ਆੜ੍ਹਤੀਆ ਐਸੋਸੀਏਸ਼ਨ ਦੀ ਜਿਲ੍ਹਾ ਪੱਧਰੀ ਹੜਤਾਲ ਦੌਰਾਨ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ

0
166

ਬੁਢਲਾਡਾ20,,ਮਾਰਚ (ਸਾਰਾ ਯਹਾਂ /ਅਮਨ ਮਹਿਤਾ) : ਕੇਂਦਰੀਂ ਖਰੀਦ ਏਜੰਸੀ ਐਫ. ਸੀ. ਆਈ. ਵੱਲੋਂ ਆਉਂਦੇ
ਕਣਕ ਦੇ ਸੀਜਨ ਦੌਰਾਨ ਫਸਲ ਦੀ ਸਿੱਧੀ ਅਦਾਇਗੀ ਕਰਨ ਦੇ ਜਾਰੀ ਪੱਤਰ ਦੇ ਵਿਰੋਧ ਚ ਅੱਜ ਦਿੱਤੇ
ਜਿਲ੍ਹਾ ਪੱਧਰੀ ਹੜਤਾਲ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਸਥਾਨਕ ਸ਼ਹਿਰ ਦੇ ਸਮੂਹ
ਆੜ੍ਹਤੀਆਂ ਨੇ ਕਾਰੋਬਾਰ ਬੰਦ ਰੱਖ ਕੇ ਕੇਂਦਰ ਸਰਕਾਰ ਅਤੇ ਖਰੀਦ ਏਜੰਸੀ ਐਫ. ਸੀ.
ਆਈ. ਖਿਲਾਫ ਨਾਅਰੇਬਾਜੀ ਕੀਤੀ ।ਆੜਤੀਆਂ ਐਸੋਸੀਏਸ਼ਨ ਆਗੂਆ ਨੇ ਸੰਬੋਧਨ
ਕਰਦਿਆ ਕਿਹਾ ਕਿ ਹਰ ਵਰਗ ਦੀ ਦੁਸ਼ਮਣ ਬਣੀ ਕੇਂਦਰ ਸਰਕਾਰ ਹੁਣ ਆੜ੍ਹਤੀਆਂ ਦੇ
ਕਾਰੋਬਾਰ ਨੂੰ ਖਤਮ ਕਰਨ ਲੱਗੀ ਹੈ ਪਰ ਸਮੁੱਚੇ ਆੜਤੀ ਤੇ ਵਪਾਰੀ ਕੇਂਦਰ ਦੀਆਂ
ਅਜਿਹੀਆਂ ਮਾਰੁ ਨੀਤੀਆਂ ਦਾ ਲਾਗਾਤਾਰ ਵਿਰੋਧ ਕਰਦੇ ਰਹਿਣਗੇ।ਉਨ੍ਹਾਂ ਦੱਸਿਆ ਕਿ
ਕੇਂਦਰ ਦੀਆਂ ਅਜਿਹੀਆਂ ਨੀਤੀਆਂ ਦੇ ਵਿਰੋਧ ਚ ਆੜਤੀਆਂ ਵੱਲੋਂ ਕੀਤੀ ਅੱਜ ਦੀ
ਮੁਕੰਮਲ ਹੜਤਾਲ ਸਫਲ ਰਹੀ ਹੈ ਅਤੇ ਅੱਗੇ ਤੋਂ ਵੀ ਸਮੂਹ ਆੜਤੀ ਤੇ ਵਪਾਰੀ ਵਰਗ
ਕੇਂਦਰ ਦੀਆਂ ਅਜਿਹੀਆਂ ਵਪਾਰੀ ਵਿਰੋਧੀ ਨੀਤੀਆਂ ਦਾ ਵਿਰੋਧ ਕਰਦਾ ਰਹੇਗਾ।ਉਨ੍ਹਾਂ
ਦੱਸਿਆ ਕਿ ਐਫ ਸੀ. ਆਈ ਵੱਲ ਪਿਛਲੇ ਲੰਬੇ ਸਮੇਂ ਤੋਂ ਆੜਤੀਆਂ ਦੇ ਖੜੇ
ਬਕਾਇਆ ਦੇ ਭੁਗਤਾਨ ਨਾ ਕਰਨ ਦੇ ਵਿਰੋਧ ਇਸ ਏਜੰਸੀ ਦਾ ਮੰਡੀਆਂ ਚ ਬਾਈਕਾਟ ਕਰਨ
ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।ਇਸ ਮੌਕੇ ਆੜਤੀਆ ਐਸੋਸੀਏਸ਼ਨ
ਪ੍ਰਧਾਨ ਰਾਜ ਕੁਮਾਰ ਭੱਠਲ , ਪ੍ਰੇਮ ਸਿੰਘ ਦੋਦੜਾ, ਕੁਲਦੀਪ ਸਿੰਘ, ਰਾਜ ਬੋੜਾਵਾਲੀਆ,
ਰਾਜੇਸ਼ ਕੁਮਾਰ, ਜੁਗਰਾਜ ਸਿੰਘ, ਪਵਨ ਨੇਵਟੀਆ, ਰਾਜੇਸ਼ ਕੁਮਾਰ, ਹੈਪੀ ਭੀਖੀ, ਵਿੱਕੀ
ਸਿੰਗਲਾ, ਟੀਟੂ ਬੋੜਾਵਾਲੀਆ, ਗੁਰਮੇਲ ਸਿੰਘ, ਕਿਰਪਾਲ ਸਿੰਘ, ਦਰਸ਼ਨ ਕੁਮਾਰ, ਡਿਪਟੀ
ਰਾਮ, ਮੋਨੂੰ ਬਿਹਾਰੀ, ਅਮਰਜੀਤ ਬਾਬੂ, ਵਿਜੇ ਕੁਮਰ, ਦਰਸ਼ਨ ਗਰਗ ਆਦਿ ਮੌਜੂਦ ਸਨ।
ਫੋਟੋ: ਬੁਢਲਾਡਾ ਵਿਖੇ ਕੇਂਦਰ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਹੋਏ ਆੜਤੀਆਂ
ਐਸੋਸੀਏਸ਼ਨ ਦੇ ਆਗੂ ਤੇ ਮੈਂਬਰ।

NO COMMENTS