*ਇੰਝ ਫ਼ਿਲਮੀ ਅੰਦਾਜ਼ ‘ਚ ਮੁਖਤਾਰ ਨੇ ਲਿਆ ਸੀ ਆਪਣੇ ‘ਤੇ ਹੋਏ ਹਮਲੇ ਦਾ ਬਦਲਾ, 6 AK-47 ਤੋਂ ਚੱਲੀਆਂ 400 ਗੋਲੀਆਂ, ਲਾਸ਼ਾਂ ਦੇ ਉੱਡ ਗਏ ਚਿੱਥੜੇ*

0
110

29 ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼)6 AK-47 ਤੋਂ ਚੱਲੀਆਂ 400 ਗੋਲੀਆਂ, ਲਾਸ਼ਾਂ ਦੇ ਉੱਡ ਗਏ ਸੀ ਚਿੱਥੜੇ, ਜੀ ਹਾਂ ਇਹ ਕੋਈ ਫ਼ਿਲਮੀ ਸੀਨ ਨਹੀਂ ਸੀ ਸਗੋਂ ਇਸ ਅੰਦਾਜ਼ ‘ਚ ਮੁਖਤਾਰ ਅੰਸਾਰੀ ਨੇ ਆਪਣੇ ਤੇ ਹੋਏ ਹਮਲੇ ਦਾ ਬਦਲਾ ਲਿਆ ਸੀ

ਬੀਤੇ ਦਿਨ ਦੇਰ ਰਾਤ ਨੂੰ ਮੁਖਤਾਰ ਅੰਸਾਰੀ ਦੀ ਉੱਤਰ ਪ੍ਰਦੇਸ਼ ਦੇ ਬਾਂਦਾ ਮੈਡੀਕਲ ਕਾਲਜ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਦੱਸ ਦਈਏ ਜੇਲ੍ਹ ਵਿੱਚ ਬੰਦ ਅੰਸਾਰੀ ਦੀ ਸਿਹਤ ਖਰਾਬ ਹੋਈ ਤਾਂ ਉਸ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਿੱਥੇ ਦਿਲ ਦੇ ਦੌਰੇ ਕਰਕੇ ਉਸਦੀ ਮੌਤ ਹੋ ਗਈ।

ਮੁਖਤਾਰ ਅੰਸਾਰੀ ਦੇ ਕਈ ਕਿੱਸੇ ਮਸ਼ਹੂਰ ਹਨ। ਜਿਸ ਕਾਰਨ ਇਕ ਸਮੇਂ ਪਰਵਾਂਚਲ ਸਮੇਤ ਪੂਰਾ ਉੱਤਰ ਪ੍ਰਦੇਸ਼ ਡਰ ਵਿੱਚ ਰਹਿੰਦਾ ਸੀ। ਗੱਲ ਸਾਲ 2001 ਦੀ ਹੈ ਜਦੋਂ 15 ਜੁਲਾਈ ਨੂੰ ਮੁਖਤਾਰ ਦੇ ਕੁੱਝ ਵਿਰੋਧੀਆਂ ਵੱਲੋਂ ਉਸਦੇ ਖੁਦ ਦੇ ਇਲਾਕੇ ‘ਚ ਦਾਖਲ ਹੋ ਕੇ ਉਸ ‘ਤੇ ਜਾਨਲੇਵਾ ਹਮਲਾ ਕਰ ਦਿੱਤਾ ਸੀ। ਮੁਖਤਾਰ ਅਕਸਰ ਗੈਂਗ ਵਾਰ ਵਿਚ ਹੋ ਰਹੇ ਹਮਲਿਆਂ ਬਾਰੇ ਸੁਚੇਤ ਰਹਿੰਦਾ ਸੀ। ਜਿਸ ਕਰਕੇ ਉਹ ਅਕਸਰ ਹੀ ਆਪਣੀਆਂ ਗੱਡੀਆਂ ਨੂੰ ਬਦਲਦਾ ਰਹਿੰਦਾ ਸੀ।

15 ਜੁਲਾਈ ਨੂੰ ਉਸ ਦੇ ਕਾਫਲੇ ਨੂੰ ਰੇਲਵੇ ਫਾਟਕ ਨੇੜੇ ਘੇਰ ਲਿਆ ਗਿਆ ਅਤੇ ਉਸ ਦੀ ਗੱਡੀ ‘ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ। ਇਸ ਤੋਂ ਬਾਅਦ ਮੁਖਤਾਰ ਅੰਸਾਰੀ ਕਾਰ ਤੋਂ ਬਾਹਰ ਆਇਆ ਅਤੇ ਆਪਣੀ ਰਾਈਫਲ ਕੱਢ ਕੇ ਚਾਰਜ ਸੰਭਾਲ ਲਿਆ। ਇਹ ਪੜ੍ਹ ਕੇ ਤੁਹਾਨੂੰ ਇੱਕ ਵਾਰ ਤਾਂ ਲੱਗੇਗਾ ਇਹ ਕਿਸੇ ਫ਼ਿਲਮੀ ਸੀਨ ਦੀ ਕਹਾਣੀ ਹੈ ਪਰ ਇਹ ਅਸਲ ਜ਼ਿੰਦਗੀ ਦਾ ਸੀਨ ਹੈ।

ਮੁਖਤਾਰ ਅੰਸਾਰੀ ਕਿਸੇ ਤਰ੍ਹਾਂ ਇਸ ਹਮਲੇ ਤੋਂ ਬਚ ਗਏ ਪਰ ਇਸ ਹਮਲੇ ਨੇ ਪੂਰੇ ਪੂਰਵਾਂਚਲ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਮੁਖਤਾਰ ਅੰਸਾਰ ਨੂੰ ਇਹ ਖ਼ਬਰ ਮਿਲੀ ਕਿ ਉਸ ‘ਤੇ ਹਮਲਾ ਗੈਂਗਸਟਰ ਬ੍ਰਿਜੇਸ਼ ਸਿੰਘ ਨੇ ਭਾਜਪਾ ਆਗੂ ਕ੍ਰਿਸ਼ਨਾ ਨੰਦ ਰਾਏ ਦੇ ਕਹਿਣ ‘ਤੇ ਕੀਤਾ ਹੈ।

ਮੁਖਤਾਰ ਅੰਸਾਰੀ ਨੂੰ ਕ੍ਰਿਕਟ ਬਹੁਤ ਪਸੰਦ ਸੀ। ਕਸ਼ਾਨੰਦ ਰਾਏ 29 ਨਵੰਬਰ 2005 ਨੂੰ ਇੱਕ ਕ੍ਰਿਕਟ ਨਾਲ ਸਬੰਧਤ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਮੁਖਤਾਰ ਦਾ ਸ਼ੂਟਰ ਮੁੰਨਾ ਬਜਰੰਗੀ ਵੀ ਉਸੇ ਰਸਤੇ ‘ਤੇ ਖੜ੍ਹਾ ਸੀ।

ਜਿਸ ਥਾਂ ‘ਤੇ ਮੁਖਤਾਰ ਨੂੰ ਗੋਲੀ ਮਾਰੀ ਗਈ ਸੀ, ਉਸ ਤੋਂ ਕਰੀਬ 20 ਕਿ.ਮੀ. ਦੀ ਦੂਰੀ ‘ਤੇ ਮੁੰਨਾ ਬਜਰੰਗੀ ਨੇ ਮੁਖਤਾਰ ਅੰਸਾਰੀ ਨੂੰ ਮਿਲਿਆ। ਦੱਸਿਆ ਜਾਂਦਾ ਹੈ ਕਿ ਮੁਖਤਾਰ ਦੇ ਸ਼ੂਟਰ ਮੁੰਨਾ ਬਜਰੰਗੀ ਅਤੇ ਉਸ ਦੇ ਹੋਰ ਸ਼ੂਟਰ ਨੇ ਭਾਜਪਾ ਨੇਤਾ ਕ੍ਰਿਸ਼ਨਾ ਨੰਦ ਰਾਏ ‘ਤੇ ਛੇ ਏਕੇ-47 ਤੋਂ 400 ਰਾਉਂਡ ਫਾਇਰ ਕੀਤੇ। ਪੋਸਟਮਾਰਟਮ ਦੌਰਾਨ ਭਾਜਪਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਅਤੇ ਉਸ ਦੇ ਛੇ ਸਾਥੀਆਂ ਦੀਆਂ ਲਾਸ਼ਾਂ ਵਿੱਚੋਂ 67 ਗੋਲੀਆਂ ਮਿਲੀਆਂ ਹਨ।

NO COMMENTS