ਆਜ਼ਾਦ ਕੋਸਲਰਾਂ ਨੇ ਦਿੱਤੀ ਹਮਾਇਤ , ਨਰਿੰਦਰ ਕੋਰ ਵਿਰਕ ਦਾ ਕੋਸਲ ਪ੍ਰਧਾਨ ਬਣਨਾ ਤੈਅ

0
727

ਬੁਢਲਾਡਾ 03,ਮਾਰਚ (ਸਾਰਾ ਯਹਾਂ /ਅਮਨ ਮਹਿਤਾ): ਸਥਾਨਕ ਨਗਰ ਕੋਸਲ ਦੀ ਪ੍ਰਧਾਨਗੀ ਦੀ ਕੁਰਸੀ ਹਾਸਲ ਕਰਨ ਲਈ ਸਿਆਸੀ ਘਮਸਾਨ ਲਗਾਤਾਰ ਜਾਰੀ ਹੈ ਪਰ ਮੋਜੂਦਾ ਸਥਿਤੀ ਵਿੱਚ ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨੇ ਕਾਂਗਰਸ ਦੀ ਹਾਈਕਮਾਂਡ ਨੂੰ ਨੇਕ ਅਤੇ ਇਮਾਨਦਾਰ ਕੋਸਲ ਦਾ ਪ੍ਰਧਾਨ ਬਣਾਉੂਣ ਦੀ ਸਿਫਾਰਸ ਕੀਤੀ ਗਈ ਹੈ। ਦੂਸਰੇ ਪਾਸੇ ਅੱਜ ਪ੍ਰਧਾਨਗੀ ਦਾ ਦਾਅਵਾ ਕਰਦਿਆਂ ਵਾਰਡ ਨੰਬਰ 19 ਤੋਂ ਨਰਿੰਦਰ ਕੋਰ ਵਿਰਕ ਜ਼ੋ ਟਕਸਾਲੀ ਕਾਂਗਰਸੀ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਅਤੇ ਪੰਜਾਬ ਦੇ ਖਜਾਨਾਂ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਾਫੀ ਨਜ਼ਦੀਕ ਮੰਨ੍ਹੇ ਜਾਂਦੇ ਹਨ ਦੀ ਦਾਅਵੇਦਾਰੀ ਨੇ ਸਿਆਸੀ ਹਲਕਿਆਂ ਵਿੱਚ ਨਵੀ ਬਹਿਸ ਛੇੜ ਦਿੱਤੀ ਹੈ। ਅੱਜ ਨਰਿੰਦਰ ਕੋਰ ਨੇ ਚੋਣਵੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਅਜਾਦ ਉਮੀਦਵਾਰਾਂ ਸਮੇਤ ਸ਼ਪੱਸ਼ਟ ਬਹੁਮਤ ਹਾਸਲ ਹੈ ਅਤੇ ਇਸ ਦੀ ਜਾਣਕਾਰੀ ਪਾਰਟੀ ਹਾਈਕਮਾਂਡ ਅਤੇ ਹਲਕਾ ਇੰਚਾਰਜ ਰਣਜੀਤ ਕੋਰ ਭੱਟੀ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਪ੍ਰਧਾਨਗੀ ਦਾ ਦਾਅਵਾ ਪੇਸ਼ ਕਰਦਿਆਂ ਕਿਹਾ ਕਿ ਉਹ ਇਕੱਲੇ ਯੋਗ ਦਾਅਵੇਦਾਰ ਹਨ ਜਿਨ੍ਹਾਂ ਨੇ ਕਾਂਗਰਸ ਦੀ ਮਜਬੂਤੀ ਲਈ ਬੂਥ ਪੱਧਰ ਤੇ ਅਕਾਲੀਆ ਦੀ ਗੁੰਡਾਗਰਦੀ ਖਿਲਾਫ ਮੁਕਾਬਲਾ ਕਰਕੇ ਪਾਰਟੀ ਦੀ ਮਜਬੂਤੀ ਲਈ ਕੰਮ ਕੀਤਾ ਹੈ। ਉਨ੍ਹਾ ਕਿਹਾ ਕਿ ਪਿਛਲੀਆਂ ਨਗਰ ਕੋਸਲ ਚੋਣਾਂ ਦੌਰਾਨ ਅਕਾਲੀ ਦਲ ਦੀ ਗੁੰਡਾਗਰਦੀ ਦੇ ਕਾਰਨ ਉਨ੍ਹਾਂ ਨੂੰ ਸਿਰਫ 26 ਵੋਟਾਂ ਦੇ ਫਰਕ ਨਾਲ ਧੱਕੇ ਨਾਲ ਹਰਾ ਦਿੱਤਾ ਗਿਆ ਸੀ ਪਰੰਤੂ ਅੱਜ ਉਹ ਉਸੇ ਹੀ ਵਾਰਡ ਵਿੱਚੋਂ ਵੋਟਰਾਂ ਦੀ ਪਹਿਲੀ ਪਸੰਦ ਉਮੀਦਵਾਰ ਵਜੋਂ ਬਣਦਿਆਂ ਸ਼ਹਿਰ ਦੇ ਸਮੂੱਚੇ ਵਾਰਡਾਂ ਵਿੱਚੋਂ ਸਭ ਤੋਂ ਵੱਧ 629 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਵਿਸ਼ੇਸ਼ ਤੋਰ ਤੇ ਉਨ੍ਹਾਂ ਆਜਾਦ ਕੋਸਲਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਨਿਰਪੱਖ ਤੌਰ ਤੇ ਪ੍ਰਧਾਨਗੀ ਲਈ ਹਮਾਇਤ ਦੇ ਕੇ ਸ਼ਹਿਰ ਨੂੰ ਵਿਕਾਸ ਅਤੇ ਤਰੱਕੀ ਦੇ ਰਾਹ ਤੇ ਤੋਰਨ ਲਈ ਆਪਣੇ ਵੋਟਰਾ ਦਾ ਸਨਮਾਨ ਕਰਦਿਆਂ ਇਮਾਨਦਾਰੀ ਨੂੰ ਚੁਣਿਆ ਹੈ। ਸ਼ਹਿਰ ਵਿੱਚ ਨਰਿੰਦਰ ਕੋਰ ਵਿਰਕ ਦੀ ਦਾਅਵੇਦਾਰੀ ਤੇ ਆਮ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ ਉੱਥੇ ਸਿਆਸੀ ਹਲਕਿਆਂ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਕਾਂਗਰਸ ਪਾਰਟੀ ਹੇਠਲੇ ਪੱਧਰ ਤੇ ਕੰਮ ਕਰਨ ਵਾਲੇ ਵਰਕਰ ਨੂੰ ਹਮੇਸ਼ਾ ਸਨਮਾਨ ਦਿੰਦੀ ਹੈ। ਵਰਣਨਯੋਗ ਹੈ ਕਿ ਕੋਸਲ ਚੋਣਾਂ ਦੌਰਾਨ ਸ਼ਹਿਰ ਦੇ 19 ਵਾਰਡਾਂ ਵਿੱਚੋਂ ਕਾਂਗਰਸ ਪਾਰਟੀ 6 ਵਾਰਡਾਂ ਤੇ ਹੀ ਜਿੱਤ ਦਰਜ ਕਰਵਾ ਸਕੀ ਹੈ ਪਰੰਤੂ 6 ਵਾਰਡਾ ਵਿੱਚੋਂ ਸਭ ਤੋਂ ਸੀਨੀਅਰ ਟਕਸਾਲੀ ਪਰਿਵਾਰ ਨਰਿੰਦਰ ਕੋਰ ਵਿਰਕ ਦਾ ਹੈ ਜਿਨ੍ਹਾਂ ਨੂੰ ਸ਼ਹਿਰ ਦੇ ਬਹੁਗਿਣਤੀ ਅਜਾਦ ਕੋਸਲਰਾਂ ਦੀ ਹਮਾਇਤ ਬਿਨ੍ਹਾਂ ਕਿਸੇ ਸ਼ਰਤ ਤੇ ਦੇਣ ਕਾਰਨ ਨਰਿੰਦਰ ਕੋਰ ਵਿਰਕ ਦਾ ਪ੍ਰਧਾਨ ਬਣਨਾ ਲਗਭਗ ਤੈਅ ਹੈ। ਦੂਸਰੇ ਪਾਸੇ ਹਲਕਾ ਇੰਚਾਰਜ ਬੀਬੀ ਰਣਜੀਤ ਕੋਰ ਭੱਟੀ ਨਾਲ ਗੱਲਬਾਤ ਕਰਨ ਤੇ ਊਨ੍ਹਾਂ ਕਿਹਾ ਕਿ ਉਹ ਵਰਕਰਾਂ, ਕੋਸਲਰਾਂ ਅਤੇ ਵੋਟਰਾਂ ਦਾ ਸਨਮਾਨ ਕਰਦਿਆਂ ਇੱਕ ਯੋਗ ਵਿਅਕਤੀ ਨੂੰ ਕੋਸਲ ਦੀ ਜਿੰਮੇਵਾਰੀ ਸੋਪਣ ਲਈ ਕਾਂਗਰਸ ਹਾਈਕਮਾਂਡ ਨੂੰ ਸਿਫਾਰਸ ਕਰਨਗੇ।  ਫੋਟੋ: ਬੁਢਲਾਡਾ: ਫਾਇਲ ਫੋਟੋ ਨਰਿੰਦਰ ਕੋਰ ਵਿਰਕ।

NO COMMENTS