ਈਜੀਐਸ/ ਏਆਈਈ / ਐਸਟੀਆਰ ਅਤੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਦੀ ਸਾਂਝੀ ਮੀਟਿੰਗ।

0
24

ਮਾਨਸਾ 26 ਦਸੰਬਰ (ਸਾਰਾ ਯਹਾ /ਜੋਨੀ ਜਿੰਦਲ) ਅੱਜ ਸਥਾਨਕ ਬਾਲ ਭਵਨ ਵਿਖੇ ਈਜੀਐਸ/ ਏਆਈਈ / ਐਸਟੀਆਰ ਅਤੇ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਦੀ ਸਾਂਝੀ ਮੀਟਿੰਗ ਚਰਨਪਾਲ ਦਸੌਂਧੀਆਂ ਅਤੇ ਜਗਸੀਰ ਤਲਵੰਡੀ ਅਕਲੀਆ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਇਹਨਾਂ ਅਧਿਆਪਕਾਂ ਦੀਆਂ ਐਨਟੀਟੀ ਪੋਸਟਾਂ ਵਿੱਚ ਰੈਗੁਲਰ ਭਰਤੀ ਨੂੰ ਲੈ ਕੇ ਆ ਰਹੀਆਂ ਸਮੱਸਿਆਵਾਂ ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸਮੂਹ ਅਧਿਆਪਕਾਂ ਨੇ ਇੱਕਜੁਟਤਾ ਪ੍ਰਗਟਾਉਦੇ ਹੋਏ ਸਰਕਾਰ ਦੇ ਗੁੰਮਰਾਹਕੁੰਨ ਮਨਸੂਬਿਆਂ ਦੀ ਨਿੰਦਾ ਕੀਤੀ। ਉਹਨਾਂ ਨੇ ਸਮੂਹਿਕ ਰੂਪ ਚ ਮੰਗ ਕੀਤੀ ਕਿ ਐਨਟੀਟੀ ਪੋਸਟਾਂ ਉਪਰ ਪਹਿਲਾਂ ਹੋਈਆਂ ਐਚਟੀ,ਸੀਐਚਟੀ,ਹੈਡਮਾਸਟਰ,ਬੀਪੀਈਓ ਅਤੇ ਪ੍ਰਿੰਸੀਪਲਾਂ ਦੀ ਭਰਤੀ ਵਾਂਗ ਸਰਕਾਰੀ ਸਕੂਲਾਂ ਵਿੱਚ ਪੜਾਉਣ ਦਾ ਤਜ਼ਰਬਾ ਲਾਜ਼ਮੀ ਕੀਤਾ ਜਾਵੇ ਅਤੇ ਪਹਿਲਾਂ ਕੀਤੀ ਕਿਸੇ ਵੀ ਟ੍ਰੁਨਿੰਗ ਈਟੀਟੀ ਜਾਂ ਬੀਐਡ ਨੂੰ ਆਧਾਰ ਮੰਨ ਕੇ ਜਲਦੀ ਤੋ ਜਲਦੀ ਐਨਟੀਟੀ ਦੀਆਂ ਪੋਸਟਾਂ ਉਪਰ ਜੁਆਇਨ ਕਰਵਾਇਆ ਜਾਵੇ। ਇਹਨਾਂ ਅਧਿਆਪਕਾਂ ਨੇ ਇਗਨੋ ਤੋ ਧੱਕੇ ਨਾਲ ਥੋਪੇ  ਜਾ ਰਹੇ ਕੋਰਸ ਨੂੰ ਸਮੂਹਿਕ ਰੂਪ ਵਿੱਚ ਰੱਦ ਕੀਤਾ। ਉਹਨਾਂ ਕਿਹਾ ਕਿ ਉਹ ਸਰਕਾਰ ਦੀਆਂ ਹਦਾਇਤਾਂ ਤੇ ਪਹਿਲਾਂ ਈਟੀਟੀ ਤੇ ਬੀਐਡ ਕਰ ਚੁੱਕੇ ਹਨ ਪਰ ਸਰਕਾਰ ਉਹਨਾਂ ਤੇ ਧੱਕੇ ਨਾਲ ਇਹ ਕੋਰਸ ਥੋਪ ਰਹੀ ਹੈ। ਇਸ ਮੌਕੇ ਭਰਾਤਰੀ ਜਥੇਬੰਦੀ ਡੀਟੀਐਫ ਤੋ ਜਿਲਾ ਪ੍ਰਧਾਨ ਕਰਮਜੀਤ ਤਾਮਕੋਟ,ਰਾਜਵਿੰਦਰ ਬੈਹਣੀਵਾਲ,ਜਸਕਰਨ ਸਿੰਘ,ਕਰਨਪਾਲ ਸਿੰਘ ਅਤੇ ਬੀਐਡ ਅਧਿਆਪਕ ਫਰੰਟ ਤੋ ਦਰਸ਼ਨ ਅਲੀਸ਼ੇਰ ਨੇ ਸ਼ਾਮਿਲ ਹੁੰਦਿਆਂ ਭਰੋਸਾ ਦਿੱਤਾ ਕਿ ਉਹ ਇਹਨਾਂ ਅਧਿਆਪਕਾਂ ਦੇ ਸੰਘਰਸ਼ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਗੇ।

        ਇਸ ਮੌਕੇ ਅਜੈਬ ਦਸੌਂਧੀਆ,ਰਾਜਪਾਲ ਬੁਰਜਭਲਾਈਕੇ, ਜਸਵਿੰਦਰ ਜਵਾਹਰਕੇ,ਗੁਰਜੀਤ ਤਲਵੰਡੀ ਅਕਲੀਆ,ਕੇਵਲ ਸਰਦੂਲਗੜ,ਹਰਵਿੰਦਰ ਸਰਦੂਲਗੜ,ਬਾਬਰ ਦਸੌਂਧੀਆ,ਕੁਲਦੀਪ ਝੰਡੂਕੇ,ਬਲਵੰਤ ਸਰਦੂਲਗੜ,ਜਗਸੀਰ ਮੀਰਪੁਰ ਆਦਿ ਵਲੰਟੀਅਰ ਅਤੇ ਸਿੱਖਿਆ ਪ੍ਰੋਵਾਈਡਰ ਅਧਿਆਪਕ ਸ਼ਾਮਿਲ ਸਨ

NO COMMENTS