ਇੰਡੋ-ਕਨੇਡੀਅਨ ਆਈਲੈਟਸ ਦੀ ਵਿਦਿਆਰਥਣ ਨੇ ਲਏ ਪੀ.ਟੀ.ਈ. ਚੋ 6.5 ਬੈਂਡ

0
33


ਮਾਨਸਾ 27 ਮਾਰਚ (ਸਾਰਾ ਯਹਾਂ/ਬਲਜੀਤ ਪਾਲ): ਇੰਡੋ-ਕਨੇਡੀਅਨ ਮਾਨਸਾ ਦੇ ਆਈਲੈਟਸ ਅਤੇ ਇਮੀਗਰੇਸ਼ਨ ਦੀ ਪ੍ਰਸਿੱਧ ਸੰਸਥਾ ਦਾ ਨਤੀਜਾ ਇਸ ਬਾਰ ਫਿਰ ਸ਼ਾਨਦਾਰ ਰਿਹਾ। ਇਸ ਸਬੰਧੀ ਸੰਸਥਾ ਦੇ ਐਮ.ਡੀ. ਇੰਜਨੀਅਰ ਮਨਜੀਤ ਸਿੰਘ ਖੁਡਾਲ ਨੇ ਕਿਹਾ ਕਿ ਵਿਦਿਆਰਥੀ ਵਧੀਆ ਬੈਂਡ ਹਾਸਲ ਕਰਨ ਵਾਸਤੇ ਬਹੁਤ ਮਿਹਨਤ ਕਰ ਰਹੇ ਹਨ ਅਤੇ ਆਪਣੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਸਟਾਫ ਵੱਲੋਂ ਬਹੁਤ ਹੀ ਸੋਖੇ ਅਤੇ ਆਧੁਨਿਕ ਢੰਗ ਨਾਲ ਟਰੇਨਿੰਗ ਕਰਵਾਈ ਜਾਂਦੀ ਹੈ, ਜਿਸਦੇ ਨਤੀਜੇ ਵਜੋਂ ਪੀ.ਟੀ.ਈ. ਦੀ ਵਿਦਿਆਰਥਣ ਰਮਨਦੀਪ ਕੌਰ ਪੁੱਤਰੀ ਠਾਕੁਰ ਸਿੰਘ, ਰਾਏਪੁਰ ਵੱਲੋਂ ਲਿਸਨਿੰਗ ਚੋ 6.5, ਰੀਡਿੰਗ ਚੋਂ 6.0, ਸਪੀਕਿੰਗ ਚੋਂ 6.0, ਰਾਇਟਿੰਗ ਚੋਂ 6.5 ਬੈਂਡ ਲੈ ਕੇ ਸੰਸਥਾ ਦਾ ਅਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ। ਇਸ ਮੌਕੇ ਤੇ ਵਿਦਿਆਰਥਣ ਨੂੰ ਸੰਸਥਾ ਵੱਲੋਂ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਚੰਗੇ ਬੈਂਡ ਲੈ ਕੇ ਆਪਣਾ ਸੁਪਨਾ ਪੂਰਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾ ਨਾਲ ਹੀ ਦੱਸਿਆ ਕਿ ਸਾਡਾ ਸਟਾਫ ਬਹੁਤ ਹੀ ਮਿਹਨਤ ਨਾਲ ਵਿਦਿਆਰਥੀਆਂ ਨੂੰ ਪੜਾ ਕੇ ਉਨ੍ਹਾਂ ਦੇ ਵਿਦੇਸ ਜਾਣ ਦੇ ਸੁਪਨੇ ਪੂਰਾ ਕਰਨ ਵਿੱਚ ਕੋਈ ਵੀ ਕਸਰ ਨਹੀਂ ਛੱਡ ਰਿਹਾ। ਤਿਆਰੀ ਕਰਨ ਲਈ ਜੋ ਵੀ ਢੁਕਵਾਂ ਆਧੁਨਿਕ ਮਾਹੌਲ ਵਿਦਿਆਰਥੀਆਂ ਨੂੰ ਚਾਹੀਦਾ ਹੁੰਦਾ ਹੈ ਉਹ ਸਾਡੇ ਇੰਸਟੀਚਿਊਟ ਵੱਲੋ ਖਾਸ ਤੌਰ ਤੇ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਕਮਜੋਰ ਵਿਦਿਆਰਥੀਆਂ ਦੀਆਂ ਸਪੈਸ਼ਲ ਕਲਾਸਾਂ ਲਗਾ ਕੇ ਤਿਆਰੀ ਕਰਵਾਈ ਜਾਂਦੀ ਹੈ। ਸੰਸਥਾ ਨੂੰ ਬ੍ਰਿਟਿਸ਼ ਕੋਂਸਲ ਅਤੇ ਆਈ.ਡੀ.ਪੀ. ਦੀ ਵੀ ਮਾਨਤਾ ਪ੍ਰਾਪਤ ਹੈ। ਸੰਸਥਾ ਵੱਲੋਂ ਵਿਦਿਆਰਥੀਆਂ ਦੇ ਸਟੱਡੀ ਵੀਜੇ ਅਤੇ ਮਾਪਿਆਂ ਦੇ ਵਿਜਿਟਰ ਵੀਜੇ ਵੀ ਲਗਾਏ ਜਾਂਦੇ ਹਨ। ਇਸ ਮੌਕੇ ਤੇ ਜਸ਼ਨਦੀਪ ਸਿੰਘ, ਦਲਜੀਤ ਸਿੰਘ, ਬੇਅੰਤ ਸਿੰਘ, ਬਲਜਿੰਦਰ ਕੌਰ, ਹਰਮੰਦਰ ਕੌਰ ਅਤੇ ਕਨਿਕਾ ਸ਼ਰਮਾ ਵੀ ਸ਼ਾਮਲ ਹੋਏ।

NO COMMENTS