ਆਸ਼ਾ ਵਰਕਰਾਂ ਖ਼ਿਲਾਫ਼ ਭੰਡੀ-ਪ੍ਰਚਾਰ ਮੰਦਭਾਗਾ – ਮੁਲਾਜ਼ਮ ਆਗੂ

0
35

ਮਾਨਸਾ, 30 ਅਗਸਤ  (ਸਾਰਾ ਯਹਾ, ਔਲਖ) ਕੁਝ ਥਾਵਾਂ ਤੇ ਅਤੇ ਸੋਸ਼ਲ ਮੀਡੀਆ ਉੱਤੇ ਆਸ਼ਾ ਵਰਕਰਾਂ ਖਿਲਾਫ ਹੋ ਰਿਹਾ ਭੰਡੀ ਪਰਚਾਰ ਬਹੁਤ ਹੀ ਨਿੰਦਣਯੋਗ ਅਤੇ ਮੰਦਭਾਗਾ ਹੈ। ਇਹ ਵਿਚਾਰ ਮਲਟੀਪਰਪਜ ਹੈਲਥ ਇੰਪਲਿਇਜ ਯੁਨੀਅਨ ਅਤੇ ਮੈਡੀਕਲ ਲੈਬ ਟੈਕਨੀਸ਼ੀਅਨ ਯੁਨੀਅਨ ਦੇ ਨੁਮਾਇੰਦਿਆਂ ਨੇ ਮਾਨਸਾ ਵਿਖੇ ਗੱਲਬਾਤ ਦੌਰਾਨ ਦਿੱਤੇ। ਬਰਜਿੰਦਰ ਸਿੰਘ ਜੋਗਾ ਪ੍ਰਧਾਨ ਮੈਡੀਕਲ ਲੈਬ ਟੈਕਨੀਸ਼ੀਅਨ ਯੁਨੀਅਨ ਨੇ ਦੱਸਿਆ ਕਿ ਆਸ਼ਾ ਵਰਕਰਾਂ ਪਿੰਡਾਂ ਵਿੱਚ ਲੋਕਾਂ ਨੂੰ ਗਰਾਊਂਡ ਪਁਧਰ ਤੇ ਸਿਹਤ ਵਿਭਾਗ ਵੱਲੋਂ ਦਿਤੀਆਂ ਜਾਂਦੀਆਂ ਸਹੂਲਤਾਂ ਨੂੰ ਘਰ  ਘਰ ਪਹੁੰਚਾਉਣ, ਜਁਚਾ ਬਁਚਾ ਸਿਹਤ ਸੰਭਾਲ ਅਤੇ ਸਮੇਂ ਸਮੇਂ ਤੇ ਲੋਕਾਂ ਨੂੰ ਵਁਖ ਵਁਖ ਬਿਮਾਰੀਆਂ ਸਬੰਧੀ ਜਾਗਰੂਕ ਕਰਨ ਲਈ ਆਪਣੀਆਂ ਸੇਵਾਵਾਂ ਤਨਦੇਹੀ ਨਾਲ  ਨਿਭਾ ਰਹੀਆਂ ਹਨ। ਮਲਟੀਪਰਪਜ ਹੈਲਥ ਇੰਪਲਿਇਜ ਯੁਨੀਅਨ ਦੇ ਆਗੂ ਚਾਨਣ ਦੀਪ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ੳੁੱਤੇ ਆਸ਼ਾ ਵਰਕਰਾਂ ਪ੍ਰਤੀ ਭੱਦੀਆਂ ਟਿਪਣੀਆਂ ਹੋ ਰਹੀਆਂ ਹਨ। ਪਤਾ ਨਹੀਂ ਲੋਕ ਸੋਸ਼ਲ ਮੀਡੀਆ ਤੇ  ਬਿਨਾ ਸਿਰ ਪੈਰਾਂ ਤੋਂ ਗੱਲਾਂ ਕਿਉਂ ਵਾਇਰਲ ਕਰ ਦਿੰਦੇ ਹਨ। ਆਸ਼ਾ ਵਰਕਰਾਂ ਨੂੰ 50000 ਪ੍ਰਤੀ ਮਰੀਜ਼ ਵਾਲੀ ਗੱਲ ਤੇ ਉਨ੍ਹਾਂ ਕਿਹਾ ਕਿ ਏਨੇ ਪੈਸੇ ਤਾਂ ਇਨ੍ਹਾਂ ਵਿਚਾਰੀਆਂ ਨੂੰ ਸਾਲ ਭਰ ਮਿਹਨਤ ਨਾਲ ਚੈਕ ਅੱਪ, ਜਣੇਪੇ, ਟੀਕਾਕਰਨ, ਜਾਗਰੂਕਤਾ, ਸਰਵੇ ਆਦਿ ਅਨੇਕਾਂ ਕੰਮ ਕਰਨ ਉਪਰੰਤ ਵੀ ਮੁਸ਼ਕਲ ਨਾਲ ਹੀ ਨਸੀਬ ਹੁੰਦੇ ਹਨ। ਕਦੇ ਕਿਸੇ ਨੇ ਇਹ ਰੌਲਾ ਤਾਂ ਪਾਇਆ ਨਹੀਂ ਕਿ ਆਸ਼ਾ ਨਿਗੂਣੇ ਭੱਤੀਆਂ ਤੇ ਇਨੇ ਜ਼ਿਆਦਾ ਕੰਮ ਕਰ ਰਹੀਆਂ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਇਸ ਤਰ੍ਹਾਂ ਦਾ ਪ੍ਰਚਾਰ ਕਰਨ ਵਾਲੇ ਵਿਅਕਤੀਆਂ ਅਤੇ ਚੈਨਲਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਤਾਂ ਜੋ ਲੋਕਾਂ ਵਿੱਚ ਆਸ਼ਾ ਵਰਕਰਾਂ ਦਾ ਅਕਸ ਬਚਾਇਆ ਜਾ ਸਕੇ। ਸੰਘਰਸ਼ ਕਮੇਟੀ ਆਗੂ ਕੇਵਲ ਸਿੰਘ  ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਸ਼ਾ ਵਰਕਰ ਅਤੇ ਹੋਰ ਸਿਹਤ ਮੁਲਾਜ਼ਮ ਤੁਹਾਡੇ ਪਿੰਡਾਂ ਵਿੱਚੋਂ ਹੀ ਹਨ ਅਤੇ ਲੰਬੇ ਸਮੇਂ ਤੋਂ ਸਿਹਤ ਸੇਵਾਵਾਂ ਦੇ ਰਹੇ ਹਨ। ਜੇਕਰ ਕੋਈ ਗੱਲਬਾਤ ਹੈ ਤਾਂ ਲੋਕਾਂ ਨੂੰ ਸਿਹਤ ਮੁਲਾਜ਼ਮਾਂ ਦਾ ਵਿਰੋਧ ਕਰਨ ਦੀ ਥਾਂ ਮੰਤਰੀਆਂ ਵਿਧਾਇਕਾਂ ਤੋਂ ਇਸਦਾ ਜਵਾਬ ਮੰਗਣਾ ਚਾਹੀਦਾ ਹੈ। ਮੁਲਾਜ਼ਮ ਆਗੂ ਜਗਦੀਸ਼ ਸਿੰਘ ਪੱਖੋ ਨੇ ਦੱਸਿਆ ਕਿ ਦਸੰਬਰ 2019 ਤੋਂ ਹੀ ਜਦੋਂ ਤੋਂ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਆਈ ਹੈ ਆਸ਼ਾ ਵਰਕਰਾਂ ਫਰੰਟ ਲਾਈਨ ਤੇ ਕੰਮ ਕਰਦੇ ਹੋਏ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ  ਆਪਣਾ ਅਹਿਮ ਰੋਲ ਅਦਾ ਕਰ ਰਹੀਆਂ ਹਨ।  ਪਰੰਤੂ ਪਿੰਡਾਂ ਵਿੱਚ ਕੁਝ ਸ਼ਰਾਰਤੀ ਅਨਸਰ ਇਨ੍ਹਾਂ ਪ੍ਰਤੀ ਬੇਵਜਾ ਭੰਡੀ ਪ੍ਰਚਾਰ ਕਰ ਰਹੇ ਹਨ। ਜਿਸ ਕਾਰਨ ਇਹਨਾਂ ਨੂੰ ਮਾਨਸਿਕ ਤੌਰ ਤੇ ਘੁਟਨ ਮਹਿਸੂਸ ਹੋ ਰਹੀ ਹੈ। ਪ੍ਰੰਤੂ ਇਸ ਸਬੰਧੀ ਪੰਜਾਬ  ਸਰਕਾਰ, ਪ੍ਰਸਾਸ਼ਨ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ  ਹਾਲੇ ਤੱਕ ਕੋਈ ਵੀ ਠੋਸ ਕਾਰਵਾਈ ਨਹੀ ਕੀਤੀ ਗਈ ਹੈ। ਜਿਸ ਕਰਕੇ ਆਸ਼ਾ ਵਰਕਰਾਂ, ਆਸ਼ਾ ਫੈਸਲੀਟੇਟਰ ਅਤੇ ਸਮੂਚੇ ਸਿਹਤ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਯੁਨੀਅਨਾਂ ਦੇ ਨੁਮਾਇੰਦਿਆਂ ਨੇ  ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ ਜੇਕਰ ਛੇਤੀ ਇਸ ਸਬੰਧੀ ਕੋਈ ਠੋਸ ਕਾਰਵਾਈ ਨਾ ਕੀਤੀ ਤਾਂ ਜ਼ਿਲੇ ਦੇ ਸਮੂਹ ਸਿਹਤ ਕਰਮਚਾਰੀ ਆਸ਼ਾ ਵਰਕਰਾਂ ਵੱਲੋਂ ਵਿੱਢੇ ਸ਼ੰਘਰਸ ਵਿਚ ਵਧ ਚੜ ਕੇ ਸਮੂਲੀਅਤ ਕਰਨਗੇ। ਇਸ ਮੌਕੇ ਸੰਜੀਵ ਕੁਮਾਰ, ਗੁਰਪ੍ਰੀਤ ਸਿੰਘ, ਭੋਲਾ ਸਿੰਘ, ਜਸਵੀਰ ਸਿੰਘ ਅਤੇ ਏ ਐਨ ਐਮ ਯੁਨੀਅਨ ਨੁਮਾਇੰਦੇ ਹਾਜ਼ਰ ਸਨ।

NO COMMENTS