*ਇੰਗਲੈਂਡ ਨੇ ਭਾਰਤੀ ਯਾਤਰੀਆਂ ਲਈ ਨਰਮ ਕੀਤੀਆਂ ਕੋਰੋਨਾ ਸਖ਼ਤੀਆਂ*

0
26

ਲੰਡਨ 08,ਅਗਸਤ (ਸਾਰਾ ਯਹਾਂ/ਬਿਊਰੋ ਰਿਪੋਰਟ) ਇੰਗਲੈਂਡ ਨੇ ਭਾਰਤ ਨੂੰ ਹੁਣ ‘ਲਾਲ’ ਸੂਚੀ ਵਿੱਚੋਂ ਕੱਢ ਕੇ ‘ਐਂਬਰ’ ਸੂਚੀ ਵਿੱਚ ਪਾ ਦਿੱਤਾ ਹੈ, ਜਿਸ ਦਾ ਮਤਲਬ ਹੈ ਕਿ ਹੁਣ ਜਿਸ ਭਾਰਤੀ ਯਾਤਰੀ ਦਾ ਮੁਕੰਮਲ ਟੀਕਾਕਰਣ ਹੋਇਆ ਹੋਵੇਗਾ, ਭਾਵ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆ ਹੋਣਗੀਆਂ, ਉਨ੍ਹਾਂ ਲਈ ਇੰਗਲੈਂਡ ਪੁੱਜਣ ਤੋਂ ਬਾਅਦ ਕਿਸੇ ਹੋਟਲ ’ਚ 10 ਦਿਨਾਂ ਲਈ ਲਾਜ਼ਮੀ ਆਈਸੋਲੇਸ਼ਨ (ਕੁਆਰੰਟੀਨ) ’ਚ ਰਹਿਣਾ ਜ਼ਰੂਰੀ ਨਹੀਂ ਹੋਵੇਗਾ।

ਹੈਲਥ ਐਂਡ ਸੋਸ਼ਲ ਕੇਅਰ (ਡੀਐਚਐਸਸੀ) ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਐਂਬਰ ਸੂਚੀ ਵਿੱਚ ਸ਼ਾਮਲ ਭਾਰਤ ਤੋਂ ਮੁਕੰਮਲ ਟੀਕਾਕਰਣ ਕਰਵਾ ਕੇ ਭਾਰਤ ਤੋਂ ਆਉਣ ਵਾਲੇ ਸਾਰੇ ਲੋਕ ਹੁਣ ਇੰਗਲੈਂਡ ’ਚ ਆਪਣੇ ਘਰ ਜਾਂ ਆਪਣੀ ਕਿਸੇ ਨਿਰਧਾਰਤ ਥਾਂ ‘ਤੇ ਅਲੱਗ ਰਹਿ ਸਕਣਗੇ।

NO COMMENTS