*ਇੰਡਸਇੰਡ ਬੈਂਕ ਵੱਲੋਂ ਕਸਟਮਰ ਰੀਟੈਂਸ਼ਨ ਅਫ਼ਸਰ ਅਤੇ ਫੀਲਡ ਅਸਿਸਟੈਂਟ ਅਫ਼ਸਰ ਟਰੇਨੀ ਦੀ ਭਰਤੀ ਲਈ ਪਲੇਸਮੈਂਟ ਕੈਂਪ 23 ਅਗਸਤ ਨੂੰ*

0
7

ਮਾਨਸਾ, 20 ਅਗਸਤ:(ਸਾਰਾ ਯਹਾਂ/ਮੁੱਖ ਸੰਪਾਦਕ)
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ, ਮਾਨਸਾ  ਵਿਖੇ 23 ਅਗਸਤ, 2024 ਦਿਨ ਸ਼ੁੱਕਰਵਾਰ ਨੂੰ ਭਾਰਤ ਫਾਈਨਾਂਸ਼ੀਅਲ ਇਨਕਲੂਜ਼ਨ ਲਿਮਟਡ, ਇੰਡਸਇੰਡ (Bharat Financial Inclusion Ltd. (Indusind Bank) ਵੱਲੋਂ ਕਸਟਮਰ ਰੀਟੈਂਸ਼ਨ ਅਫ਼ਸਰ ਅਤੇ ਫੀਲਡ ਅਸਿਸਟੈਂਟ ਅਫ਼ਸਰ ਟਰੇਨੀ ਦੀ ਭਰਤੀ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।  ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਰਵਿੰਦਰ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ। ਪ੍ਰਾਰਥੀਆਂ ਦੀ ਘੱਟੋ-ਘੱਟ ਯੋਗਤਾ 12ਵੀਂ ਪਾਸ ਅਤੇ ਉਮਰ ਸੀਮਾ 18 ਤੋਂ 32 ਸਾਲ ਹੋਣੀ ਚਾਹੀਦੀ ਹੈ। ਚੁਣੇ ਗਏ ਪ੍ਰਾਰਥੀਆਂ ਨੂੰ ਤਨਖਾਹ 14000/- ਤੋਂ 16000/-ਪ੍ਰਤੀ ਮਹੀਨਾ ਦੇ ਕਰੀਬ ਮਿਲਣਯੋਗ ਹੋਵੇਗੀ। ਚਾਹਵਾਨ ਪ੍ਰਾਰਥੀ ਆਪਣੀ ਯੋਗਤਾ ਦਾ ਵੇਰਵਾ (ਰਜ਼ਿਊਮ),  ਅਧਾਰ ਕਾਰਡ, ਯੋਗਤਾ ਦੇ ਸਰਟੀਫਿਕੇਟ ਦੀਆਂ ਦੋ ਦੋ ਫੋਟੋ ਕਾਪੀਆਂ ਲੈ ਕੇ ਕੈਂਪ ਵਾਲੇ ਦਿਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ, ਮਾਨਸਾ, (ਨੇੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੇਵਾ ਕੇਂਦਰ ਦੇ ਉੱਪਰ, ਪਹਿਲੀ ਮੰਜ਼ਿਲ) ਵਿਖੇ ਕੈਂਪ ਵਾਲੇ ਦਿਨ ਸਵੇਰੇ 10:00 ਵਜੇ ਪਹੁੰਚਣ।  
ਉਨ੍ਹਾਂ ਦੱਸਿਆ ਕਿ ਇੰਟਰਵਿਊ ਦਾ ਸਮਾਂ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 01:00 ਵਜੇ ਤੱਕ ਹੋਵੇਗਾ।ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 90230-70700, 94641-78030 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

NO COMMENTS