*ਈਕੋ ਵੀਲਰਜ ਸਾਈਕਲ ਗਰੁੱਪ ਮਾਨਸਾ ਨੇ ਸ੍ਰ: ਲਖਵਿੰਦਰ ਸਿੰਘ ਔਲਖ ਯਾਦਗਾਰੀ 50 ਕਿਲੋਮੀਟਰ ਸਫਲ ਸਾਈਕਲ ਰਾਇਡ ਦਾ ਕੀਤਾ ਆਯੋਜਨ*

0
55

ਮਾਨਸਾ 23-04-2023 (ਸਾਰਾ ਯਹਾਂ/  ਮੁੱਖ ਸੰਪਾਦਕ) : ਈਕੋ ਵੀਲਰਜ ਸਾਈਕਲ ਗਰੁੱਪ ਵੱਲੋਂ ਅੱਜ ਸ੍ਰ: ਲਖਵਿੰਦਰ ਸਿੰਘ ਔਲਖ ਯਾਦਗਾਰੀ 50 ਕਿਲੋਮੀਟਰ ਨੋਨ ਸਟਾਪ ਸਾਈਕਲ ਰਾਇਡ ਕਾਰਵਾਈ ਗਈ। ਇਹ ਰਾਇਡ ਗਰੁੱਪ ਦੇ ਸਟਾਰ ਰਾਇਡਰ ਅਮਨ ਔਲਖ ਦੇ ਘਰ ਤੋਂ ਸ਼ੁਰੂ ਹੋਈ ,ਜਿਸ ਨੂੰ ਅਮਨ
ਔਲਖ ਦੀ ਦਾਦੀ ਜੀ ਅਤੇ ਸਵਰਗੀ ਸ੍ਰ:ਲਖਵਿੰਦਰ ਸਿੰਘ ਔਲਖ ਦੀ ਮਾਤਾ ਸਰਦਾਰਨੀ ਜਰਨੈਲ ਕੌਰ ਜੀ ਵੱਲੋ ਹਰੀ ਝੰਡੀ ਵਿਖਾ ਕੇ ਸੁਭਾਂ 5.30 ਵਜੇ ਰਵਾਨਾ ਕੀਤਾ ਗਿਆ। ਇਸ ਮੌਕੇ ਔਲਖ ਪ੍ਰੀਵਾਰ ਦੇ ਸਾਰੇ ਮੈਂਬਰ ਮੌਜੂਦ ਸਨ। ਇਸ ਰਾਈਡ ਵਿੱਚ ਗਰੁੱਪ ਦੇ 50 ਦੇ ਕਰੀਬ ਸਾਈਕਲਿਸਟਾਂ ਨੇ ਭਾਗ ਲਿਆ।
ਇਸ ਮੌਕੇ ਬਰਨਾਲਾ ਤੋ ਸਾਈਕਲ ਗਰੁੱਪ ਦੇ ਡਾਕਟਰ ਕਰਮਜੀਤ ਸਿੰਘ ਤੇ ਰਾਹੁਲ ਮੈਨਨ ਅਤੇ ਰਾਮਪੁਰਾ ਸਾਈਕਲ ਗਰੁੱਪ ਤੋਂ ਡਾਕਟਰ ਗੁਰਕੀਰਤ ਸਿੰਘ ਜੋ ਰਾਇਡਰਾਂ ਦਾ ਹੌਂਸਲਾ ਵਧਾਉਣ ਲਈ ਮਾਨਸਾ ਵਿਖੇ ਉਚੇਚੇ ਤੌਰ ਤੇ ਪਹੁੰਚੇ।
ਰਾਇਡਰਾਂ ਵਿੱਚ ਉਤਸ਼ਾਹ ਦੇਖਦੇ ਹੀ ਬਣਦਾ ਸੀ। ਇਹ ਰਾਇਡ ਅਮਨ ਔਲਖ ਦੇ ਘਰ ਤੋਂ ਸ਼ੁਰੂ ਹੋ ਕੇ ਮਾਨਸਾ ਕੈਂਚੀਆਂ, ਭੈਣੀਬਾਘਾ,
ਭਾਈ ਦੇਸਾ, ਮੌੜ ਮੰਡੀ ਹੁੰਦੀ ਹੋਈ
ਮਾਈਸਰ ਖਾਨਾ ਤੱਕ ਪਹੁੰਚੀ। ਇਥੋਂ
ਯੂ-ਟਰਨ ਲੈ ਕੇ ਸਟੈਂਪ ਲਗਵਾ ਕੇ ਅਤੇ ਰਿਫਰੈਸ਼ਮੈਂਟ ਲੈ ਕੇ ਵਾਪਿਸ ਮਾਨਸਾ ਕੈਂਚੀਆਂ ਹੁੰਦੀ ਹੋਈ ਮਨਸੁੱਖ ਢਾਬੇ ਤੇ ਸਮਾਪਤ ਹੋਈ। ਰਾਹ ਦੇ ਵਿੱਚ ਗਰੁੱਪ ਪ੍ਰਬੰਧਕਾਂ ਗੁਰਪਰੀਤ ਸਿੰਘ ਸਿੱਧੂ, ਅੰਕੁਸ਼ ਕੁਮਾਰ ਅਤੇ ਹੈਪੀ ਜਿੰਦਲ ਵੱਲੋ ਸਾਰੇ ਹੀ ਰਾਇਡਰਜ ਦੀ ਜ਼ਬਰਦਸਤ ਫੋਟੋਗ੍ਰਾਫੀ ਤੇ ਵੀਡੀਓ ਗ੍ਰਾਫੀ ਕੀਤੀ ਗਈ। ਈਕੋ ਵੀਲਰਜ ਦੇ ਸਾਰੇ ਹੀ ਸਤਿਕਾਰਿਤ ਮੈਂਬਰਾ ਨੇ ਇੱਕ ਰੰਗ ਦੀ ਜਰਸੀ ਪਾਈ ਹੋਈ ਸੀ, ਜਿਹੜੀ ਇਸ ਰਾਇਡ ਨੂੰ ਚਾਰ ਚੰਨ ਲਗਾ ਰਹੀ ਸੀ ਅਤੇ ਰਾਹਗੀਰ ਖੜ ਖੜ ਕੇ ਉਤਸੁਕਤਾ ਨਾਲ ਦੇਖ ਰਹੇ ਸਨ। ਇਸ ਰਾਇਡ ਨੂੰ ਕਰਵਾਉਣ ਦਾ ਜ਼ਿੰਮਾ ਅਮਨ ਔਲਖ, ਅੰਕੁਸ਼ ਕੁਮਾਰ, ਗੁਰਪ੍ਰੀਤ ਸਿੰਘ ਸਿੱਧੂ, ਹਰਮੰਦਰ ਸਿੰਘ ਸਿੱਧੂ, ਬਲਜੀਤ ਸਿੰਘ ਬਾਜਵਾ, ਅਤੇ ਹੈਪੀ ਜਿੰਦਲ ਜੀ ਨੇ\


ਲਿਆ ਸੀ, ਜਿਹੜਾ ਉਹਨਾਂ ਨੇ ਬੜੇ ਹੀ ਸੁਚੱਜੇ ਢੰਗ ਨਾਲ ਬਾਖੁਬੀ ਨਿਭਾਇਆ। ਮਨਸੁੱਖ ਢਾਬੇ ਤੇ ਪਹੁੰਚ ਕੇ ਸਾਰੇ ਹੀ ਮੈਂਬਰਾ ਨੇ ਨਾਸ਼ਤਾ-ਪਾਣੀ ਕੀਤਾ ਅਤੇ ਗਰੁੱਪ ਫੋਟੋ ਕਰਵਾਈ। ਅੰਤ ਵਿੱਚ ਈਕੋ ਵੀਲਰਜ ਸਾਈਕਲ ਗਰੁੱਪ ਦੇ ਪ੍ਰਧਾਨ ਸ੍ਰ:ਬਲਵਿੰਦਰ ਸਿੰਘ ਕਾਕਾ ਅਤੇ ਸਰਪ੍ਰਸਤ ਡਾਕਟਰ ਜਨਕ ਰਾਜ ਸਿੰਗਲਾ ਜੀ ਵੱਲੋ ਜਿੱਥੇ ਬਾਹਰੋ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ ਉਥੇ ਹੀ ਰਾਇਡ ਦੀ ਸਫਲਤਾਂ ਲਈ ਵਧਾਈ ਦਿੰਦੇ ਹੋਏ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ ਗਿਆ। ਉਹਨਾਂ ਕਿਹਾ ਕਿ ਵੱਧ ਤੋਂ ਵੱਧ ਨਵੇ ਰਾਇਡਰਾਂ ਨੂੰ ਆਪਣੇ ਨਾਲ ਜੋੜਨ
ਲਈ ਈਕੋ ਵੀਲਰਜ ਸਾਈਕਲ ਗਰੁੱਪ ਭਵਿੱਖ ਵਿੱਚ ਵੀ ਅਜਿਹੀਆਂ ਰਾਇਡਾ ਕਰਵਾਉਂਦਾ ਰਹੇਗਾ। ਕੁੱਲ ਮਿਲਾ ਕੇ ਅੱਜ ਦੀ ਇਹ ਸ੍ਰ:ਲਖਵਿੰਦਰ ਸਿੰਘ ਔਲਖ ਯਾਦਗਾਰੀ ਰਾਇਡ ਸਾਈਕਲਿਸਟਾਂ ਦੇ ਮਨਾਂ ਉਪਰ ਅਮਿੱਟ ਯਾਦਾਂ ਛੱਡ ਗਈ।

NO COMMENTS