ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਨੇ ਮਿਕਸ ਪੈਥੀ ਵਿਰੁੱਧ ਕੀਤੀ ਮੀਟਿੰਗ

0
158

ਮਾਨਸਾ 02,ਫਰਵਰੀ (ਸਾਰਾ ਯਹਾ /ਜੋਨੀ ਜਿੰਦਲ)ਆਈ.ਐਮ.ਏ. ਮਾਨਸਾ ਦੇ ਜਨਰਲ ਸਕੱਤਰ ਡਾ. ਸ਼ੇਰਜੰਗ ਸਿੰਘ ਸਿੱਧੂ ਨੇ ਦੱਸਿਆ ਕਿ ਮਿਕਸ ਪੈਥੀ ਦੇ ਵਿਰੋਧ ਵਿੱਚ ਜ਼ਿਲ੍ਹਾ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਦੀ ਅਗਵਾਈ ਵਿੱਚ ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਨਾਲ ਹੋਟਲ ‘ਦੀ ਸੋਸ਼ਲ’ ਗਊਸ਼ਾਲਾ ਰੋਡ ਮਾਨਸਾ ਵਿਖੇ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਕਿ ਵੱਖ-ਵੱਖ ਬੁਲਾਰਿਆਂ ਨੇ ਆਯੁਰਵੈਦਿਕ ਡਾਕਟਰਾਂ ਨੂੰ ਅਪ੍ਰੇਸ਼ਨਾਂ ਦੇ ਕੋਰਸ ਕਰਵਾਉਣ ਦੇ ਸਰਕਾਰ ਦੇ ਫੈਸਲੇ ਦੀ ਕਰੜੀ ਆਲੋਚਨਾ ਕੀਤੀ ਅਤੇ ਭਵਿੱਖ ਵਿੱਚ ਸਮਾਜ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਗਹਿਰੀ ਚਿੰਤਾ ਜਾਹਿਰ ਕੀਤੀ। ਡਾ. ਸਿੰਗਲਾ ਨੇ ਦੱਸਿਆ ਕਿ ਆਈ.ਐਮ.ਏ. ਹੈੱਡ ਕੁਆਟਰ ਵੱਲੋਂ ਇਸ ਕਾਨੂੰਨ ਦੇ ਵਿਰੋਧ ਵਿੱਚ 1 ਫਰਵਰੀ ਤੋਂ 14 ਫਰਵਰੀ ਤੱਕ ਲਗਾਤਾਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਐਲੋਪੈਥੀ, ਹੋਮੀਓਪੈਥੀ ਅਤੇ ਆਯੁਰਵੈਦਿਕ ਸਾਰੀਆਂ ਇਲਾਜ ਦੀਆਂ ਪ੍ਰਣਾਲੀਆਂ ਦਾ ਸਨਮਾਨ ਕਰਦੇ ਹਨ, ਉੱਥੇ ਇੰਨ੍ਹਾਂ ਪ੍ਰਣਾਲੀਆਂ ਦੀ ਆਪਸੀ ਮਿਕਸਿੰਗ ਦਾ ਵਿਰੋਧ ਕਰਦੇ ਹਨ। ਰੋਟਰੀ ਕਲੱਬ ਦੇ ਸਾਬਕਾ ਜਿਲ੍ਹਾ ਗਵਰਨਰ ਰੋਟੇਰੀਅਨ ਪ੍ਰੇਮ ਅੱਗਰਵਾਲ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਐਮ.ਬੀ.ਬੀ.ਐਸ. ਵਿਦਿਆਰਥੀਆਂ ਦੀਆਂ ਪੋਸਟ ਗਰੈਜੂਏਸ਼ਨ ਸੀਟਾਂ ਨੂੰ ਵਧਾਏ ਤਾਂ ਜੋ ਪੇਂਡੂ ਇਲਾਕਿਆਂ ਵਿੱਚ ਡਾਕਟਰਾਂ ਦੀ ਘਾਟ ਪੂਰੀ ਹੋ ਸਕੇ। ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਅਸ਼ੋਕ ਗਰਗ ਨੇ ਦੱਸਿਆ ਕਿ ਮਿਸਕ ਪੈਥੀ ਨਾਲ ਸਿਹਤ ਸਹੂਲਤਾਂ ਵਿੱਚ ਨਿਘਾਰ ਆਵੇਗਾ ਅਤੇ ਆਮ ਜਨਤਾ ਨੂੰ ਭੰਬਲ ਪੂਸੇ ਵਾਲੀ ਸਥਿਤੀ ਪੈਦਾ ਹੋ ਜਾਵੇਗੀ। ਭਾਰਤੀ ਵਿਕਾਸ ਪ੍ਰੀਸ਼ਦ ਦੇ ਆਗੂ ਸ਼੍ਰੀ ਰਜਿੰਦਰ ਕੁਮਾਰ ਨੇ ਵੀ ਮਿਕਸਪੈਥੀ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿੰਦਾ ਕੀਤੀ। ਇਨ੍ਹਾਂ ਤੋਂ ਇਲਾਵਾ ਡਾ. ਸੁਖਦੇਵ ਸਿੰਘ ਡੁਮੇਲੀ, ਡਾ. ਰਵਿੰਦਰ ਸਿੰਘ ਬਰਾੜ, ਰੋਟਰੀ ਕਲੱਬ ਮਾਨਸਾ ਗਰੇਟਰ ਦੇ ਪ੍ਰਧਾਨ ਸ਼੍ਰੀ ਵਿਨੋਦ ਕੁਮਾਰ ਗੋਇਲ ਨੇ ਵੀ ਆਪਣੇ ਵਿਚਾਰ ਰੱਖੇ। ਮੀਟਿੰਗ ਤੋਂ ਪਹਿਲਾਂ ਆਈ.ਐਮ.ਏ

. ਦੇ ਆਹੁਦੇਦਾਰਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰ ਪਾਲ ਆਈ.ਏ.ਐਸ. ਨੂੰ ਆਪਣਾ ਮੰਗ ਪੱਤਰ ਵੀ ਦਿੱਤਾ। ਇਸ ਮੀਟਿੰਗ ਵਿੱਚ ਰੋਟਰੀ ਕਲੱਬ ਮਾਨਸਾ ਗਰੇਟਰ ਤੋਂ ਐਡਵੋਕੇਟ ਆਸ਼ੂ ਜੈਨ, ਸ਼੍ਰੀ ਅਰੁਣ ਗੁਪਤਾ ਰੋਟਰੀ ਕਲੱਬ ਮਾਨਸਾ ਰਾਇਲ ਤੋਂ ਸਕੱਤਰ ਸੁਨੀਲ ਗੋਇਲ, ਸ਼੍ਰੀ ਕਮਲ ਗੋਇਲ, ਸ਼੍ਰੀ ਹੁਕਮ ਚੰਦ ਬਾਂਸਲ, ਲੈਬੋਰੇਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਵੱਲੋਂ ਸ਼੍ਰੀ ਰਮੇਸ਼ ਜਿੰਦਲ ਅਤੇ ਸ਼੍ਰੀ ਨਰਿੰਦਰ ਕੁਮਾਰ ਅਤੇ ਉੱਘੇ ਸਮਾਜ ਸੇਵੀ ਸ਼੍ਰੀ ਸੰਤਾ ਸਿੰਘ ਅਤੇ ਸ਼੍ਰੀ ਰਮੇਸ਼ ਜਿੰਦਲ ਸ਼ਾਮਲ ਹੋਏ। ਅਈ.ਐਮ.ਏ. ਮਾਨਸਾ ਦੇ ਵਿੱਤ ਸਕੱਤਰ ਡਾ. ਸੁਰੇਸ਼ ਕੁਮਾਰ ਸਿੰਗਲਾ, ਸਟੇਟ ਰੀਪਰੇਜੈਨਟੇਟਿਵ ਡਾ. ਸੁਨੀਤ ਜਿੰਦਲ, ਸਾਬਕਾ ਪ੍ਰਧਾਨ ਡਾ. ਰਣਜੀਤ ਸਿੰਘ ਰਾਏਪੁਰੀ, ਉਪ ਪ੍ਰਧਾਨ ਡਾ. ਮਨੋਜ ਗੋਇਲ, ਡਾ. ਰੀਤੂ ਜਿੰਦਲ, ਉਪ ਸਕੱਤਰ ਡਾ. ਰਜਨੀਸ਼ ਸਿੱਧੂ, ਡਾ.ਦੀਪਿਕਾ ਜਿੰਦਲ, ਐਗਜੈਕਟਿਵ ਕਮੇਟੀ ਮੈਂਬਰ ਡਾ. ਤਰਲੋਕ ਸਿੰਘ,  ਡਾ. ਕੁਲਵੰਤ ਸਿੰਘ, ਡਾ. ਪਵਨ ਬਾਂਸਲ, ਡਾ. ਸੱਤਪਾਲ ਜਿੰਦਲ ਅਤੇ ਡਾ. ਮਮਤਾ ਗੋਇਲ ਵੀ ਹਾਜਰ ਸਨ। ਅਖੀਰ ਵਿੱਚ ਡਾ. ਸ਼ੇਰਜੰਗ ਸਿੰਘ ਸਿੱਧੂ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

NO COMMENTS