰਚ,ਜਿਲਾ ਪੱਧਰੀ ਰੋਸ ਰੈਲੀ 31 ਜਨਵਰੀ ਨੂੰ

0
23

ਮਾਨਸਾ 10,ਜਨਵਰੀ (ਸਾਰਾ ਯਹਾ /ਜੋਨੀ ਜਿੰਦਲ): ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਕਈ ਸਾਲਾਂ ਤੋ ਲੜਦੇ ਆ ਰਹੇ ਕੱਚੇ ਅਧਿਆਪਕਾਂ ਵੱਲੋਂ ਈਜੀਐਸ/ਏਆਈਈ/ਐਸਟੀਆਰ/ ਸਿੱਖਿਆ ਪ੍ਰੋਵਾਈਡਰ ਸਾਂਝਾ ਫਰੰਟ ਦੇ ਝੰਡੇ ਥੱਲੇ ਅੱਜ ਸਥਾਨਕ ਬਾਲ ਭਵਨ ਵਿੱਚ  ਰੋਸ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ।

   ਰੈਲੀ ਨੂੰ ਸੰਬੋਧਨ ਕਰਦਿਆਂ ਸਾਂਝੇ ਫਰੰਟ ਦੇ ਆਗੂਆਂ ਜਗਸੀਰ ਅਲੀਸ਼ੇਰ ਅਤੇ ਚਰਨਪਾਲ ਸਿੰਘ  ਨੇ ਕਿਹਾ ਕਿਹਾ ਉਹਨਾਂ ਨੂੰ ਬਿਨਾਂ ਸ਼ਰਤ ਐਨਟੀਟੀ ਦੀਆਂ 8393 ਪੋਸਟਾਂ ਉੱਪਰ ਪੱਕਾ ਕੀਤਾ ਜਾਵੇ। ਉਹਨਾਂ ਆਪਣੇ ਉਪਰ ਥੋਪੇ ਕੋਰਸ ਛੋਟ ਦੇ ਕੇ ਉਹਨਾਂ ਦੇ ਸਰਕਾਰੀ ਸਕੂਲਾਂ ਵਿੱਚ ਕੀਤੇ ਕੰਮ ਦੇ ਤਜ਼ਰਬੇ ਨੂੰ ਆਧਾਰ ਮੰਨ ਕੇ ਅਤੇ  ਪਹਿਲਾਂ ਤੋ ਈਟੀਟੀ ਅਤੇ ਬੀਐਡ ਨੂੰ ਆਧਾਰ ਮੰਨ ਕੇ ਇਹਨਾਂ ਪੋਸਟਾਂ ਉੱਪਰ ਪੱਕੇ ਕੀਤਾ ਜਾਵੇ।

      ਇਸ ਮੌਕੇ ਬੋਲਦਿਆਂ ਡੀਟੀਐਫ ਦੇ ਜਿਲਾ ਪ੍ਰਧਾਨ ਕਰਮਜੀਤ ਤਾਮਕੋਟ ਨੇ ਕਿਹਾ ਸਰਕਾਰ ਦੀ ਰੁਜਗਾਰ ਵਿਰੋਧੀ ਨੀਤੀਆਂ ਕਾਰਨ ਇਹ ਅਧਿਆਪਕ ਪਿਛਲੇ 15-18 ਸਾਲ ਤੋ ਅਰਧ-ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇਨ ਹਨ।

    ਇਸ ਮੌਕੇ ਪ੍ਰੋ ਬਿੱਕਰਜੀਤ ਸਾਧੂਵਾਲਾ ਨੇ ਕਿਹਾ ਕਿ ਕੇਂਦਰ ਤੇ ਸਟੇਟ ਸਰਕਾਰ ਤੇ ਇਕੋ ਜਿਹਾ ਜ਼ਬਰ ਢਾਹ ਰਹੀਆਂ ਹਨ। ਸੋ ਸਾਨੂੰ ਕੈਪਟਨ ਸਰਕਾਰ ਖਿਲਾਫ ਕਿਸਾਨਾਂ ਵਰਗੇ ਵੱਡੇ ਸੰਘਰਸ਼ ਦੀ ਲੋੜ ਹੈ।

       ਰੋਸ ਰੈਲੀ ਕਰਨ ਤੋ ਬਾਅਦ ਅਧਿਆਪਕਾਂ ਨੇ ਬਾਲ ਭਵਨ ਤੋਂ ਬੱਸ ਸਟੈਂਡ ਤੱਕ ਰੋਸ ਮਾਰਚ ਕੀਤਾ। ਇਸ ਮੌਕੇ ਅਧਿਆਪਕਾਂ ਇਸ ਸੰਘਰਸ਼ ਨੂੰ ਸਟੇਟ ਲੈਵਲ ਤੱਕ ਭਖਾਉਣ ਦਾ ਅਹਿਦ ਲਿਆ ਅਤੇ ਜਲਦੀ ਸੂਬਾ ਪੱਧਰੀ ਰੈਲੀ ਦਾ ਐਲਾਨਨ ਦਾ ਫੈਸਲਾ ਕੀਤਾ।

   ਇਸ ਮੌਕੇ ਭਰਾਤਰੀ ਜਥੇਬੰਦੀ ਡੀਟੀਐਫ ਤੋ ਰਾਜਵਿੰਦਰ ਬੈਹਣੀਵਾਲ,ਗੁਰਤੇਜ ਉੱਭਾ,ਹਰਦੀਪ ਸਿੱਧੂ,ਅੰਗਰੇਜ਼ ਸਿੰਘ,ਰਾਜਪਾਲ ਬੁਰਜ਼,ਸਮਰਜੀਤ ਅਤਲਾ,ਜਗਸੀਰ ਤਲਵੰਡੀ,ਅਜੈਬ ਦਸੌਂਧੀਆਂ,ਗੁਰਜੀਤ ਤਲਵੰਡੀ,ਸੁਖਜੀਤ ਕੌਰ,ਵੀਰਇੰਦਰ ਕੌਰ,ਕੁਲਦੀਪ ਸਿੰਘ ਆਦਿ ਅਧਿਆਪਕ ਸ਼ਾਮਿਲ ਸਨ।

NO COMMENTS