*ਬੁਢਲਾਡਾ ਇਲਾਕੇ ਦੇ ਸਮਾਜ ਸੇਵੀ ਕਿਸੋਰੀ ਲਾਲ ਵਰਮਾ ਦਾ ਦਿਹਾਂਤ, ਹਜਾਰਾ ਸੇਜਲ ਅੱਖਾਂ ਦੀ ਹਾਜ਼ਰੀ ਵਿੱਚ ਅੰਤਿਮ ਸੰਸਕਾਰ*

0
226

ਬੁਢਲਾਡਾ 15 ਨਵੰਬਰ  (ਸਾਰਾ ਯਹਾਂ/ਅਮਨ ਮਹਿਤਾ): ਇਲਾਕੇ ਦੇ ਉੱਘੇ ਸਮਾਜ ਸੇਵੀ ਅਨੇਕਾਂ ਸਕੂਲ ਕਾਲਜਾਂ ਦੇ ਫਾਊਡਰ ਮੈਬਰ ਰਹੇ ਕਿਸੋਰੀ ਲਾਲ ਵਰਮਾ(83) ਦਾ ਅਚਾਨਕ ਦਿਹਾਂਤ ਹੋ ਗਿਆ ਹੈ। ਜਿਨ੍ਹਾਂ ਦੀ ਦੇਹ ਦਾ ਸੰਸਕਾਰ ਹਜ਼ਾਰਾਂ ਸੇਜਲ ਅੱਖਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ ਹੈ। ਇਸ ਮੌਕੇ ਤੇ ਉਨ੍ਹਾਂ ਦੇ ਸਪੁੱਤਰ ਸੰਜੀਵ ਕੁਮਾਰ ਵਰਮਾ ਬਿੱਟੂ ਅਤੇ ਉਨ੍ਹਾਂ ਦੇ ਪੋਤੇ ਨੰਨੂ ਵਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਆਤਮਿਕ ਸਾਤੀ ਲਈ ਸ੍ਰੀ ਗਰੁੜ ਪੁਰਾਣ ਜੀ ਦੇ ਪਾਠ ਦਾ ਭੋਗ 23 ਨਵੰਬਰ ਦਿਨ ਮੰਗਲਵਾਰ ਨੂੰ ਸਿਵ ਸਕਤੀ ਭਵਨ ਨੇੜੇ ਰੇਲਵੇ ਓਵਰ ਬ੍ਰਿਜ ਬੁਢਲਾਡਾ ਵਿਖੇ ਪਵੇਗਾ। ਸ੍ਰੀ ਵਰਮਾ ਦੀ ਅਚਾਨਕ ਮੌਤ ਤੇ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾਂ ਕਰਦਿਆਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ, ਸਾਬਕਾ ਵਿਧਾਇਕ ਸੁਖਵਿਦਰ ਸਿੰਘ ਔਲਖ, ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ ਭਾਈ ਕੇ, ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸੀ, ਜਿਲ੍ਹਾਂ ਕਾਂਗਰਸ ਕਮੇਟੀ ਦੀ ਪ੍ਰਧਾਨ ਡਾ ਮੰਜੂ ਬਾਂਸਲ, ਸਾਬਕਾ ਵਿਧਾਇਕ ਅਜੀਤ ਇੰਦਰ ਮੋਫਰ, ਅਕਾਲੀ ਦਲ ਦੇ ਸੀਨੀਅਰ ਨੇਤਾ ਠੇਕੇਦਾਰ ਗੁਰਪਾਲ ਸਿੰਘ, ਡਾ ਨਿਸਾਨ ਸਿੰਘ, ਬਾਬੂ ਚਿਮਨ ਲਾਲ ਗਰਗ, ਕਾਕਾ ਕੋਚ, ਸਾਬਕਾ ਕੋਸਲਰ ਵਿਵੇਕ ਜਲਾਨ, ਨਗਰ ਕੋਸਲ ਪ੍ਰਧਾਨ ਸੁਖਪਾਲ ਸਿੰਘ, ਕੋਸਲਰ ਸੁਭਾਸ ਵਰਮਾ, ਕੋਸਲਰ ਸੁਖਵਿੰਦਰ ਕੋਰ ਸੁੱਖੀ ਕੌਂਸਲਰ ਤਾਰੀ ਚੰਦ, ਤਰਜੀਹ ਚਾਹਲ,  ਗੁਰਪ੍ਰੀਤ ਵਿਰਕ, ਪੁਨੀਤ ਸਿੰਗਲਾ, ਯਸ਼ਪਾਲ ਗਰਗ, ਆੜਤੀਆਂ ਐਸੋਸੀਏਸਨ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਬੋੜਾਵਾਲੀਆਂ, ਆਸੀਸ ਸਿੰਗਲਾ, ਸੈਲਰ ਐਸੋਸੀਏਸਨ ਦੇ ਅਮਰਨਾਥ ਬਿੱਲੂ, ਲਛਮਣ ਸਿੰਘ ਗੰਢੂ ਕਲਾ, ਕੇਸਵਾ ਨੰਦ ਬੋਹਾ, ਰਣਜੀਤ ਸਿੰਘ ਦੋਦੜਾ, ਸੱਤਪਾਲ ਸਿੰਘ ਮੂਲੇਵਾਲਾ, ਪੰਚਾਇਤੀ ਗਊਸਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਭਾਸ ਕੁਮਾਰ, ਰਾਕੇਸ ਜੈਨ, ਡ ਆਦਿ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾਂ ਕੀਤਾ ਅਤੇ ਮ੍ਰਿਤਕ ਸ੍ਰੀ ਵਰਮਾ ਦੀ ਆਤਮਿਕ ਸਾਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। 

NO COMMENTS