*ਈਕੋ ਵੀਲਰਜ ਸਾਈਕਲ ਗਰੁੱਪ ਨੇ ਆਪਣੇ ਸਟਾਰ ਰਾਈਡਰ ਨੂੰ ਦਿੱਤੀ ਨਿੱਘੀ ਵਿਦਾਇਗੀ ਪਾਰਟੀ*

0
81

ਮਾਨਸਾ (ਸਾਰਾ ਯਹਾਂ/  ਮੁੱਖ ਸੰਪਾਦਕ): : ਇਸ ਗਰੁੱਪ ਦੇ ਸਟਾਰ ਰਾਇਡਰ (ਐਸ.ਆਰ.) ਸ੍ਰੀ ਯਾਦਵਿੰਦਰ ਸਿੰਘ ਯਾਦੂ ਜਿਨ੍ਹਾਂ ਦਾ ਕੈਨੇਡਾ ਦਾ ਵੀਜ਼ਾ ਲੱਗਣ ਕਰਕੇ ਉਸਨੂੰ ਅੱਜ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਗਰੁੱਪ ਮੈਂਬਰਾਂ ਵੱਲੋ ਸਵੇਰੇ ਬੱਸ ਸਟੈਂਡ ਤੋਂ ਚੱਲ ਕੇ ਭਾਈ ਦੇਸਾ ਤੱਕ ਦੀ ਰਾਈਡ ਲਗਾਈ ਗਈ ਅਤੇ ਉਸ ਤੋਂ ਬਾਅਦ ਸੁੱਖਪਾਲ ਢਾਬੇ ਤੇ ਚਾਹ-ਪਾਣੀ ਦਾ ਪ੍ਰਬੰਧ ਈਕੋ ਵੀਲਰਜ ਸਾਈਕਲ ਗਰੁੱਪ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਈਕੋ ਵੀਲਰਜ ਸਾਈਕਲ ਗਰੁੱਪ ਦੇ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਯਾਦਵਿੰਦਰ ਸਿੰਘ ਯਾਦੂ ਸਾਡਾ ਬਹੁਤ ਹੀ ਵਧੀਆ ਤੇ ਤਕੜਾ ਰਾਇਡਰ ਹੈ, ਜਿਸਦਾ ਵੀਜ਼ਾ ਲੱਗਣ ਕਰਕੇ ਉਹ ਹੁਣ ਕੈਨੇਡਾ ਜਾ ਰਿਹਾ ਹੈ। ਇਸ ਲਈ ਉਸ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹੋਏ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਇਸਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਮਿਹਨਤ ਕਰਕੇ ਇਹ ਤਰੱਕੀ ਦੀਆ ਬੁਲੰਦੀਆਂ ਨੂੰ ਛੂਹੇ ਅਤੇ ਆਪਣਾ ਤੇ ਜਿਲਾ ਮਾਨਸਾ ਦਾ ਨਾਮ ਰੌਸ਼ਨ ਕਰੇ। ਜਿਹਨਾਂ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਕਿਵੇਂ ਸਾਲ-2017 ਵਿੱਚ ਯਾਦਵਿੰਦਰ ਸਿੰਘ, ਅਮਨ ਔਲਖ, ਸ਼ਵੀ ਚਹਿਲ ਅਤੇ ਸੁਖਚਰਨ ਸਿੰਘ ਨੇ ਸਿੰਪਲ ਸਾਈਕਲ ਚਲਾਉਂਦੇ ਚਲਾਉਂਦੇ ਆਪਣੇ ਆਪ ਨੂੰ ਅਪਡੇਟ ਕੀਤਾ ਅਤੇ ਹੋਰ ਸਾਈਕਲਿਸਟਾ ਨੂੰ ਨਾਲ ਜੋੜ ਕੇ ਈਕੋ ਵ੍ਹੀਲਰਜ ਸਾਈਕਲ ਗਰੁੱਪ ਬਣਾਇਆ ਅਤੇ ਗਰੁੱਪ ਮੈਂਬਰਾਂ ਨੇ ਮਿਹਨਤ ਕਰਕੇ ਇਸਨੂੰ ਉਚੀਆਂ ਬੁਲੰਦੀਆਂ ਤੇ ਪਹੁੰਚਾਇਆ ਜੋ ਅੱਜ ਇਸ ਗਰੁੱਪ ਦਾ ਨਾਮ ਪ੍ਰਾਈਮ ਸਾਈਕਲਿੰਗ ਕਲੱਬਾਂ ਵਿਚ ਆਉਦਾ ਹੈ। ਇਸ ਮੌਕੇ ਸ੍ਰੀ ਯਾਦਵਿੰਦਰ ਸਿੰਘ ਯਾਦੂ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਮੈੰ


ਈਕੋ ਵੀਲਰਜ ਸਾਈਕਲ ਗਰੁੱਪ ਦੀ ਜਰਸੀ ਨਾਲ ਲੈ ਕੇ ਜਾ ਰਿਹਾ ਹਾਂ ਜਦ ਕਿਧਰੇ ਵੀ ਕੋਈ ਮੌਕਾ ਮਿਲਿਆ ਤਾਂ ਮੈਂ ਕੈਨੇਡਾ ਵਿੱਚ ਈਕੋ ਵ੍ਹੀਲਰ ਦੀ ਜਰਸੀ ਪਹਿਨ ਕੇ ਜ਼ਰੂਰ ਸਾਇਕਲਿੰਗ ਕਰੂੰਗਾ ਅਤੇ ਮਾਨ ਮਹਿਸੂਸ ਕਰਾਂਗਾ। ਜਿਸਨੇ ਕਿਹਾ ਕਿ
ਮੈਂ ਸਰੀਰਕ ਤੌਰ ਤੇ ਭਾਂਵੇ ਤੁਹਾਡੇ ਨਾਲ ਨਹੀ ਹੋਵਾਂਗਾ ਪਰ ਮੇਰਾ ਦਿਲ ਈਕੋ ਵੀਲਰਜ ਸਾਈਕਲ ਗਰੁੱਪ ਲਈ ਹਮੇਸ਼ਾ ਧੜਕਦਾ ਰਹੇਗਾ। ਇਸ ਮੌਕੇ ਈਕੋ ਵੀਲਰਜ ਸਾਈਕਲ ਗਰੁੱਪ ਦੇ ਸੀਨੀਅਰ ਅਤੇ ਨਵੇਂ ਬਣੇ ਮੈਂਬਰ ਵੀ ਹਾਜ਼ਰ ਸਨ।

NO COMMENTS