*ਇਨਸਾਨਾਂ ਦੀ ਸਿਹਤ ਲਈ ਵੱਡਾ ਖਤਰਾ ਬਣ ਰਿਹੈ ਪ੍ਰਦੂਸ਼ਿਤ ਵਾਤਾਵਰਣ, ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ*

0
18

07 ਜੁਲਾਈ(ਸਾਰਾ ਯਹਾਂ/ਬਿਊਰੋ ਨਿਊਜ਼)ਪ੍ਰਦੂਸਿਤ ਵਾਤਾਵਰਣ ਕਈ ਬਿਮਰੀਆਂ ਦਾ ਕਾਰਨ ਬਣਦਾ ਹੈ ਅਤੇ ਸਾਡੀ ਉਮਰ ਨੂੰ ਘਟਾਉਂਦਾ ਹੈ, ਪਰ ਅੱਜ ਦੇ ਸਮੇਂ ਵਿਚ ਪ੍ਰਦੂਸ਼ਣ ਵਿਸਵ ਪੱਧਰੀ ਸਮੱਸਿਆ ਬਣਿਆ ਹੋਇਆ ਹੈ। ਵੱਡੇ ਸ਼ਹਿਰਾਂ ਵਿਚ ਪ੍ਰਦੂਸ਼ਣ ਦੀ ਸਮੱਸਿਆ ਵਧੇਰੇ ਆ ਰਹੀ ਹੈ।

ਪ੍ਰਦੂਸਿਤ ਵਾਤਾਵਰਣ ਕਈ ਬਿਮਰੀਆਂ ਦਾ ਕਾਰਨ ਬਣਦਾ ਹੈ ਅਤੇ ਸਾਡੀ ਉਮਰ ਨੂੰ ਘਟਾਉਂਦਾ ਹੈ, ਪਰ ਅੱਜ ਦੇ ਸਮੇਂ ਵਿਚ ਪ੍ਰਦੂਸ਼ਣ ਵਿਸਵ ਪੱਧਰੀ ਸਮੱਸਿਆ ਬਣਿਆ ਹੋਇਆ ਹੈ। ਵੱਡੇ ਸ਼ਹਿਰਾਂ ਵਿਚ ਪ੍ਰਦੂਸ਼ਣ ਦੀ ਸਮੱਸਿਆ ਵਧੇਰੇ ਆ ਰਹੀ ਹੈ। ਇਕ ਨਵੇਂ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਹਰ ਸਾਲ ਦਿੱਲੀ ਸਮੇਤ ਦੇਸ਼ ਦੇ ਵੱਡੇ ਸ਼ਹਿਰਾਂ ਵਿਚ ਹਜ਼ਾਰਾਂ ਲੋਕ ਹਵਾ ਪ੍ਰਦੂਸ਼ਣ ਕਾਰਨ ਆਪਣੀ ਜਾਨ ਗੁਆ ਰਹੇ ਹਨ।

ਦੱਸ ਦਈਏ ਕਿ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਸਮੇਤ ਕਈ ਸ਼ਹਿਰ ਪ੍ਰਦੂਸ਼ਣ ਤੋਂ ਪ੍ਰਭਾਵਿਤ ਹੋ ਰਹੇ ਹਨ। ਦੇਸ਼ ਦੇ ਰਾਜਧਾਨੀ ਦਿੱਲੀ ਵਿਚ ਪ੍ਰਦੂਸ਼ਣ ਦੀ ਸਮੱਸਿਆ ਸਭ ਤੋਂ ਵਧੇਰੇ ਹੈ। ਭਾਰਤ ਵਿਚ ਹਵਾ ਪ੍ਰਦੂਸ਼ਣ ਕਾਰਨ ਸਭ ਤੋਂ ਵੱਧ ਮੌਤਾਂ ਦਿੱਲੀ ਵਿਚ ਹੋ ਰਹੀਆਂ ਹਨ। ਲੈਂਸੇਟ ਦੇ ਇਕ ਨਵੇਂ ਅਧਿਐਨ ਵਿਚ ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਦੇ ਸਾਹਮਣੇ ਆਏ ਅੰਕੜੇ ਹੈਰਾਨ ਕਰਨ ਵਾਲੇ ਹਨ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਅਨੁਸਾਰ, ਲੈਂਸੇਟ ਵਿਚ ਪ੍ਰਕਾਸ਼ਿਤ ਇਹ ਭਾਰਤ ਵਿਚ ਹੋਣ ਵਾਲਾ ਆਪਣੀ ਕਿਸਮ ਦਾ ਪਹਿਲਾ ਮਲਟੀ-ਸਿਟੀ ਅਧਿਐਨ ਹੈ। 

ਇਸ ਵਿਚ ਪਾਇਆ ਗਿਆ ਹੈ ਕਿ ਦਿੱਲੀ ਵਿਚ ਹਰ ਸਾਲ ਹੋਣ ਵਾਲੀਆਂ ਮੌਤਾਂ ਵਿਚੋਂ ਲਗਭਗ 11.5 ਫੀਸਦੀ ਮੌਤਾਂ ਹਵਾ ਪ੍ਰਦੂਸ਼ਣ ਕਾਰਨ ਹੁੰਦੀਆਂ ਹਨ। ਭਾਵ ਕਿ ਦਿੱਲੀ ਵਿਚ ਹਰ ਸਾਲ ਕਰੀਬ 12,000 ਲੋਕ ਜ਼ਹਿਰੀਲੀ ਹਵਾ ਕਾਰਨ ਮਰ ਰਹੇ ਹਨ। ਇਹ ਅਧਿਐਨ ਦੇਸ਼ ਦੇ 10 ਵੱਡੇ ਸ਼ਹਿਰਾਂ ਵਿੱਚ ਕੀਤਾ ਗਿਆ। ਇਹ ਪਾਇਆ ਗਿਆ ਹੈ ਕਿ ਅਹਿਮਦਾਬਾਦ, ਬੈਂਗਲੁਰੂ, ਚੇਨਈ, ਦਿੱਲੀ, ਹੈਦਰਾਬਾਦ, ਕੋਲਕਾਤਾ, ਮੁੰਬਈ, ਪੁਣੇ, ਸ਼ਿਮਲਾ ਅਤੇ ਵਾਰਾਣਸੀ ਵਿਚ ਹਵਾ ਪ੍ਰਦੂਸ਼ਣ ਕਾਰਨ ਔਸਤਨ ਹਰ ਸਾਲ 33,000 ਤੋਂ ਵੱਧ ਮੌਤਾਂ ਹੁੰਦੀਆਂ ਹਨ। ਸ਼ਿਮਲਾ ਵਿਚ ਹਵਾ ਪ੍ਰਦੂਸ਼ਣ ਕਾਰਨ ਸਭ ਤੋਂ ਘੱਟ ਮੌਤਾਂ ਹੁੰਦੀਆਂ ਹਨ। ਅੰਕੜਿਆਂ ਅਨੁਸਾਰ ਸ਼ਿਮਲਾ ਵਿਚ ਹਰ ਸਾਲ ਸਿਰਫ 59 ਮੌਤਾਂ ਹੁੰਦੀਆਂ ਹਨ, ਜੋ ਕੁੱਲ ਮੌਤਾਂ ਦਾ ਲਗਭਗ 3.7 ਫੀਸਦੀ ਹੈ।

ਦੱਸ ਦਈਏ ਕਿ ਇਸ ਅਧਿਐਨ ਲਈ, ਖੋਜਕਰਤਾਵਾਂ ਨੇ 2008 ਤੋਂ 2019 ਦਰਮਿਆਨ ਇਨ੍ਹਾਂ 10 ਸ਼ਹਿਰਾਂ ਵਿੱਚ ਸਿਵਲ ਰਜਿਸਟਰੀਆਂ ਤੋਂ ਰੋਜ਼ਾਨਾ ਮੌਤ ਦੇ ਅੰਕੜੇ ਇਕੱਠੇ ਕੀਤੇ। ਹਰ ਸ਼ਹਿਰ ਲਈ ਇਸ ਸਮੇਂ ਦੌਰਾਨ ਸਿਰਫ 3 ਤੋਂ 7 ਸਾਲਾਂ ਦੇ ਰੋਜ਼ਾਨਾ ਮੌਤ ਦੇ ਅੰਕੜੇ ਉਪਲਬਧ ਕਰਵਾਏ ਗਏ ਸਨ। ਇਨ੍ਹਾਂ ਸ਼ਹਿਰਾਂ ਵਿੱਚ ਕੁੱਲ ਮਿਲਾ ਕੇ 36 ਲੱਖ ਤੋਂ ਵੱਧ ਮੌਤਾਂ ਦੀ ਜਾਂਚ ਕੀਤੀ ਗਈ। ਖੋਜਕਰਤਾਵਾਂ ਨੇ ਕਈ ਸ਼ਹਿਰਾਂ ਦੇ ਹਵਾ ਪ੍ਰਦੂਸ਼ਣ ਡੇਟਾ ‘ਤੇ ਪਹਿਲਾਂ ਵਿਕਸਤ ਮਸ਼ੀਨ-ਲਰਨਿੰਗ ਅਧਾਰਤ ਐਕਸਪੋਜ਼ਰ ਮਾਡਲ ਦੀ ਵਰਤੋਂ ਕੀਤੀ।

ਪ੍ਰਦੁਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਦਿੱਲੀ ਵਿਚ ਸਭ ਤੋਂ ਵੱਧ ਹਨ ਅਤੇ ਸ਼ਿਮਲਾ ਵਿਚ ਸਭ ਤੋਂ ਘੱਟ। ਅਧਿਐਨ ਦੇ ਅਨੁਸਾਰ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਦਿੱਲੀ ਵਿਚ 11964, ਮੁੰਬਈ ਵਿਚ 5091, ਕੋਲਕਾਤਾ ਵਿਚ 4678, ਚੇਨਈ ਵਿਚ 2870, ਅਹਿਮਦਾਬਾਦ ਵਿਚ 2495, ਬੈਂਗਲੁਰੂ ਵਿਚ 2102, ਹੈਦਰਾਬਾਦ ਵਿਚ 1597, ਪੁਣਏ ਵਿਚ 1367, ਵਾਰਾਣਸੀ ਵਿਚ 831 ਅਤੇ ਸ਼ਿਮਲਾ ਵਿਚ 59 ਹਨ।

NO COMMENTS