*ਈਕੋ ਸਾਈਕਲ ਕਲੱਬ ਨੇ ਧਰਤੀ, ਪਾਣੀ ਅਤੇ ਵਾਤਾਵਰਣ ਦੀ ਸੁਚੱਜੀ ਸਾਂਭ-ਸੰਭਾਲ ਲਈ ਕੱਢੀ ਜਾਗਰੂਕਤਾ ਰੈਲੀ*

0
24

08 ਅਪ੍ਰੈਲ(ਸਾਰਾ ਯਹਾਂ/ਮੁੱਖ ਸੰਪਾਦਕ)ਈਕੋ ਵੀਲਰਜ ਸਾਈਕਲ ਕਲੱਬ ਮਾਨਸਾ ਵੱਲੋਂ ਗ੍ਰੀਨ ਰਿਵੈਲੂਏਸ਼ਨ ਅਦਾਰੇ (Vertiver Enabling Sustainability Mansa) ਨਾਲ ਮਿਲ ਕੇ ਧਰਤੀ,ਪਾਣੀ ਤੇ ਵਾਤਾਵਰਣ ਦੀ ਸਾਂਭ-ਸੰਭਾਲ ਸਬੰਧੀ ਅਤੇ ਸੁਚੱਜੀ ਖੇਤੀ ਪ੍ਰਤੀ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਸ਼ਹਿਰ ਦੇ ਬਹੁਤ ਸਾਰੇ ਸਾਇਕਲਿਸਟਾਂ ਨੇ ਹਿੱਸਾ ਲਿਆ। ਇਸ ਰੈਲੀ ਦੀ ਅਗਵਾਈ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਅਤੇ ਗ੍ਰੀਨ ਰਿਵੈਲੂਏਸ਼ਨ ਸੈਲ ਦੇ ਅਗਜ਼ੈਕਟਿਵ ਡਾਇਰੈਕਟਰ ਬਲਿੰਦਰ ਸਿੰਘ ਸੈਣੀ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਕੀਤੀ ਗਈ। ਸਾਰੇ ਸਾਈਕਲਿਸਟਾਂ ਦੀਆ ਟੀ-ਸ਼ਰਟਾਂ ਅਤੇ ਸਾਈਕਲਾਂ ਤੇ ਜਾਗਰੂਕਤਾ ਲੋਗੋ ਲਗਾਏ ਹੋਏ ਸਨ। ਇਹ ਰੈਲੀ ਮਾਨਸਾ ਖੁਰਦ ਦੇ ਗੁਰਦੁਆਰਾ ਸਾਹਿਬ ਤੋਂ ਸੁਰੂ ਹੋ ਕੇ ਪਿੰਡ ਲੱਲੂਆਣਾ ਹੁੰਦੀ ਹੋਈ ਪਿੰਡ ਖਿਆਲਾ ਕਲਾਂ, ਖਿਆਲਾ ਖੁਰਦ ਤੱਕ ਕੱਢੀ ਗਈ।
ਈਕੋ ਵੀਲਰਜ ਸਾਈਕਲ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਵੱਲੋਂ ਰੈਲੀ ਦੇ ਮਕਸਦ ਸਬੰਧੀ ਜਾਗਰੂਕ ਕਰਦਿਆ ਦੱਸਿਆ ਗਿਆ ਕਿ ਫਸਲਾਂ ਤੇ ਜ਼ਹਿਰਾ ਦੀ ਵਰਤੋਂ ਘੱਟ ਕੀਤੀ ਜਾਵੇ ਅਤੇ ਖਾਦਾਂ ਦੀ ਵੀ ਲੋੜ ਅਨੁਸਾਰ ਵਰਤੋਂ ਕਰਕੇ ਧਰਤੀ ਨੂੰ ਜਹਿਰੀਲਾ ਤੇ ਦੂਸ਼ਿਤ ਹੋਣ ਤੋਂ ਬਚਾਇਆ ਜਾਵੇ। ਵੱਧ ਤੋਂ ਵੱਧ ਛਾਂਦਾਰ, ਫਲਦਾਰ ਅਤੇ ਫੁੱਲਦਾਰ ਪੌਦੇ ਲਗਾ ਕੇ ਧਰਤੀ ਨੂੰ ਹਰਿਆ-ਭਰਿਆ ਬਣਾਇਆ ਜਾਵੇ ਤਾਂ ਜੋ ਧਰਤੀ ਦੀ ਉਪਰਲੀ ਉਪਜਾਊ ਪਰਤ ਨੂੰ ਖੁਰਨ ਤੋਂ ਬਚਾਇਆ ਜਾ ਸਕੇ।
ਕਣਕ ਅਤੇ ਝੋਨੇ ਦੇ ਨਾੜ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾਵੇ। ਪਾਣੀ ਦੀ ਲੋੜ ਅਨੁਸਾਰ ਯੋਗ ਵਰਤੋਂ ਕੀਤੀ ਜਾਵੇ, ਪ੍ਰਦੂਸ਼ਿਤ ਨਾ ਹੋਣ ਦਿੱਤਾ ਜਾਵੇ। ਘੱਟ ਪਾਣੀ ਲੈਣ ਵਾਲੀਆ ਫਸਲਾਂ ਬੀਜੀਆ ਜਾਣ ਅਤੇ ਸਾਡਾ ਫਰਜ ਬਣਦਾ ਹੈ ਕਿ ਅਸੀ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਰੋਕ ਕੇ ਵੱਧ ਤੋਂ ਵੱਧ ਪਾਣੀ ਸਾਡੀਆ ਆਉਣ ਵਾਲੀਆ ਪੀੜ੍ਹੀਆਂ ਲਈ ਬਚਾ ਕੇ ਰੱਖੀਏ।
ਇਸ ਮੌਕੇ ਈਕੋ ਵੀਲਰਜ ਸਾਈਕਲ ਕਲੱਬ ਦੇ ਮੈਂਬਰ ਬਲਜੀਤ ਸਿੰਘ ਬਾਜਵਾ , ਹਰਜੀਤ ਸਿੰਘ ਸੱਗੂ , ਸੋਨੀ ਭੁੱਲਰ, ਲੋਕ ਰਾਮ, ਜਰਨੈਲ਼ ਸਿੰਘ,ਰਾਕੇਸ਼ ਗੋਇਲ , ਗੁਰਪ੍ਰੀਤ ਸਿੰਘ ਭੁੱਚਰ, ਲੱਖਣ ਬਾਂਸਲ,ਸੁਮਿਤ ਤਾਇਲ, ਅਮਨ ਔਲਖ, ਜਸਵਿੰਦਰ ਸਿੰਘ,ਬੋਬੀ, ਮੇਜਰ ਸਿੰਘ ,ਹੈਪੀ (ਬਾਲਾਜੀ), ਕੁਲਵੰਤ ਸਿੰਘ ਨਰੂਲਾ, ਗਗਨਦੀਪ ਮਾਨਸ਼ਾਹੀਆ ,ਹੈਪੀ ਜਿੰਦਲ, ਅੰਕੁਸ਼ ਕੁਮਾਰ , ਕੁਲਦੀਪ ਸਿੰਘ, ਨਿਰਮਲ ਧਾਲੀਵਾਲ,ਗੁਰਪ੍ਰੀਤ ਸਦਿਓੜਾ ,ਮੋਹਿਤ ਜਿੰਦਲ,ਸੋਨੀ ਗੋਇਲ ਆਦਿ ਮੈਂਬਰ ਹਾਜ਼ਰ ਸਨ।

NO COMMENTS