ਬਰੇਟਾ 28, ਮਈ(ਸਾਰਾ ਯਹਾਂ/ਰੀਤਵਾਲ) ਜਿੱਥੇ ਹਰ ਵੇਲੇ ਕਿਤੇ ਨਾ ਕਿਤੇ ਲੁੱਟ-ਖੋਹ ਹੁੰਦੀ ਰਹਿੰਦੀ ਹੈ ਤੇ ਪੈਸੇ
ਦੀ ਖਾਤਰ ਰਿਸ਼ਤੇ ਤਾਰ-ਤਾਰ ਹੋ ਰਹੇ ਹਨ ,ਉੱਥੇ ਹੀ ਅਜੇ ਵੀ ਇਮਾਨਦਾਰੀ ਜਿੰਦਾ ਹੈ। ਇਸ
ਦੀ ਮਿਸਾਲ ਰੇਲਵੇ ਸਟੇਸ਼ਨ ਦੇ ਨਜ਼ਦੀਕ ਕਰਿਆਨੇ ਦੀ ਦੁਕਾਨ ਕਰ ਰਹੇ ਸ਼ੈਲੀ ਸਿੰਗਲਾ ਨੇ ਦਿੱਤੀ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਿਕ ਸ਼ੈਲੀ ਸਿੰਗਲਾ ਨੇ ਦੱਸਿਆ ਕਿ ਬੀਤੇ
ਦਿਨ ਕੋਈ ਵਿਅਕਤੀ ਮੇਰੀ ਦੁਕਾਨ ਤੇ ਘਰ ਦਾ ਸਮਾਨ (ਰਾਸ਼ਨ) ਲੈਣ ਆਇਆ ਸੀ ਅਤੇ ਉਹ
ਆਪਣਾ 50 ਹਜ਼ਾਰ ਰੁਪਇਆ ਦੁਕਾਨ ਤੇ ਹੀ ਭੁੱਲ ਗਿਆ । ਉਨ੍ਹਾਂ ਕਿਹਾ ਕਿ ਦੁਕਾਨ ‘ਚ
ਲੱਗੇ ਸੀ.ਸੀ.ਟੀ.ਕੈਮਰਿਆਂ ਨੂੰ ਦੇਖਣ ਤੋਂ ਬਾਅਦ ਪਤਾ ਲੱਗਾ ਕਿ ਇਹ ਰੁਪਏ ਸੇਵਾ
ਮੁਕਤ ਬਿਜਲੀ ਬੋਰਡ ਦੇ ਅਧਿਕਾਰੀ ਨੈਬ ਸਿੰਘ ਬਖਸ਼ੀਵਾਲਾ ਦੇ ਸਨ । ਜਿਸਤੇ ਮੈ ਕੁਝ ਸਮੇਂ
ਬਾਅਦ ਹੀ ਫੋਨ ਕਰਕੇ ਨੈਬ ਸਿੰਘ ਨੂੰ ਆਪਣੀ ਦੁਕਾਨ ਤੇ ਬੁਲਾਇਆ ਅਤੇ ਉਸਦੀ
ਰਕਮ ਉਸਨੂੰ ਸੋਂਪ ਦਿੱਤੀ । ਇਸ ਸਬੰਧੀ ਨੈਬ ਸਿੰਘ ਨੇ ਕਿਹਾ ਕਿ ਸ਼ੈਲੀ ਸਿੰਗਲਾ ਨੇ
ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ ਹੋਇਆ ਬਿਨ੍ਹਾਂ ਕਿਸੇ ਸ਼ਰਤ ਦੇ ਮੈਨੂੰ ਮੇਰੀ
ਐਨੀ ਵੱਡੀ ਰਕਮ ਵਾਪਿਸ ਕਰ ਦਿੱਤੀ ਹੈ । ਉਨ੍ਹਾਂ ਕਿਹਾ ਗੁੰਮ ਹੋਈ ਇਸ ਰਕਮ ਨੂੰ ਲੈ
ਕੇ ਸਾਡਾ ਸਾਰਾ ਪਰਿਵਾਰ ਪ੍ਰੇਸ਼ਾਨ ਸੀ । ਨੈਬ ਸਿੰਘ ਨੇ ਸ਼ੈਲੀ ਸਿੰਗਲਾ ਦਾ ਧੰਨਵਾਦ
ਕਰਦਿਆਂ ਕਿਹਾ ਕਿ ਇਹ ਰਕਮ ਮੈਂ ਠੇਕੇ ਤੇ ਜਮੀਨ ਦਿੱਤੀ ਸੀ ਅਤੇ ਕਿਸਾਨ ਨੇ ਮੈਨੂੰ
ਕੁਝ ਘੰਟੇ ਪਹਿਲਾਂ ਹੀ ਫੜ੍ਹਾਈ ਸੀ ਅਤੇ ਮੈਂ ਰਕਮ ਸਮੇਤ ਘਰ ਦਾ ਰਾਸ਼ਨ ਲੈਣ ਦੇ ਲਈ
ਬਜ਼ਾਰ ‘ਚ ਆਇਆ ਹੋਇਆ ਸੀ ।