*ਇਸ ਸਾਲ 15 ਅਗਸਤ ਨਾ ਮਨਾ ਕੇ ਬੱਚੀ ਨੂੰ ਦੇਣੀ ਚਾਹੀਦੀ ਸੀ ਸੱਚੀ ਸਰਧਾਜਲੀ …..ਡਾ ਜਨਕ ਰਾਜ ਸਿੰਗਲਾ*

0
172

ਮਾਨਸਾ 17 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)ਆਈ ਐਮ ਏ ਦੇ ਸਾਰੇ ਪਾ੍ਈਵੇਟ ਡਾਕਟਰਾਂ ਨੇ ਕੀਤੀਆਂ ਓ.ਪੀ.ਡੀ ਸੇਵਾਵਾਂ ਠੱਪ
ਕੋਲਕਾਤਾ ਦੇ ਆਰ.ਜੀ.ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਪਲਮੋਨਰੀ ਮੈਡੀਸਨ ਵਿਭਾਗ ਵਿੱਚ ਐਮ. ਡੀ. ਦੀ ਪੜ੍ਹਾਈ ਕਰ ਰਹੀ ਇੱਕ ਡਾਕਟਰ ਬੱਚੀ ਨਾਲ, ਉਸ ਦੇ ਹੀ ਮੈਡੀਕਲ ਕਾਲਜ ਵਿੱਚ,ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ, ਜੋ ਦਰਿੰਦਗੀ ਹੋਈ, ਜੋ ਉਸ ਦਾ ਬਲਾਤਕਾਰ ਅਤੇ ਵਹਿਸ਼ੀਆਣਾ ਕਤਲ ਹੋਇਆ, ਜਿਸ ਨੇ ਸਾਰੀ ਮੈਡੀਕਲ ਫਰੈਟਰਨਿਟੀ ਨੂੰ ਝੰਜੋੜ ਕੇ ਰੱਖ ਦਿੱਤਾ, ਉਸਦੇ ਵਿਰੋਧ ਵਿੱਚ ਅੱਜ ਆਈ.ਐਮ.ਏ. ਦੀ ਦੇਸ਼ ਵਿਆਪੀ ਹੜਤਾਲ ਦੇ ਸੱਦੇ ਤੇ ਮਾਨਸਾ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ ਦੀ ਓ.ਪੀ.ਡੀ. ਸੇਵਾਵਾਂ ਸਵੇਰ 6 ਵਜੇ ਤੋਂ ਅਗਲੇ ਦਿਨ ਸਵੇਰ 6 ਵਜੇ ਤੱਕ ਠੱਪ ਰੱਖ ਕੇ ਜੱਚਾ ਬੱਚਾ ਹਸਪਤਾਲ ਵਿਖੇ ਰੋਸ ਪ੍ਰਦਰਸ਼ਨ ਕੀਤਾ ਅਤੇ ਗੁਰਦੁਆਰਾ ਚੌਂਕ ਤੱਕ ਪੈਦਲ ਰੋਸ ਮਾਰਚ ਕੱਢਿਆ ਗਿਆ।


ਇਸ ਮੌਕੇ ਸੰਬੋਧਨ ਕਰਦਿਆਂ ਆਈ. ਐਮ.ਏ. ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਅਤੇ ਜਨਰਲ ਸਕੱਤਰ ਡਾ. ਸ਼ੇਰ ਜੰਗ ਸਿੰਘ ਸਿੱਧੂ ਅਤੇ ਵਿੱਤ ਸਕੱਤਰ ਡਾ ਸੁਰੇਸ਼ ਸਿੰਗਲਾ ਨੇ ਕਿਹਾ ਕਿ ਇਸ ਨੂੰ ਦੂਰ ਦਾ ਮਸਲਾ ਜਾਂ ਕਿਸੇ ਦੀ ਬੇਟੀ ਸਮਝ ਕੇ ਬਿਲਕੁਲ ਇਗਨੋਰ ਨਹੀਂ ਕਰ ਸਕਦੇ ।ਸਾਡੇ ਸਭ ਦੇ ਬੱਚੇ ਵੀ ਦੂਰ ਦੁਰਾਡੇ ਹਰ ਜਗਾ ਪੜੵਦੇ ਹਨ।ਕੱਲ ਨੂੰ ਆਹੀ ਸਭ ਕੁੱਝ ਕਿਸੇ ਨਾਲ ਵੀ ਵਾਪਰ ਸਕਦਾ ਹੈ।ਉਹਨਾ ਕਿਹਾ ਕਿ ਚੰਗਾ ਹੁੰਦਾ ਜੇ ਸਰਕਾਰ ਇਸ ਬਾਰ 15 ਅਗਸਤ ਨਾ ਮਨਾ ਕੇ ਇਸ ਬੱਚੀ ਨੂੰ ਸੱਚੀ ਸਰਧਾਜਲੀ ਦੇਸ਼ ਵਿਆਪੀ ਸ਼ੋਕ ਦੇ ਰੂਪ ਵਿੱਚ ਦਿੰਦੀ।ਇਹੀ ਦੇਸ਼ ਦੀਆ ਔਰਤਾ ਲਈ,ਜਿਹੜੀਆ ਇਸ ਘਟਨਾ ਕਰਕੇ ਡੂੰਘੇ ਸਦਮੇ ਚ ਹਨ,ਉਹਨਾ ਨੂੰ ਸਹੀ ਤਰੀਕੇ ਦਾ ਮਾਨ ਸਨਮਾਨ ਹੁੰਦਾ।ਤੇ ਇਸ ਨਾਲ ਜਿੱਥੇ ਔਰਤਾ ਦੇ ਮਨੋਬਲ ਵਿੱਚ ਵਾਧਾ ਹੋਣਾ ਸੀ ਉੱਥੇ ਗੰਦੀ ਮਾਨਸਿਕਤਾ ਵਾਲੇ ਗੁੰਡਾ ਲੋਕਾ ਦੇ ਹੌਸਲੇ ਵੀ ਢਹਿ ਢੇਰੀ ਹੁੰਦੇ।ਇਸ ਮੌਕੇ ਸੰਬੋਧਨ ਕਰਦਿਆਂ ਇਸਤਰੀ ਭਲਾਈ ਸਭਾ ਤੋਂ ਮੈਡਮ ਗੁਰਪ੍ਰੀਤ ਕੌਰ, ਮੈਡਮ ਵੀਨਾ ਰਾਣੀ, ਮੈਡਮ ਸ਼ਰਨਜੀਤ ਕੌਰ ਨੇ ਕਿਹਾ ਕਿ ਅਜਿਹੀ ਮਾਨਸਿਕਤਾ ਵਾਲੇ ਲੋਕਾਂ ਨੂੰ ਸਖਤ ਸਜਾਵਾਂ ਦੇਣ ਲਈ ਸਰਕਾਰ ਨੂੰ ਕਾਨੂੰਨ ਬਣਾਉਣੇ ਚਾਹੀਦੇ ਹਨ। ਡਾਕਟਰ ਨਵਜੋਤ ਕੌਰ, ਡਾਕਟਰ ਸ਼ੇਕੀ ਬਾਂਸਲ ਨੇ ਕਿਹਾ ਕਿ ਇਹ ਕਿਹੋ ਜਿਹਾ ਮੁਲਕ ਹੈ ਜਿਸ ਵਿੱਚ ਐਮ ਡੀ ਦੀ ਪੜ੍ਹਾਈ ਕਰਦੀਆ ਬੱਚੀਆ ਆਪਣੇ ਹੀ ਕਾਲਜ ਵਿੱਚ ਸੁਰੱਖਿਅਤ ਨਹੀਂ ਹਨ। ਡਾਕਟਰ ਨਿਸ਼ਾਨ ਸਿੰਘ, ਡਾਕਟਰ ਵਿਸ਼ਾਲ ਅਤੇ ਡਾਕਟਰ ਸੁਨੀਤ ਜਿੰਦਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਹਸਪਤਾਲ ਵਿੱਚ ਕੰਮ ਕਰਦੇ ਡਾਕਟਰਾਂ ਅਤੇ ਖਾਸ ਤੌਰ ਤੇ ਲੇਡੀ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਖਤ ਕਾਨੂੰਨ ਬਣਾਉਣੇ ਬਹੁਤ ਜਰੂਰੀ ਹਨ। ਐਪੈਕਸ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਕਿਹਾ ਕਿ ਸਮਾਜ ਦੀਆਂ ਸਾਰੀਆਂ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਨੂੰ ਵੀ ਆਈ ਐਮ ਏ ਦੀ ਸਪੋਰਟ ਵਿੱਚ ਅੱਗੇ ਆਉਣਾ ਚਾਹੀਦਾ ਹੈ।


ਇਸ ਮੌਕੇ ਡਾਕਟਰ ਮਾਨਵ,ਡਾਕਟਰ ਸੁਬੋਧ ਗੁਪਤਾ, ਡਾਕਟਰ ਹਰਪਾਲ ਸਿੰਘ , ਡਾਕਟਰ ਆਕਾਸ਼ਦੀਪ , ਡਾਕਟਰ ਅਨਿਲ ਮੋਗਾ, ਡਾਕਟਰ ਚਤਰ ਸਿੰਘ , ਡਾਕਟਰ ਗੋਪਾਲ ਕ੍ਰਿਸ਼ਨ , ਡਾਕਟਰ ਗੁਰਬਖਸ਼ ਸਿੰਘ ਚਹਿਲ, ਡਾਕਟਰ ਗੁਰਜੀਵਨ ਸਿੰਘ, ਡਾਕਟਰ ਹਰੀਸ਼ ਜਿੰਦਲ, ਡਾਕਟਰ ਮਨੋਜ ਗੋਇਲ , ਡਾਕਟਰ ਮਨੋਜ ਮਿੱਤਲ ,ਡਾਕਟਰ ਪੁਰਸ਼ੋਤਮ ਜਿੰਦਲ, ਡਾਕਟਰ ਪਰਵਰਿਸ਼ ਜਿੰਦਲ, ਡਾਕਟਰ ਕੁਲਵੰਤ ਸਿੰਘ, ਡਾਕਟਰ ਪਵਨ ਬੰਸਲ, ਡਾਕਟਰ ਪਵਨ ਗਰਗ, ਡਾਕਟਰ ਰਾਜ ਕੁਮਾਰ ਜਿੰਦਲ, ਡਾਕਟਰ ਵਰੁਣ ਮਿੱਤਲ, ਡਾਕਟਰ ਰਜੀਵ ਸਿੰਗਲਾ ਡਾਕਟਰ ਰਕੇਸ਼ ਗਰਗ ,ਡਾ ਰਕੇਸ਼ ਜਿੰਦਲ, ਡਾਕਟਰ ਰਵਿੰਦਰ ਬਰਾੜ, ਡਾਕਟਰ ਰੁਪਿੰਦਰ ਸਿੰਗਲਾ, ਡਾਕਟਰ ਸਤਪਾਲ ਜਿੰਦਲ, ਡਾਕਟਰ ਡੂਮੇਲੀ, ਡਾਕਟਰ ਸੁਨੀਲ ਬੰਸਲ, ਡਾਕਟਰ ਟੀ ਪੀ ਐਸ ਰੇਖੀ, ਡਾਕਟਰ ਵਿਵੇਕ ਜਿੰਦਲ, ਡਾਕਟਰ ਯਸ਼ਪਾਲ ਗਰਗ ਤੋਂ ਇਲਾਵਾ ਲੇਡੀ ਡਾਕਟਰ ਡਾਕਟਰ ਰੀਤੂ ਜਿੰਦਲ, ਡਾਕਟਰ ਬਲਜੀਤ ਕੌਰ , ਡਾਕਟਰ ਦੀਪੀਕਾ, ਡਾਕਟਰ ਛਵੀ, ਡਾਕਟਰ ਰਸ਼ਮੀ , ਡਾਕਟਰ ਮੋਨਿਕਾ, ਡਾਕਟਰ ਨਿਸ਼ੀ, ਡਾਕਟਰ ਮਮਤਾ ਸਮੇਤ ਹਾਜ਼ਰ ਸਾਰੇ ਡਾਕਟਰਾਂ ਨੇ ਸਰਕਾਰਾਂ ਨੂੰ ਸੁਰੱਖਿਆ ਦੇ ਮਾੜੇ ਪ੍ਰਬੰਧਾਂ ਕਾਰਨ ਕੋਸਿਆ

NO COMMENTS