*ਇੱਕ ਪੌਦਾ ਮਾਂ ਦੇ ਨਾਮ ਲਗਾ ਕੇ ਵੱਡਾ ਹੋਣ ਤੱਕ ਕਰੋ ਸਾਂਭ ਸੰਭਾਲ:ਰਾਕੇਸ਼ ਜੈਨ*

0
26

ਬੁਢਲਾਡਾ 4 ਜੁਲਾਈ (ਸਾਰਾ ਯਹਾਂ/ਅਮਨ ਮਹਿਤਾ) ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਇੱਕ ਪੌਦਾ ਮਾਂ ਦੇ ਨਾਮ ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਕ੍ਰਿਸ਼ਨਾ ਬੇ ਸਾਰਾ ਗਊਸ਼ਾਲਾ ਵਿਖੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਾਕੇਸ ਜੈਨ ਵੱਲੋਂ ਪੌਦਾ ਲਗਾ ਕੇ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਭਾਰਤੀ ਜਨਤਾ ਪਾਰਟੀ ਜਿਲਾ ਟੀਮ ਅਤੇ ਸਾਰੇ ਮੰਡਲਾਂ ਦੇ ਮੰਡਲ ਪ੍ਰਧਾਨ ਤੋਂ ਇਲਾਵਾ ਕਾਫੀ ਗਿਣਤੀ ਵਿੱਚ ਵਰਕਰਾਂ ਨੇ ਭਾਗ ਲਿਆ। ਇਸ ਮੌਕੇ ਉਨ੍ਹਾਂ ਮੌਜੂਦ ਵਰਕਰਾਂ ਨੂੰ ਪੌਦਿਆਂ ਦੀ ਵੰਡ ਕਰਦਿਆਂ ਕਿਹਾ ਕਿ ਸਾਨੂੰ ਇੱਕ ਪੌਦਾ ਆਪਣੀ ਮਾਂ ਦੇ ਨਾਮ ਤੇ ਲਗਾ ਕੇ ਇਸ ਦੀ ਪੂਰੀ ਸਾਂਭ ਸੰਭਾਲ ਕਰਨੀ ਹੈ ਜਦੋਂ ਤੱਕ ਇਹ ਇੱਕ ਦਰੱਖਤ ਦਾ ਰੂਪ ਧਾਰਨ ਨਹੀਂ ਕਰ ਲੈਂਦਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਵਾਤਾਵਰਣ ਦੀ ਸੁਰੱਖਿਆ ਅਤੇ ਆਉਣ ਵਾਲੀ ਪੀੜ੍ਹੀ ਨੂੰ ਚੰਗਾ ਵਾਤਾਵਰਣ ਦੇਣ ਲਈ ਹਰਿਆਲੀ ਵੱਲ ਧਿਆਨ ਦਿੰਦਿਆਂ ਹਰ ਸਾਲ ਪੌਦੇ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਕਰਣੀ ਚਾਹੀਦੀ ਹੈ ਤਾਂ ਜੋ ਸਾਨੂੰ ਆਕਸੀਜਨ ਦੀ ਕਮੀ ਨਾ ਆ ਸਕੇ। ਅੱਜ ਮਨੁੱਖ ਨੇ ਆਪਣੇ ਸਵਾਰਥ ਲਈ ਦਰੱਖਤਾਂ ਨੂੰ ਕੱਟ ਕੇ ਵਧੇਰੇ ਤਰੱਕੀ ਕਰ ਲਈ ਜਿਸ ਕਾਰਨ ਅੱਜ ਤਾਪਮਾਨ ਵੱਧ ਚੁੱਕਾ ਹੈ ਅਤੇ ਕੁਦਰਤੀ ਆਫਤਾਂ ਨੂੰ ਝੱਲਣਾ ਪੈ ਰਿਹਾ ਹੈ। ਉਨ੍ਹਾਂ ਪ੍ਰਣ ਲੈਂਦਿਆਂ ਕਿਹਾ ਕਿ ਆਓ ਅਸੀਂ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਈਏ। ਇਸ ਮੌਕੇ ਹੈਰਿਕਾ ਰਾਣੀ, ਪੂਨਮ ਸ਼ਰਮਾ, ਰਤਨੇਸ ਜੈਨ, ਕੰਚਨ ਰਾਣੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਸਨ।

NO COMMENTS