ਇੱਕ ਦਿਨ ਦੀ ਬ੍ਰੇਕ ਮਗਰੋਂ ਪੈਟਰੋਲ ਦੀਆਂ ਕੀਮਤਾਂ ਨੇ ਮੁੜ ਫੜੀ ਸਪੀਡ, 81 ਰੁਪਏ ਲੀਟਰ ਪੈਟਰੋਲ

0
49

ਨਵੀਂ ਦਿੱਲੀ 20 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਇੱਕ ਦਿਨ ਦੀ ਬ੍ਰੇਕ ਲੱਗਣ ਤੋਂ ਬਾਅਦ ਵੀਰਵਾਰ ਨੂੰ ਮੁੜ ਪੈਟਰੋਲ ਦੀਆਂ ਕੀਮਤਾਂ ‘ਚ ਵਾਧਾ ਦਰਜ ਕੀਤਾ ਗਿਆ। ਦੱਸ ਦਈਏ ਕਿ ਇਸ ਵਾਧੇ ਨਾਲ ਹੀ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਪੈਟਰੋਲ ਦੀਆਂ ਕੀਮਤਾਂ 81 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈਆਂ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਚੇਨਈ ‘ਚ ਪੈਟਰੋਲ ਦੀਆਂ ਕੀਮਤਾਂ 84 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈਆਂ ਹਨ।

ਇਸ ਦੇ ਨਾਲ ਹੀ ਦੱਸ ਦਈਏ ਕਿ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਤਬਦੀਲੀ ਨਾ ਹੋਣ ਕਰਕੇ ਇਸ ਦੇ ਰੇਟ ਜਿਉਂ ਦੇ ਤਿਉਂ ਬਣੇ ਹੋਏ ਹਨ। ਉਧਰ, ਇੰਟਰਨੈਸ਼ਨਲ ਮਾਰਕੀਟ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਲਗਾਤਾਰ ਦੂਜੇ ਦਿਨ ਵੀ ਨਰਮੀ ਆਈ ਹੈ। ਬੈਂਚਮਾਰਕ ਕੱਚਾ ਤੇਲ ਬ੍ਰੈਂਟ ਕਰੂਡ ਦੀ ਕੀਮਤ 45 ਡਾਲਰ ਪ੍ਰਤੀ ਬੈਰਲ ‘ਤੇ ਆ ਗਿਆ ਹੈ।

ਤੇਲ ਮਾਰਕੀਟਿੰਗ ਕੰਪਨੀਆਂ ਨੇ ਵੀਰਵਾਰ ਨੂੰ ਚਾਰ ਮਹਾਨਗਰਾਂ ਵਿੱਚ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ। ਵੇਖੋ ਲਿਸਟ:

ਸ਼ਹਿਰ ਦਾ ਨਾਂਪੈਟਰੋਲ(ਰੁਪਏ ਪ੍ਰਤੀ ਲੀਟਰ)ਡੀਜ਼ਲ(ਰੁਪਏ ਪ੍ਰਤੀ ਲੀਟਰ)
ਦਿੱਲੀ81.0073.56
ਮੁੰਬਈ87.6880.11
ਪੰਜਾਬ81.5375.56
ਚੇਨਈ84.0978.86

ਦੱਸ ਦਈਏ ਕਿ ਤੁਸੀਂ ਆਪਣੇ ਸ਼ਹਿਰ ‘ਚ ਤੇਲ ਦੀਆਂ ਕੀਮਤਾਂ ਬਾਰੇ ਐਸਐਮਐਸ ਰਾਹੀਂ ਵੀ ਪਤਾ ਕਰ ਸਕਦੇ ਹੋ। ਇੰਡੀਅਨ ਆਇਲ ਯਾਨੀ ਆਈਓਸੀ ਦੇ ਗਾਹਕ RSP ਨੂੰ ਐਸਐਮਐਸ ਨੰਬਰ 9224992249 ‘ਤੇ ਲਿਖ ਕੇ ਕੀਮਤ ਦਾ ਪਤਾ ਲਾ ਸਕਦੇ ਹਨ।

ਬੀਪੀਸੀਐਲ ਗਾਹਕ RSP ਲਿਖ ਕੇ 9223112222 ‘ਤੇ ਐਸਐਮਐਸ ਭੇਜ ਕੇ ਕੀਮਤ ਦਾ ਪਤਾ ਲਾ ਸਕਦੇ ਹਨ। ਐਚਪੀਸੀਐਲ ਉਪਭੋਗਤਾ ਐਚਪੀਪ੍ਰਾਇਸ ਲਿਖ ਕੇ 9222201122 ਨੰਬਰ ਤੇ ਐਸਐਮਐਸ ਭੇਜ ਕੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਹਾਸਲ ਕਰ ਸਕਦੇ ਹਨ।

NO COMMENTS