*ਇੰਡੀਅਨ ਸਵੱਛਤਾ ਲੀਗ-2.0 ਮੁਹਿੰਮ ਤਹਿਤ ਸਵੱਛਤਾ ਰੈਲੀ ਦਾ ਆਯੋਜਨ*

0
46

ਮਾਨਸਾ, 17 ਸਤੰਬਰ: (ਸਾਰਾ ਯਹਾਂ/ਬੀਰਬਲ ਧਾਲੀਵਾਲ)
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੀਆਂ ਹਦਾਇਤਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਗਰ ਕੌਂਸਲ ਮਾਨਸਾ ਵੱਲੋਂ ਕਾਰਜਸਾਧਕ ਅਫਸਰ ਸ੍ਰੀ ਬਿਪਨ ਕੁਮਾਰ ਦੀ ਅਗਵਾਈ ਵਿੱਚ ਇੰਡੀਅਨ ਸਵੱਛਤਾ ਲੀਗ-2.0 ਮੁਹਿੰਮ ਤਹਿਤ ਸਵੱਛਤਾ ਰੈਲੀ ਦਾ ਆਯੋਜਨ ਕੀਤਾ ਗਿਆ।


            ਇਸ ਰੈਲੀ ਨੂੰ ਪ੍ਰਧਾਨ ਨਗਰ ਕੌਂਸਲ ਮਾਨਸਾ ਸ੍ਰੀ ਵਿਜੈ ਕੁਮਾਰ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਰੈਲੀ ਐਸ.ਡੀ. ਕੰਨਿਆ ਮਹਾਂਵਿਦਿਆਲਿਆ ਤੋਂ ਸ਼ੁਰੂ ਹੋ ਕੇ ਬਾਰ੍ਹਾਂ ਹੱਟਾ ਚੌਂਕ, ਗੁਰੂਦਵਾਰਾ ਸਾਹਿਬ ਚੌਂਕ, ਮਾਈ ਨਿੱਕੋ ਦੇਵੀ ਸਕੂਲ ਅਤੇ ਸਿਵਲ ਹਸਪਤਾਲ ਤੋਂ ਹੁੰਦੇ ਹੋਏ ਐਸ.ਡੀ. ਕੰਨਿਆ ਮਹਾਂਵਿਦਿਆਲਿਆ ਪਹੁੰਚੀ। ਇਸ ਰੈਲੀ ਵਿੱਚ ਐਸ.ਡੀ ਕੰਨਿਆ ਮਹਾਂਵਿਦਿਆਲਿਆ, ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਐਨ.ਸੀ.ਸੀ, ਐਨ.ਐਸ.ਐਸ ਦੇ ਵਲੰਟੀਅਰਜ, ਸਟਾਫ, ਐਨ.ਜੀ.ਓ ਵਲੰਟੀਅਰਜ਼ ਅਤੇ ਨਗਰ ਕੌਂਸਲ ਮਾਨਸਾ ਦੀ ਟੀਮ ਵੱਲੋ ਭਾਗ ਲਿਆ ਗਿਆ।
        ਇਸ ਉਪਰੰਤ ਸਵੱਛ ਭਾਰਤ ਮਿਸ਼ਨ ਦੇ ਬ੍ਰਾਂਡ ਅੰਬੈਂਸਡਰ ਸ੍ਰੀ ਸ਼ੇਰ ਜੰਗ ਸਿੱਧੂ, ਐਡਵੋਕੇਟ ਨਾਵਲ ਕੁਮਾਰ ਅਤੇ ਜਸਵਿੰਦਰ ਸਿੰਘ (ਸੀ.ਐੱਫ) ਵੱਲੋ ਵਲੰਟੀਅਰਜ ਨੂੰ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਰੱਖਣ ਅਤੇ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਵਲੰਟੀਅਰਜ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਸਾਡੇ ਵੱਲੋਂ ਇਹ ਸੰਦੇਸ਼ ਵੱਧ ਤੋ ਵੱਧ ਲੋਕਾਂ ਵਿੱਚ ਦਿੱਤਾ ਜਾਵੇਗਾ ਤਾਂ ਜੋ ਸ਼ਹਿਰ ਨੂੰ ਸਾਫ-ਸੁਥਰਾ ਬਣਾਇਆ ਜਾ ਸਕੇ।


          ਇਸ ਮੌਕੇ ਸ੍ਰੀ ਤਰਸੇਮ ਸਿੰਘ ਸੈਨਟਰੀ ਸੁਪਰਵਾਇਜਰ, ਮੁਕੇਸ਼ ਕੁਮਾਰ ਸਫਾਈ ਮੇਟ, ਗਗਨਦੀਪ ਕੁਮਾਰ, ਐਮ.ਆਈ.ਐਸ. ਐਕਸਪਰਟ ਅਤੇ ਮੋਟੀਵੇਟਰਜ਼ ਕਿਰਨਦੀਪ ਕੌਰ, ਸੁਖਪਾਲ ਕੌਰ, ਕਮਲਜੀਤ ਕੌਰ ਮੌਜੂਦ ਸਨ।

NO COMMENTS