04,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼): ਆਈ. ਐੱਮ. ਏ. ਵੱਲੋਂ ਮੁਫ਼ਤ ਲੜੀਵਾਰ ਚੈੱਕਅੱਪ ਕੈਂਪ ਮੁਹਿੰਮ ਅਧੀਨ ਅੱਠਵਾਂ ਕੈਂਪ ਪਿੰਡ ਤਾਮਕੋਟ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ। ਜਿਸ ਵਿੱਚ ਲਗਪਗ 170 ਮਰੀਜ਼ਾਂ ਦਾ ਚੈਕਅੱਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਬੋਲਦਿਆਂ ਐਸੋਸੀਏਸ਼ਨ ਦੇ ਜਿਲ੍ਹਾ ਪੑਧਾਨ ਡਾਕਟਰ ਜਨਕ ਰਾਜ ਸਿੰਗਲਾ, ਸਕੱਤਰ ਡਾਕਟਰ ਸੇਰਜੰਗ ਸਿੰਘ ਸਿੱਧੂ ਅਤੇ ਵਿੱਤ ਸਕੱਤਰ ਡਾਕਟਰ ਡਾਕਟਰ ਸੁਰੇਸ਼ ਸਿੰਗਲਾ ਨੇ ਕਿਹਾ ਕਿ ਆਈ. ਐੱਮ. ਏ. ਲੋਕਾਂ ਦੀ ਸਿਹਤ ਸੰਭਾਲ ਪੑਤੀ ਹਰ ਵੇਲੇ ਸਹਿਯੋਗ ਕਰਦੀ ਰਹੇਗੀ। ਇਸ ਵੇਲੇ ਇਕੱਠੇ ਹੋਏ ਨਗਰ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਸਿਹਤ ਸੰਬੰਧੀ ਜਾਗਰੂਕਤਾ ਪੋ੍ਗਰਾਮ ਕਰਵਾਉਣ ਤੇ ਜੋਰ ਦਿੱਤਾ, ਤਾਂ ਜੋ ਕਿ ਹਰ ਇਨਸਾਨ ਨੂੰ ਆਪਣੀ ਸਿਹਤ ਪੑਤੀ ਜਾਣਕਾਰੀ ਹੋਵੇ। ਇਸ ਕੈਂਪ ਵਿੱਚ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਰੀਤੂ ਸਿੰਗਲਾ, ਹੱਡੀਆਂ ਦੇ ਮਾਹਿਰ ਡਾਕਟਰ ਰਾਕੇਸ਼ ਜਿੰਦਲ, ਅੱਖਾਂ ਦੇ ਮਾਹਿਰ ਡਾਕਟਰ ਅਨਿਲ ਗਰਗ ਮੈਡੀਕਲ ਰੋਗਾਂ ਦੇ ਮਾਹਿਰ ਡਾਕਟਰ ਸੁਨੀਲ ਬਾਂਸਲ ਨੇ ਮਰੀਜ਼ਾਂ ਦਾ ਚੈਕਅੱਪ ਕੀਤਾ। ਮੁਫ਼ਤ ਦਵਾਈਆਂ ਦੀ ਵੰਡ ਫਾਰਮੇਸੀ ਅਫਸਰ ਜਸਵੀਰ ਸਿੰਘ ਅਤੇੇ ਕੑਿਸਨ ਕੁਮਾਰ ਨੇ ਕੀਤੀ। ਇਸ ਕੈਂਪ ਦਾ ਉਦਘਾਟਨ ਡਾਕਟਰ ਸੱਤਪਾਲ ਜਿੰਦਲ ਅਤੇ ਡਾਕਟਰ ਸੁਖਦੇਵ ਡੁਮੇਲੀ ਨੇ ਆਪਣੇ ਕਰ-ਕਮਲਾ ਨਾਲ ਕੀਤਾ। ਇਸ ਕੈਂਪ ਨੂੰ ਸਫ਼ਲ ਬਣਾਉਣ ਵਿੱਚ ਕਾੑਤੀਕਾਰੀ ਕਿਸਾਨ ਯੁਨੀਅਨ ਦੇ ਆਗੂ ਹਰਚਰਨ ਸਿੰਘ ਅਤੇ ਬੀ. ਕੇ. ਯੂ. ਉਗਰਾਹਾਂ ਅਤੇ ਕਬੱਡੀ ਕਲੱਬ ਅਤੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਬਰਾਂ ਦਾ ਵਿਸੇਸ਼ ਯੋਗਦਾਨ ਰਿਹਾ।