ਮਾਨਸਾ, 26 ਅਕਤੂਬਰ (ਸਾਰਾ ਯਹਾ/ਹੀਰਾ ਸਿੰਘ ਮਿਤਲ)ਆਮ ਹਾਲਾਤ ਵਿੱਚ ਕੌਮੀ ਲੋਕ ਅਦਾਲਤ ਹਰ ਤਿੰਨ ਮਹੀਨਿਆਂ ਬਾਅਦ ਲੱਗਦੀ ਹੈ ਪਰ ਕਰੋਨਾ ਦੀ ਮਹਾਮਾਰੀ ਦੇ ਚਲਦਿਆਂ ਇਸ ਸਾਲ ਕੋਈ ਵੀ ਕੌਮੀ ਲੋਕ ਅਦਾਲਤ ਨਹੀ ਲੱਗ ਸਕੀ ਪਰ ਹੁਣ ਹਾਲਾਤ ਬਦਲਦੇ ਨਜਰ ਆ ਰਹੇ ਹਨ ਅਤੇ ਸਾਲ 2020 ਦੀ ਪਹਿਲੀ ਕੌਮੀ ਲੋਕ ਅਦਾਲਤ 12 ਦਸੰਬਰ ਨੂੰ ਲੱਗ ਰਹੀ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਆਪਣੇ ਝਗੜੇ ਲੋਕ ਅਦਾਲਤ ਰਾਹੀ ਹੱਲ ਕਰਨ। ਜਿਲ੍ਹਾ ਅਤੇ ਸੈaਸਨ ਜੱਜ ਸ੍ਰੀਮਤੀ ਮਨਦੀਪ ਪੰਨੂ ਦੀ ਅਗਵਾਈ ਹੇਠ ਜਿਲ੍ਹਾ ਮੁਕਾਮ ਤੋ ਇਲਾਵਾ ਬੁਢਲਾਡਾ ਅਤੇ ਸਰਦੂਲਗੜ੍ਹ ਸਬ ਡੀਵੀਜਨ ਪੱਧਰ ਤੇ ਲੋਕ ਅਦਾਲਤ ਦੇ ਬੈਂਚਾਂ ਦਾ ਗਠਨ ਕੀਤਾ ਜਾਵੇਗਾ। ਇਹ ਪ੍ਰਗਟਾਵਾ ਚੀਫ ਜੂਡੀਸaੀਅਲ ਮੈਜਿਸਟ੍ਰੇਟ_ਕਮ_ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਸ. ਅਮਨਦੀਪ ਸਿੰਘ ਨੇ ਕੀਤਾ ਅਤੇ ਦੱਸਿਆ ਕਿ ਕੌਮੀ ਲੋਕ ਅਦਾਲਤ ਵਿੱਚ ਕਰੀਮੀਨਲ ਕਮਪਾਊਡਏਬਲ, 138 ਐਨ.ਆਈ. ਐਕਟ, ਬੈਂਕ ਰੀਕਵਰੀ ਕੇਸ, ਐਮ.ਏ.ਸੀ.ਟੀ. ਕੇਸ, ਲੇਬਰ ਡਿਸਪਿਊਟ, ਬਿਜਲੀ ਅਤੇ ਪਾਣੀ ਦੇ ਬਿਲਾਂ ਸਬੰਧੀ ਕੇਸ, ਮੈਟਰੀਮੋਨੀਅਲ ਕੈਟਾਗਿਰੀ ਦੇ ਕੇਸ, ਐਲ.ਏ.ਸੀ. ਕੇਸ, ਰੈਵਿਨਿਊ ਕੇਸ ਅਤੇ ਅਦਰ ਕੈਟਾਗਿਰੀ ਕੇਸ ਲਗਾਏ ਜਾ ਸਕਦੇ ਹਨ।