*ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਕਰਦਿਆਂ*

0
5

ਮਾਨਸਾ 10 ਅਗਸਤ (ਸਾਰਾ ਯਹਾਂ/ ਮੁੱਖ ਸੰਪਾਦਕ ) : ਸਰਕਾਰੀ ਆਈ.ਟੀ.ਆਈ ਮਾਨਸਾ ਵਿਖੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਟੀ. ਬੈਨਿਥ ਵੱਲੋਂ ਸਵੱਛਤਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਯੁਵਕ ਸੇਵਾਵਾਂ ਵਿਭਾਗ ਮਾਨਸਾ ਵੱਲੋਂ ਯੁਵਕ ਭਲਾਈ ਕਲੱਬਾਂ ਅਤੇ ਐੱਨ ਐਸ ਐਸ ਯੂਨਿਟਾਂ ਦੇ ਸਹਿਯੋਗ ਨਾਲ ਮਾਨਸਾ ਜ਼ਿਲ੍ਹੇ ਦੇ 25 ਪਿੰਡਾਂ ਵਿੱਚ ਵੱਖ-ਵੱਖ ਥਾਵਾਂ ’ਤੇ ਸਫਾਈ ਕਰਵਾਈ ਗਈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਨੂੰ ਸਾਫ-ਸੁਥਰਾ ਬਣਾਉਣ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਨੂੰ ਸਾਫ-ਸੁਥਰਾ ਬਣਾਉਣ ਲਈ ਐੱਨ.ਐਸ.ਐਸ ਵਲੰਟੀਅਰਾਂ ਅਤੇ ਯੁਵਕ ਭਲਾਈ ਕਲੱਬਾਂ ਵੱਲੋਂ ਇਸ ਸਵੱਛਤਾ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਅਤੇ ਚੁਫ਼ੇਰੇ ਦੀ ਸੁੰਦਰਤਾ ਲਈ ਹਰ ਨਾਗਰਿਕ ਨੂੰ ਆਪਣਾ ਫਰਜ਼ ਸਮਝਦੇ ਹੋਏ ਯੋਗਦਾਨ ਪਾਉਣਾ ਚਾਹੀਦਾ ਹੈ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਰਘਬੀਰ ਸਿੰਘ ਮਾਨ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਫੱਤਾ ਮਾਲੋਕਾ, ਭੈਣੀ ਬਾਘਾ, ਮੂਸਾ, ਮੌਜੀਆ, ਹੀਰਕੇ, ਅਲੀਸੇਰ ਕਲਾਂ, ਬੋਹਾ, ਰੰਗੜਿਆਲ, ਅੱਕਾਂਵਾਲੀ, ਨੰਗਲ ਕਲਾਂ, ਬਰੇ੍ਹ, ਫਫੜੇ ਭਾਈਕੇ, ਕੁਲਰੀਆਂ, ਟਾਂਡੀਆਂ, ਰੱਲਾ, ਅਕਲੀਆ, ਬੀਰ-ਹੋਡਲਾ, ਗਾਂਧੀ ਸਕੂਲ, ਗਰਲਜ਼ ਸਕੂਲ ਮਾਨਸਾ ਵਿਖੇ ਸਫਾਈ ਕਰਵਾਈ ਗਈ।
ਇਸ ਮੌਕੇ ਪਿ੍ਰੰਸੀਪਲ ਹਰਵਿੰਦਰ ਭਾਰਦਵਾਜ, ਮੈਡਮ ਯੋਗਿਤਾ ਜੋਸ਼ੀ, ਦਰਸਨ ਬਰੇਟਾ, ਨਵਨੀਤ ਕੱਕੜ ਬੋਹਾ, ਦਿਲਬਾਗ ਰੰਘੜਿਆਲ, ਗੁਰਮੀਤ ਅੱਕਾਂਵਾਲੀ, ਰਵਿੰਦਰ ਬਰ੍ਹੇ, ਗੁਰਵਿੰਦਰ ਰੱਲਾ, ਮੈਡਮ ਸੁਰਿੰਦਰ ਫੱਤਾ ਅਤੇ ਜਸਪਾਲ ਸਿੰਘ ਵੀ ਮੌਜੂਦ ਸਨ।   

NO COMMENTS