ਮਾਨਸਾ 10 ਅਕਤੂਬਰ (ਸਾਰਾ ਯਹਾਂ/ਬਲਜੀਤ ਸ਼ਰਮਾ): ਹਰ ਸਾਲ ਹੋਣ ਵਾਲੀ ਰਾਮ ਲੀਲਾ ਨੂੰ ਲੈਕੇ ਸਹਿਰ ਦੇ ਦਰਸਕਾਂ ਵਿੱਚ ਬੇਸਬਰੀ ਨਾਲ ਉਤਸਾਹ ਰਹਿੰਦਾ ਹੈ। ਇਸ ਦੇ ਨਾਲ ਹੀ ਆਯੌਜਕਾ ਅਤੇ ਮੰਚਨ ਕਰਨ ਵਾਲੇ ਕਲਾਕਾਰਾ ਵਿੱਚ ਵੀ ਭਾਰੀ ਉਤਸਾਹ ਹੈ। ਇਸ ਵਾਰ 12 ਅਕਤੂਬਰ ਨੂੰ ਸੁਰੂ ਹੋਣ ਜਾ ਰਹੀ ਰਾਮਲੀਲਾ ਦੇ ਮੰਚਨ ਨੂੰ ਲੈਕੇ ਕਲਾਕਾਰਾ ਵੱਲੋ ਕਰੀਬ ਇੱਕ ਮਹੀਨੇ ਤੋ ਰਿਹਾਸਲਾ ਦਾ ਜੋਰ ਜਾਰੀ ਹੈ ਅਤੇ ਬਾਕੀ ਤਿਆਰੀਆ ਵੀ ਅਖੀਰਲੇ ਪੜਾਅ ਵਿੱਚ ਹਨ ।ਜਿਕਰਯੌਗ ਹੈ ਕਿ ਸਹਿਰ ਵਿੱਚ ਲੰਮੇ ਸਮੇ ਤੋ ਚੱਲਣ ਵਾਲੀਆ ਦੋਨੋ ਰਾਮਲੀਲਾਵਾ ਦਾ ਆਪਣਾ ਆਪਣਾ ਮਹੱਤਵ ਹੈ ਅਤੇ ਇਹਨਾ ਦੇ ਦਰਸ਼ਕਾ ਦਾ ਵੀ ਵਿਸਾਲ ਦਾਇਰਾ ਵੱਖ ਵੱਖ ਹੈ। ਇਸ ਵਾਰ ਸਹਿਰ ਵਿੱਚ ਦੋ ਰਾਮ ਲੀਲਾਵਾ ਹੀ ਖੇਡੀਆ ਜਾਣਗੀਆ ਸਹਿਰ ਦੀ ਸਭ ਤੋ ਪੁਰਾਣੀ 50 ਵੀ ਸਦੀ ਵਿੱਚ ਸੁਰੂ ਹੋਈ ਸ੍ਰੀ ਰਾਮ ਨਾਟਕ ਕਲੱਬ ਸਾਲ 1958 ਤੋ ਨਿਰਵਿਘਨ ਚੱਲੀ ਆ ਰਹੀ ਹੈ ।ਸ਼੍ਰੀ ਰਾਮ ਨਾਟਕ ਕਲੱਬ ਦੀ ਰਾਮਲੀਲਾ ਦਾ ਦਰਸ਼ਕਾ ਨੂੰ ਬੇਸਬਰੀ ਨਾਲ ਇਤਜਾਰ ਹੈ ।ਦਰਸਕਾ ਦੀਆ ਉਮੀਦਾ ਤੇ ਖਰਾ ਉਤਰਨ ਲਈ ਆਯੌਜਕਾ ਵੱਲੋ ਹਰ ਸਾਲ ਦੀ ਤਰਾ ਇਸ ਵਾਰ ਵੀ ਕੁਝ ਨਮਾ ਕਰਨ ਅਤੇ ਕਲਾਕਾਰਾ ਵੱਲੋ ਆਪਣਾ ਵਧੀਆ ਪ੍ਰਦਰਣ ਪੇਸ ਕਰਨ ਨੂੰ ਲੈਕੇ ਤਿਆਰੀਆ ਜੋਰਾ ਤੇ ਹਨ ਸ੍ਰੀ ਰਾਮ ਨਾਟਕ ਕਲੱਬ ਦੇ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਗਲਾ, ਉਪ ਪ੍ਰਧਾਨ ਸੁਰਿੰਦਰ ਲਾਲੀ , ਜਰਨਲ ਸਕੱਤਰ ਵਿਜੈ ਧੀਰ , ਡਾਇਰੈਕਟਰ ਜਗਦੀਸ਼ ਜੋਗਾ ਅਤੇ ਦਿਵਾਨ ਭਾਰਤੀ ਨੇ ਦੱਸਿਆ ਕਿ ਰਾਮਲੀਲਾ ਨੂੰ ਲੈਕੇ ਤਿਆਰੀਆ ਪੂਰੀਆ ਕਰ ਲਈਆ ਹਨ ।ਉਹਨਾ ਅਨੁਸਾਰ ਕਰੀਬ ੧ ਮਹੀਨੇ ਤੋ ਕਲਾਕਾਰਾ ਵੱਲੋ ਰਿਹਾਸਲ ਕੀਤੀ ਜਾ ਰਹੀ ਹੈ।ਇਸੇ ਤਰਾ ਸੁਭਾਸ ਡਰਾਮਾਟਿਕ ਕਲੱਬ ਦੇ ਪ੍ਰਧਾਨ ਪ੍ਰਵੀਨ ਗੋਇਲ ,ਅਸੋਕ ਗਰਗ ਚੇਅਰਮੈਨ, ਐਕਟਰ ਬੋਡੀ ਦੇ ਪ੍ਰਧਾਨ ਰਾਜ ਕੁਮਾਰ ਗੋਇਲ,ਡਾਇਰੈਕਟਰ ਪ੍ਰਵੀਨ ਟੋਨੀ ਸਰਮਾ ਨੇ ਦੱਸਿਆ ਕਿ 12 ਅਕਤੂਬਰ ਤੋ ਸੁਭਾਸ ਡਰਾਮਾਟਿਕ ਕਲੱਬ ਦੀ ਸਟੇਜ ਤੇ ਵੀ ਰਾਮਲੀਲਾ ਖੇਡਣ ਦੀਆ ਤਿਆਰੀਆ ਪੂਰੀਆ ਕਰ ਲਈਆ ਹਨ ।