ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਨੇ ਆਯੋਜਿਤ ਕੀਤੀ ਸੀ.ਐਮ.ਈ.

0
46

ਮਾਨਸਾ 08,ਮਾਰਚ (ਸਾਰਾ ਯਹਾਂ /ਜੋਨੀ ਜਿੰਦਲ)ਆਈ.ਐਮ.ਏ. ਮਾਨਸਾ ਨੇ ਜਿਲ੍ਹਾ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਦੀ ਅਗਵਾਈ ਵਿੱਚ ਸੰਜੀਵਨੀ ਹਸਪਤਾਲ ਸਿਰਸਾ ਦੇ ਸਹਿਯੋਗ ਨਾਲ ਸੀ.ਐਮ.ਈ. ਮਹਿਕ ਰਿਜੋਰਟ ਮਾਨਸਾ ਵਿਖੇ ਕਰਵਾਈ ਜਿਸ ਵਿੱਚ ਡਾ. ਸੰਜੀਵ ਜਿੰਦਲ ਡੀ.ਐਮ. ਗੈਸਟਰੋ, ਡਾ. ਪੰਕਜ ਮਿੱਤਲ ਐਮ.ਸੀ.ਐਚ. ਯੂਰੋਲੋਜੀ ਅਤੇ ਡਾ. ਤੇਜਿੰਦਰ ਸਿੰਘ ਪਲਾਸਟਿਕ ਸਰਜਨ ਨੇ ਆਪਣੇ ਆਪਣੇ ਵਿਸ਼ਿਆਂ ਤੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਦੀ ਸੀ.ਐਮ.ਈ. ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੀ ਮਹਿੰਦਰ ਪਾਲ ਆਈ.ਏ.ਐਸ.  ਡਿਪਟੀ ਕਮਿਸ਼ਨਰ ਮਾਨਸਾ ਅਤੇ ਵਿਸ਼ੇਸ਼ ਮਹਿਮਾਨ ਡਾ. ਸੁਖਵਿੰਦਰ ਸਿੰਘ ਸਿਵਲ ਸਰਜਨ ਮਾਨਸਾ ਸ਼ਾਮਲ ਹੋਏ। ਪੰਜਾਬ ਮੈਡੀਕਲ ਕੌਂਸਿਲ ਵੱਲੋਂ ਇਸ ਸੀ.ਐਮ.ਈ. ਵਿੱਚ ਹਿੱਸਾ ਲੈਣ ਵਾਲੇ ਸਾਰੇ ਡਾਕਟਰ ਸਾਹਿਬਾਨਾਂ ਨੂੰ ਦੋ ਕਰੈਡਿਟ ਘੰਟੇ ਦਿੱਤੇ ਗਏ। ਅੰਤ ਵਿੱਚ ਜਨਰਲ ਸਕੱਤਰ ਡਾ. ਸ਼ੇਰਜੰਗ ਸਿੰਘ ਸਿੱਧੂ  ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਸੰਜੀਵਨੀ ਹਸਪਤਾਲ ਸਿਰਸਾ ਦੇ ਡਾਇਰੈਕਟਰ ਡਾ. ਅੰਜਨੀ ਅਗਰਵਾਲ ਨੇ ਆਈ.ਐਮ.ਏ. ਮਾਨਸਾ ਨੂੰ 50,000/- ਰੁਪਏ ਦਿੱਤੇ।

NO COMMENTS