*ਈਕੋ ਵੀਲਰਜ ਕਲੱਬ ਦੇ ਮੈਬਰਾ ਨੇ ਸਾਇਕਲਾ ਤੇ ਜਾ ਕੇ ਕੀਤੇ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸਨ*

0
30

ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ) : ਈਕੋ ਵੀਲਰਜ ਕਲੱਬ ਮਾਨਸਾ ਨੇ ਸਾਇਕਲਿੰਗ ਉਤਸਾਹਿਤ ਕਰਨ ਅਤੇ ਸਮਾਜ ਸੇਵੀ ਕੰਮਾ ਕਰਕੇ ਸਹਿਰ ਦੀਆ ਪਰਮੁੱਖ ਸੰਸਥਾਵਾਂ ਵਿੱਚ ਆਪਣਾ ਸਥਾਨ ਬਣਾਇਆ ਹੈ! ਪਿਛਲੇ ਦਿਨ ਹੀ ਕਲੱਬ ਦੇ ਹੋਣਹਾਰ ਸਾਇਕਲਿਸਟ ਅਮਨ ਅੋਲਖ , ਨਵਜੋਤ ਸਿੰਘ ਅਤੇ ਹਰਦੀਪ ਸਿੰਘ ਗੋਲਡੀ ਨੇ ਹੇਮਕੁੰਟ ਸਾਹਿਬ ਦੀ ਯਾਤਰਾ ਸਾਇਕਲਾ ਨਾਲ ਕਰਕੇ ਆਪਣਾ ਸੀਸ ਨਿਭਾਇਆ ! ਇਸ ਮੋਕੇ ਗੱਲ ਕਰਦਿਆ ਅਮਨ ਅੋਲਖ ਨੇ ਦੱਸਿਆ ਕਿ ਪਹਾੜੀ ਰਸਤਿਆ ਵਿੱਚ ਉਨ੍ਹਾਂ ਨੂੰ ਕੁਝ ਮੁਸਕਿਲਾ ਵੀ ਆਈਆ ਪਰ ਉਹ ਪਰਮਾਤਮਾ ਦੇ ਆਸ਼ੀਰਵਾਦ ਸਾਰੀਆ ਉਤਰਾਈਆ, ਚੜਾਇਆ ਹੌਸਲੇ ਨਾਲ ਪੂਰੀਆ ਕਰਦੇ ਰਹੇ! ਅੱਜ ਸਾਰੇ ਸਤਿਕਾਰ ਯੋਗ ਮੈਬਰ ਸਹਿਬਾਨਾ ਵੱਲੋਂ ਇੱਕ ਸਾਦਾ ਅਤੇ ਪ੍ਭਾਵਸ਼ਾਲੀ ਸਮਾਗਮ ਕਰਕੇ ਇੰਨਾ ਤਿੰਨਾ ਬਹਾਦਰ ਸਾਇਕਲਿਸਟਾ ਦਾ ਸਨਮਾਨ ਕੀਤਾ ਗਿਆ! ਇਸ ਮੋਕੇ ਕਲੱਬ ਦੇ ਮੈਬਰ ਬਲਜੀਤ ਸਿੰਘ ਸੂਬਾ ਦੇ ਮਾਮਾ ਜੀ ਸਰਦਾਰ ਦਰਸਨ ਸਿੰਘ ਨਾਮਧਾਰੀ ਵਿਸੇਸ ਤੋਰ ਤੇ ਸਾਮਿਲ ਹੋਏ ਜੋ ਕਿ ਖੁਦ 83 ਸਾਲ ਦੀ ਉਮਰ ਵਿੱਚ ਬਹੁਤ ਤੇਜ ਸਾਇਕਲਿੰਗ ਕਰਦੇ ਹਨ ਉਨ੍ਹਾਂ ਵੱਲੋਂ ਤਿੰਨੇ ਸਾਇਕਲਿਸਟਾ ਨੂੰ ਹਾਰ ਪਹਿਨਾਏ ਗਏ! ਇਸ ਮੋਕੇ ਕਲੱਬ ਦੇ ਸਰਪਰਸਤ ਡਾ. ਜਨਕ ਰਾਜ ਸਿੰਗਲਾ ਅਤੇ ਪਰਧਾਨ ਬਲਵਿੰਦਰ ਸਿੰਘ (ਕਾਕਾ) ਨੇ ਕਲੱਬ ਦੇ ਮੈਬਰਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹੋ ਜਿਹੇ ਕੰਮਾ ਨਾਲ ਸਹਿਰ ਦੇ ਅਤੇ ਇਲਾਕੇ ਦੇ ਨੋਜਵਾਨਾ ਨੂੰ ਸਾਇਕਲਿੰਗ ਪੵਤੀ ਪਰੇਰਿਤ ਕੀਤਾ ਜਾ ਸਕਦਾ ਹੈ! ਵਧ ਚੜ ਕੇ ਲੋਕਾ ਨੂੰ ਸਾਇਕਲਿੰਗ ਲਈ ਅੱਗੇ ਆਉਣਾ ਚਾਹੀਦਾ ਹੈ! ਇਸ ਮੋਕੇ ਮਾਸਟਰ ਰਿਸੀ, ਸਬੀ ਚਹਿਲ, ਭਰਪੂਰ ਸਿੰਘ, ਹਰਮੰਦਰ ਸਿੰਘ, ਨਰਿੰਦਰ ਗੁਪਤਾ, ਗੁਰਪ੍ਰੀਤ ਸਿੰਘ, ਅਤੇ ਹੋਰ ਮੈਬਰ ਸਹਿਬਾਨ ਹਾਜਿਰ ਸਨ!

NO COMMENTS