ਮਾਨਸਾ (ਸਾਰਾ ਯਹਾਂ/ਬੀਰਬਲ ਧਾਲੀਵਾਲ ) : ਵਾਰਡ ਨੰਬਰ ਦੱਸ ਦੇ ਮੁਹੱਲਾ ਵਾਸੀਆਂ ਵਲੋਂ ਸਾਂਝੇ ਤੌਰ ਤੇ ਕਾਰਵਾਏ ਜਾ ਰਹੇ ਸ਼੍ਰੀ ਮਦ ਭਗਵਤ ਕਥਾ ਦੇ ਪਾਠ ਦੇ ਛੇਵੇਂ ਦਿਨ ਦੀ ਕਥਾ ਦੀ ਸ਼ੁਰੂਆਤ ਅਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ ਜੀ ਨੇ ਜੋਤੀ ਪ੍ਰਚੰਡ ਕਰਕੇ ਕੀਤੀ। ਪੰਡਿਤ ਸ਼੍ਰੀ ਹੇਮੰਤ ਸ਼ਰਮਾਂ ਬਿ੍ਜਵਾਸੀ ਨੇ ਭਗਵਾਨ ਸ਼੍ਰੀ ਕਿਸ਼ਨ ਜੀ ਦੇ ਜੀਵਨ ਦੀਆਂ ਕਥਾਵਾਂ ਨੂੰ ਸੰਗੀਤਮਈ ਢੰਗ ਨਾਲ ਗੁਣਗਾਣ ਕਰਕੇ ਜੁੜੀ ਸੰਗਤ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਪਹੁੰਚੇ ਪ੍ਰਸ਼ੋਤਮ ਬਾਂਸਲ ਨੇ ਜਿੱਥੇ ਵਿੱਤੀ ਸਹਾਇਤਾ ਕੀਤੀ ਉਸ ਦੇ ਨਾਲ ਹੀ ਕਿਹਾ ਕਿ ਇਨਸਾਨ ਨਿੱਜੀ ਲਾਹਿਆਂ ਤੋਂ ਉਪਰ ਉੱਠ ਕੇ ਮਨੁੱਖਤਾ ਦੀ ਸੇਵਾ ਹਿੱਤ ਕੰਮ ਕਰਨਾ ਚਾਹੀਦਾ ਹੈ ਮਨੁੱਖੀ ਜਨਮ ਬਹੁਤ ਮੁਸ਼ਕਲ ਨਾਲ ਮਿਲਦਾ ਹੈ ਇਸ ਨੂੰ ਚੰਗੇ ਕੰਮਾਂ ਵਿੱਚ ਲਗਾਉਣਾ ਚਾਹੀਦਾ ਹੈ। ਪ੍ਰਬੰਧਕੀ ਕਮੇਟੀ ਵੱਲੋਂ ਮੁੱਖ ਮਹਿਮਾਨ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ।
ਇਸ ਮੌਕੇ ਸੰਜੀਵ ਪਿੰਕਾ, ਬਲਜੀਤ ਕੜਵਲ,ਰਤਨ ਭੋਲਾ, ਰਕੇਸ਼ ਕੁਮਾਰ, ਗੇਂਦਾ ਰਾਮ, ਹੈਪੀ ਸਿੰਗਲਾ, ਜਵਾਹਰ ਲਾਲ ਸਮੇਤ ਮੈਂਬਰ ਹਾਜ਼ਰ ਸਨ।