*ਇਨਰਵਹੀਲ ਕਲੱਬ ਗ੍ਰੇਟਰ ਮਾਨਸਾ ਵੱਲੋਂ ਸ਼ੈੱਡ ਬਣਵਾਇਆ ਗਿਆ*

0
79

ਮਾਨਸਾ, 11 ਫ਼ਰਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਇਨਰਵਹੀਲ ਕਲੱਬ ਗ੍ਰੇਟਰ ਮਾਨਸਾ ਵੱਲੋਂ ਬੱਸਾਂ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਦੇ ਖੜਣ ਲਈ  ਸ਼ੈੱਡ ਬਣਵਾਇਆ ਗਿਆ। ਇਹ ਜਾਣਕਾਰੀ ਦਿੰਦਿਆਂ ਕਲੱਬ ਦੀ ਸਕੱਤਰ ਮੀਨੂੰ ਜਿੰਦਲ ਨੇ ਦੱਸਿਆ ਕਿ ਇਨਰਵਹੀਲ ਇੰਟਰਨੈਸ਼ਨਲ ਵੱਲੋਂ ਸ਼ੈੱਡ ਬਣਾਉਣ ਲਈ ਮਿਲੀ ਗਰਾਂਟ ਦੀ ਵਰਤੋਂ ਕਰਦਿਆਂ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਦੇ ਬਾਹਰ ਇਸ ਸ਼ੈੱਡ ਦਾ ਨਿਰਮਾਣ ਕੀਤਾ ਗਿਆ ਹੈ ਤਾਂ ਕਿ ਬੱਸਾਂ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਦਾ ਧੁੱਪ ਅਤੇ ਮੀਂਹ ਤੋਂ ਬਚਾ ਹੋ ਸਕੇ। ਇਸ ਸ਼ੈੱਡ ਦਾ ਰਸਮੀ ਉਦਘਾਟਨ ਚੇਅਰਪ੍ਰਸਨ ਇਨਰਵਹੀਲ ਡਿਸਟ੍ਰਿਕਟ 309 ਮੈਡਮ ਸੁਰਿੰਦਰ ਮੋਂਗਾ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਕੀਤਾਂ ਅਤੇ ਕਲੱਬ ਮੈਂਬਰਾਂ ਨੂੰ ਇਸ ਕੰਮ ਲਈ ਵਧਾਈ ਦਿੰਦਿਆਂ ਸਹਿਯੋਗੀ ਰਾਸ਼ੀ ਭੇਂਟ ਕੀਤੀ। ਉਨ੍ਹਾਂ ਦੱਸਿਆ ਕਿ ਇਨਰਵਹੀਲ ਇੰਟਰਨੈਸ਼ਨਲ ਸੰਸਥਾ ਹੈ ਅਤੇ ਸਮੇਂ ਸਮੇਂ ਤੇ ਕਲੱਬਾਂ ਨੂੰ ਸਮਾਜਸੇਵੀ ਕੰਮਾਂ ਲਈ ਪੈਸੇ ਭੇਜੇ ਜਾਂਦੇ ਹਨ। ਉਹਨਾਂ ਕਿਹਾ ਕਿ ਇਨਰਵਹੀਲ ਕਲੱਬ ਮਾਨਸਾ ਗ੍ਰੇਟਰ ਦੀਆਂ ਲੇਡੀਜ਼ ਮੈਂਬਰਾਂ ਵੱਲੋਂ ਪ੍ਰਧਾਨ ਸੁਨੀਤਾ ਗਰਗ ਦੀ ਅਗਵਾਈ ਹੇਠ ਸ਼ਲਾਘਾਯੋਗ ਕੰਮ ਕੀਤੇ ਜਾ ਰਹੇ ਹਨ।

ਕਲੱਬ ਦੇ ਪ੍ਰਧਾਨ ਮੈਡਮ ਸੁਨੀਤਾ ਗਰਗ ਨੇ ਚੇਅਰਪ੍ਰਸਨ ਦਾ ਸਵਾਗਤ ਕਰਦਿਆਂ ਦੱਸਿਆ ਕਿ ਜਦੋਂ ਇਹ ਪ੍ਰੋਜੈਕਟ ਲਗਾਉਣ ਲਈ ਨਿਰਦੇਸ਼ ਪ੍ਰਾਪਤ ਹੋਏ ਤਾਂ ਸ਼ਹਿਰ ਦੇ ਸਮਾਜਸੇਵੀ ਸੰਜੀਵ ਪਿੰਕਾ ਵੱਲੋਂ ਸੁਝਾਏ ਗਏ ਇਸ ਸਥਾਨ ਉੱਪਰ ਇਹ ਪ੍ਰੋਜੈਕਟ ਲਗਾਉਣਾ ਤੈਅ ਕੀਤਾ ਗਿਆ। ਜਿਸਨੂੰ ਇਹਨਾਂ ਦੇ ਹੀ ਸਹਿਯੋਗ ਨਾਲ ਮੁਕੰਮਲ ਕਰਕੇ ਵਿਦਿਆਰਥੀਆਂ ਲਈ ਸਮਰਪਿਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਕਲੱਬ ਦੀਆਂ ਸਾਰੀਆਂ ਹੀ ਲੇਡੀਜ਼ ਮੈਂਬਰਾਂ ਵੱਲੋਂ ਕਲੱਬ ਦੀਆਂ ਗਤੀਵਿਧੀਆਂ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਗੇ ਤੋਂ ਵੀ ਅਜਿਹੇ ਸਮਾਜਸੇਵੀ ਕੰਮ ਕੀਤੇ ਜਾਂਦੇ ਰਹਿਣਗੇ। ਇਸ ਮੌਕੇ ਕਲੱਬ ਮੈਂਬਰ ਆਸ਼ਾ ਗਰਗ, ਸ਼ਸ਼ੀ ਬਾਂਸਲ, ਅੰਜੂ ਜਿੰਦਲ, ਰੰਜੂ ਸਿੰਗਲਾ, ਮਿਤਾ ਜਿੰਦਲ, ਡਾਕਟਰ ਗੁਰਜੀਤ ਕੌਰ, ਪੂਨਮ ਮਿੱਤਲ, ਮਨੀਸ਼ਾ ਕੱਕੜ ਹਾਜ਼ਰ ਸਨ।

NO COMMENTS