*ਇੰੰਟੈੈਗਰੇੇਟ ਡਿਜੀਜ਼ ਕੰਟਰੋਲ ਪ੍ਰੋਗਰਾਮ ਅਧੀਨ ਜ਼ਿਲ੍ਹਾ ਪੱਧਰੀ ਟਰੇਨਿੰਗ ਕਰਵਾਈ*

0
3

ਮਾਨਸਾ, 28 ਫਰਵਰੀ (ਸਾਰਾ ਯਹਾਂ/  ਮੁੱਖ ਸੰਪਾਦਕ)  : ਸਿਹਤ ਵਿਭਾਗ ਵੱਲੋਂ ਸਿਹਤ ਸਿੱਖਿਆ ਦੇ ਜ਼ਰੀਏ ਅਮਲੇ ਨੂੰ ਹੋਰ ਸਿੱਖਿਅਤ ਕਰਨ ਦੇ ਮੰਤਵ ਨਾਲ ਸਿਵਲ ਸਰਜਨ ਦਫ਼ਤਰ ਵਿਖੇ ਜ਼ਿਲ੍ਹਾ ਪੱਧਰੀ ਟਰੇਨਿੰਗ ਦਾ ਆਯੋਜਨ ਕੀਤਾ ਗਿਆ। ਇਹ ਜਾਣਕਾਰੀ ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਨੇ ਦਿੱਤੀ।
ਸਿਵਲ ਸਰਜਨ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਸਿਖਲਾਈ ਕਰਵਾਉਣ ਦਾ ਮੁੱਖ ਮਕਸਦ ਸਿਹਤ ਅਮਲੇ ਨੂੰ ਸਮੇਂ ਸਮੇਂ ’ਤੇ ਵਿਭਾਗ ਵੱਲੋਂ ਜਾਰੀ ਨਵੀਆਂ ਹਦਾਇਤਾਂ ਤੋਂ ਜਾਣੂ ਕਰਵਾਉਣਾ ਹੈ ਤਾਂ ਜੋ ਪੰੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਹੋਰ ਗਤੀਵਿਧੀਆਂ ਸਬੰਧੀ ਲੋਕਾਂ ਨੂੰ ਜਾਣੂ ਕਰਵਾਉਂਦਿਆਂ ਉਨ੍ਹਾਂ ਨੂੰ ਸਰਕਾਰ ਦੀਆਂ ਸਿਹਤ ਸੇਵਾਵਾਂ ਦਾ ਲਾਭ ਮੁਹੱਈਆ ਕਰਵਾਇਆ ਜਾ ਸਕੇ। ਲੋਕ ਸਰਕਾਰ ਵੱਲੋਂ ਚਲਾਈਆਂ ਜਾ ਰਹੀਆ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈ ਸਕਣ।
ਉਨ੍ਹਾਂ ਦੱਸਿਆ ਕਿ ਆਈ.ਐਚ.ਆਈ.ਪੀ ਪ੍ਰੋਗਰਾਮ ਅਧੀਨ 25 ਕਿਸਮ ਦੀਆਂ ਬਿਮਾਰੀਆਂ ਜਿੰਨ੍ਹਾਂ ਵਿੱਚ ਮਲੇਰੀਆ, ਫਲੇਰੀਆ, ਡੇਂਗੂ, ਦਸਤ, ਚਿਕਨਗੁਨੀਆ, ਖਸਰਾ ਆਦਿ ਸ਼ਾਮਲ ਹਨ ਦੀ ਪਹਿਚਾਣ ਕਰਕੇ ਉਨ੍ਹਾਂ ਦਾ ਸਮੇਂ ਸਿਰ ਇਲਾਜ਼ ਕੀਤਾ ਜਾ ਸਕਦਾ ਹੈ।
ਇਸ ਪ੍ਰੋਗਰਾਮ ਤਹਿਤ ਜ਼ਿਲ੍ਹਾ ਐਪੀਡੀਮਾਲੋਜਿਸਟ ਸ਼ੰਤੋਸ਼ ਭਾਰਤੀ ਨੇ ਆਈ. ਡੀ.ਐੱਸ. ਪੀ.ਅਧੀਨ ਪੀ.ਐਲ.ਅਤੇ ਐਸ ਫਾਰਮ ਹਰ ਰੋਜ਼ ਭਰ ਕੇ ਆਨ ਲਾਈਨ ਭਰ ਭੇਜਣੇ ਯਕੀਨੀ ਬਣਾਉਣ ਦੀ ਮਹੱਤਤਾ ਬਾਰੇ ਦੱਸਿਆ ਤਾਂ ਜੋ ਪ੍ਰਤੀ ਦਿਨ ਬਿਮਾਰੀਆਂ ਦਾ ਡਾਟਾ ਇਕ ਪਲੇਟਫਾਰਮ ’ਤੇ ਇਕਤਰ ਹੋ ਸਕੇ ਅਤੇ ਕਿਸੇ ਬਿਮਾਰੀ ਨੂੰ ਵੱਡੇ ਪੱਧਰ ’ਤੇ ਫੈਲਣ ਤੋਂ ਰੋਕਿਆ ਜਾ ਸਕੇ ।
ਇਸ ਮੌਕੇ ਵਿਜੈ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਤੋਂ ਇਲਾਵਾ ਕਰਮਵੀਰ ਕੌਰ ਅਤੇ ਸਮੂਹ ਫਾਰਮੇਸੀ ਅਫ਼ਸਰ, ਇਨਫਰਮੇਸ਼ਨ ਸਟੈਟੀਕਲ ਆਸਿਸਟੈਂਟ ਅਤੇ ਹੋਰ ਕਰਮਚਾਰੀ ਮੌਜੂਦ ਸਨ।    

NO COMMENTS