*ਇੰਟਰਨੈਟੱ ਦੀ ਦੁਨੀਆਂ ’ਚ ਨਵੀਆਂ ਤਕਨੀਕਾਂ ਨਾਲ ਊੱਚਾ ਹੋਣ ਲੱਗਾ ਲੋਕਾਂ ਦਾ ਜੀਵਨ ਪੱਧਰ*

0
47

ਮਾਨਸਾ, 14 ਸਤੰਬਰ (ਸਾਰਾ ਯਹਾਂ/ਜੋਨੀ ਜਿੰਦਲ  )- ਇੰਟਰਨੈਟੱ ਦੀ ਦੁਨੀਆਂ ਨਾਲ ਇਸ ਵੇਲੇ ਲੋਕ ਬੜੀ ਤੇਜ਼ੀ ਨਾਲ ਜੁੜਨ ਲੱਗੇ ਹਨ। ਇਸ ਦੁਨੀਆ ’ਚ ਹਰ ਰੋਜ਼ ਨਵੀਆਂ ਤਕਨੀਕਾਂ ਇਜਾਦ ਹੋਣ ਨਾਲ ਲੋਕਾਂ ਦਾ ਜੀਵਨ ਪੱਧਰ ਉਚੱਾ ਹੋਣ ਲੱਗਾ ਹੈ। ਇਸ ਗੱਲ ਦਾ ਪ੍ਰਗਟਾਵਾ ਸੈਮਸੰਗ ਕੰਪਨੀ ਦੇ ਆਰ ਐਮ ਵਿਪਨ ਗਰਗ ਨੇ ਬੀ ਐਮ ਰਾਹੁਲ ਖੰਨਾ , ਏ ਐਸ ਐਮ ਆਸ਼ੂਤੋਸ਼ ਭਾਰਦਵਾਜ ਦੀ ਮੌਜ਼ੂਦਗੀ ’ਚ ਅੱਜ ਸਿੰਘਲ ਸਟਾਰ ਸਕੂਲ ਨੇੜੇ , ਮਾਨਸਾ ਵਿਖੇ ਸ਼੍ਰੀ ਬਾਲਾ ਜੀ ਇਲੈਕਟੋਨਿਕਸ ਨਵੇ ਸ਼ੋਅ ਰੂਮ ਦਾ ਉਦਘਾਟਨ ਕਰਦਿਆ ਕੀਤਾ। ਉਨਾਂ ਕਿਹਾ ਕਿ ਹੁਣ ਹਰ ਖੋੇਤਰ ’ਚ ਦੂਰੀਆਂ ਖਤਮ ਹੋਣ ਲੱਗੀਆਂ ਹਨ ਅਤੇ ਨੇੜਤਾ ਵੱਧਣ ਲੱਗੀ ਹੈ। ਇਸ ਨਵੀ ਤਕਨਾਲੋਜੀ ਨਾਲ ਹਰ ਘਰੇਲੂ ਕੰਮਕਾਰ ਸੁਖਾਲਾ ਹੋ ਰਿਹਾ ਹੈ ਅਤੇ ਅਸੀ ਪਲਾਂ ’ਚ ਹੀ ਦੁਨੀਆਂ ਭਰ ਨਾਲ ਜੁੜ ਰਹੇ ਹਾਂ। ਇਸ ਤਕਨਾਲੋਜੀ ਨਾਲ ਘਰੇਲੂ ਉਤਪਾਦਾਂ ਦੀ ਤੇਜ਼ੀ ਨਾਲ ਮੰਗ ਵੱਧਣ ਲੱਗੀ ਹੈ। ਉਨਾਂ ਕਿਹਾ ਕਿ ਇਨਾਂ ਉਤਪਾਦਾਂ ਨੂੰ ਘਰ ਤੱਕ ਪਹੁੰਚਾਉਣ ਲਈ ਇਹ ਸ਼ੋ ਰੂਮ ਵਰਦਾਨ ਸਾਬਤ ਹੋਵੇਗਾ। ਇਸ ਮੌਕੇ ਡਿਸਟੀਬਿਊਟਰ ਸੰਜੀਵ ਗੋਇਲ ਹੈਪੀ ਠੇਕੇਦਾਰ, ਰਾਜਨ ਵਰਮਾ, ਸ਼ੁੰਭਮ ਗੋਇਲ ਤੋ ਇਲਾਵਾ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਹਾਜ਼ਰ ਸਨ। 

NO COMMENTS