*ਇੰਜੀਨੀਅਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ 1 ਮਾਨਸਾ ਰਾਹੀਂ ਸਤਿਕਾਰਯੋਗ ਪ੍ਰਧਾਨ ਮੰਤਰੀ ਭਾਰਤ ਸਰਕਾਰ ਦੇ ਨਾਂ ਮੰਗ ਪੱਤਰ ਦਿੱਤਾ ਗਿਆ*

0
40

ਮਾਨਸਾ(ਸਾਰਾ ਯਹਾਂ/ਮੁੱਖ ਸੰਪਾਦਕ) 26.09.2024 ਨੂੰ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਪੰਜਾਬ (ਵਿਗਿਆਨ) ਜ਼ਿਲ੍ਹਾ ਮਾਨਸਾ ਵੱਲੋਂ ਜ਼ਿਲ੍ਹਾ ਪ੍ਰਧਾਨ ਬਿੱਕਰ ਸਿੰਘ ਮਾਖਾ ਦੀ ਅਗਵਾਈ ਹੇਠ ਆਲ ਇੰਡੀਅਨ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੇ ਸੱਦੇ ਤੇ ਨੈਸ਼ਨਲ ਪਰੋਟੈਸਟ ਦਿਵਸ ਦੇ ਸੰਬੰਧ ਵਿੱਚ ਮਾਣਯੋਗ ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ 1 ਮਾਨਸਾ ਰਾਹੀਂ ਸਤਿਕਾਰਯੋਗ ਪ੍ਰਧਾਨ ਮੰਤਰੀ ਭਾਰਤ ਸਰਕਾਰ ਦੇ ਨਾਂ ਮੰਗ ਪੱਤਰ ਦਿੱਤਾ ਗਿਆ ਇਸ ਮੰਗ ਪੱਤਰ ਦੇਣ ਸਮੇਂ ਜਥੇਬੰਦੀ ਦੇ ਆਗੂ ਮੇਜਰ ਸਿੰਘ ਬਾਜੇਵਾਲਾ ਜਸਮੇਲ ਸਿੰਘ ਅਤਲਾ ਹਿੰਮਤ ਸਿੰਘ ਦੂਲੋਵਾਲ ਸੁਖਵਿੰਦਰ ਸਿੰਘ ਸਰਦੂਲਗੜ੍ਹ ਗੁਰਸੇਵਕ ਸਿੰਘ ਭੀਖੀ ਦੀਪ ਸਿੰਘ ਜੋਗਾ ਜਸਪ੍ਰੀਤ ਸਿੰਘ ਮਾਨਸਾ ਸੁਖਵਿੰਦਰ ਸਿੰਘ ਅਲੀਸ਼ੇਰ ਆਗੂ ਸਾਥੀ ਸ਼ਾਮਲ ਹੋਏ
ਆਗੂਆਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ PFRDA ਐਕਟ ਨੂੰ ਰੱਦ ਕੀਤਾ ਜਾਵੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਸਾਰੇ ਵਿਭਾਗਾਂ ਵਿਚ ਠੇਕੇ ਤੇ ਕੰਮ ਕਰਦੇ ਕਾਮੇ ਪੱਕੇ ਕੀਤੇ ਜਾਣ ਪੰਜ ਸਾਲਾਂ ਵਿੱਚ ਸਮੇਂ ਸਮੇਂ ਤੇ ਉਜ਼ਰਤਾਂ ਵਿਚ ਸੋਧ ਨੂੰ ਯਕੀਨੀ ਬਣਾਇਆ ਜਾਵੇ ਅਤੇ ਬੰਦ ਕੀਤੇ ਭੱਤੇ ਬਹਾਲ ਕੀਤੇ ਜਾਣ ਰੈਗੂਲਰ ਭਰਤੀ ਚਾਲੂ ਕੀਤੀ ਜਾਵੇ ਆਮਦਨ ਕਰ ਦੀ ਸੀਮਾ ਵਿਚ ਵਾਧਾ ਕਰਕੇ 10 ਲੱਖ ਕੀਤੀ ਜਾਵੇ ਰਾਸ਼ਟਰੀ ਸਿਖਿਆ ਨੀਤੀ (NEp) ਬੰਦ ਕੀਤੀ ਜਾਵੇ ਅਤੇ ਹੋਰ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ
ਜਾਰੀ ਕਰਤਾ ਬਿਕਰ ਸਿੰਘ ਮਾਖਾ

NO COMMENTS