ਇਸ ਵੱਡੇ ਕਾਰਨ ਕਰਕੇ ਕਿਸਾਨਾਂ ਦੀ ਜ਼ਮੀਨੀ ਲੜ੍ਹਾਈ ਤੋਂ ਦੂਰ ਹੋਏ ਕਰਤਾਰ ਚੀਮਾ

0
41

ਚੰਡੀਗੜ੍ਹ 5 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬੀ ਅਦਾਕਾਰ ਕਰਤਾਰ ਚੀਮਾ ਆਪਣੀ ਮਾਂ ਦੇ ਇਲਾਜ ਕਾਰਨ ਖੇਤੀ ਕਾਨੂੰਨਾਂ ਖਿਲਾਫ ਹੋ ਰਹੇ ਪ੍ਰਦਰਸ਼ਨਾਂ ‘ਚ ਹਿੱਸਾ ਨਹੀਂ ਲੈ ਰਹੇ। ਦਰਅਸਲ ਕਰਤਾਰ ਚੀਮਾ ਦੀ ਮਾਤਾ ਜੀ ਨੂੰ ਅਧਰੰਗ ਦਾ ਦੌਰਾ ਪੈ ਗਿਆ। ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਇਸ ਲਈ ਅਦਾਕਾਰ ਕਰਤਾਰ ਚੀਮਾ ਫਿਲਹਾਲ ਇਹ ਜ਼ਿਮੇਦਾਰੀ ਸੰਭਾਲਦੇ ਹੋਏ ਕਿਸਾਨ ਕਾਨੂੰਨਾਂ ਖਿਲਾਫ ਹੋ ਰਹੇ ਧਰਨਿਆਂ ਦਾ ਹਿੱਸਾ ਨਹੀਂ ਹੋਣਗੇ। ਇਸਦੇ ਬਾਰੇ ਕਰਤਾਰ ਚੀਮਾ ਨੂੰ ਖੁਦ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਲਿਖਿਆ,”ਕਿਸਾਨ ਭਰਾਵਾਂ ਲਈ ਮੈ ਸ਼ੁਰੂ ਤੋਂ ਹੀ ਖੜ੍ਹਾ ਹਾਂ ਅਤੇ ਅੱਗੇ ਵੀ ਸਾਥ ਦਵਾਂਗਾ। ਮੇਰੀ ਮਾਤਾ ਜੀ ਨੂੰ Paralysis ਅਟੈਕ ਆਉਣ ਕਰਕੇ ਹਸਪਤਾਲ ਭਰਤੀ ਕਰਾਉਣਾ ਪਿਆ ਹੈ ਜਿਸ ਕਰਕੇ ਅਜੇ ਮੈਂ ਜ਼ਮੀਨੀ ਪੱਧਰ ‘ਤੇ ਨਹੀਂ ਦਿੱਖ ਰਿਹਾ ਹਾਂ। ਪਰ ਜਲਦ ਵਾਪਸੀ ਦੀ ਕੋਸ਼ਿਸ਼ ਕਰਾਂਗਾ। ਕਿਸਾਨ ਏਕਤਾ ਜ਼ਿੰਦਾਬਾਦ।”

ਕਰਤਾਰ ਚੀਮਾ ਵੀ ਪੰਜਾਬ ਦੇ ਉਨ੍ਹਾਂ ਕਲਾਕਾਰਾਂ ਚੋ ਹਨ ਜਿਨ੍ਹਾਂ ਨੇ ਖੇਤੀ ਕਾਨੂੰਨਾਂ ਖਿਲਾਫ ਆਵਾਜ਼ ਚੁਕੀ ਹੈ, ਤੇ ਵੱਖ-ਵੱਖ ਥਾਂਵਾਂ ‘ਤੇ ਹੋ ਰਹੇ ਰੋਸ ਪ੍ਰਦਰਸ਼ਨਾਂ ‘ਚ ਹਿੱਸਾ ਲਿਆ ਹੈ। ਫਿਲਹਾਲ ਕਰਤਾਰ ਚੀਮਾ ਆਪਣੀ ਮਾਂ ਦੇ ਇਲਾਜ ਕਾਰਨ ਇਹ ਮੁਹਿੰਮ ‘ਚ ਸ਼ਾਮਿਲ ਨਹੀਂ ਹੋ ਰਹੇ। ਪਰ ਉਨ੍ਹਾਂ ਦਾ ਕਹਿਣਾ ਹੈ ਕੀ ਉਹ ਜਲਦ ਵਾਪਸੀ ਕਰਣਗੇ।

NO COMMENTS