*ਈਕੋ ਵ੍ਹੀਲਰ ਸਾਈਕਲ ਗਰੁੱਪ ਕਰਵਾ ਰਿਹਾ ਹੈ ਵੈਦ ਸ਼੍ਰੀ ਰਾਮ ਕਰਨ ਸਿੰਗਲਾ ਯਾਦਗਾਰੀ ਰਾਈਡ*

0
54

ਮਾਨਸਾ 03-05-2023 (ਸਾਰਾ ਯਹਾਂ/  ਮੁੱਖ ਸੰਪਾਦਕ)  : ਈਕੋ ਵ੍ਹੀਲਰ ਸਾਈਕਲ ਗਰੁੱਪ ਦੀ ਅੱਜ ਇੱਕ ਅਹਿਮ ਮੀਟਿੰਗ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ 7 ਮਈ ਨੂੰ ਸਾਡੇ ਇਲਾਕੇ ਦੇ ਪ੍ਰਸਿੱਧ ਡਾਕਟਰ ਅਤੇ ਈਕੋ ਵ੍ਹੀਲਰ ਸਾਈਕਲ ਗਰੁੱਪ ਦੇ ਸਰਪ੍ਰਸਤ ਡਾਕਟਰ ਜਨਕ ਰਾਜ ਸਿੰਗਲਾ ਦੇ ਪਿਤਾ ਵੈਦ ਸ਼੍ਰੀ ਰਾਮ ਕਰਨ ਸਿੰਗਲਾ ਦੀ ਯਾਦ ਵਿੱਚ ਇੱਕ ਸਾਈਕਲ ਰਾਈਡ ਮਾਨਸਾ ਤੋਂ ਅਕਲੀਆਂ
ਜਿਹੜਾ ਕਿ ਉਹਨਾਂ ਦਾ ਜੱਦੀ ਪਿੰਡ ਹੈ, ਤੱਕ ਕਰਵਾਈ ਜਾਵੇਗੀ।
ਇਸ ਰਾਈਡ ਨੂੰ ਜਨਕ ਨਰਸਿੰਗ
ਹੋਮ ਮਾਨਸਾ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ। ਇਸਦਾ ਰੂਟ ਬਾਰਾ ਹੱਟਾ ਚੌਂਕ, ਚੁਗਲੀ ਘਰ, ਮੂਸਾ ਚੁੰਗੀ, ਤਿੰਨਕੋਨੀ ਤੋੰ ਕੈਂਚੀਆਂ ਹੁੰਦੀ ਹੋਈ ਪਿੰਡ ਅਕਲੀਆਂ ਪਹੁੰਚੇਗੀ।
ਵਾਪਸੀ ਤੇ ਅਰਵਿੰਦ ਨਗਰ ਆ ਕੇ ਇਹ ਰਾਈਡ ਸਮਾਪਤ ਹੋਵੇਗੀ
ਜਿੱਥੇ ਸਾਰੇ ਹੀ ਸਾਈਕਲਿਸਟਾਂ ਲਈ ਨਾਸ਼ਤੇ ਦਾ ਪ੍ਰਬੰਧ ਕੀਤਾ ਗਿਆ ਹੈ। ਈਕੋ ਵ੍ਹੀਲਰ ਸਾਈਕਲ ਗਰੁੱਪ ਦੇ ਜਨਰਲ ਸੈਕਟਰੀ ਅਮਨ ਔਲਖ ਨੇ ਦੱਸਿਆ ਕਿ 18 ਸਾਲਾਂ ਤੋਂ ਉਪਰ ਮਾਨਸਾ ਦਾ ਕੋਈ ਵੀ ਸਾਈਕਲਿਸਟ ਇਸ ਸਾਈਕਲ ਰਾਈਡ ਵਿੱਚ ਭਾਗ ਲੈਣ ਲਈ ਸਾਡੇ ਨਾਲ ਸੰਪਰਕ ਕਰ ਸਕਦਾ ਹੈ।

NO COMMENTS