ਸਰਦੂਲਗੜ, 9 ਜੂਨ (ਸਾਰਾ ਯਹਾਂ/ਬਲਜੀਤ ਪਾਲ) : ਆਸਰਾ ਲੋਕ ਸੇਵਾ ਕਲੱਬ ਵੱਲੋਂ ਸਰਦੂਲਗਡ਼੍ਹ ਕੋਰਟ ਕੰਪਲੈਕਸ ਵਿਖੇ 200 ਪੌਦੇ ਲਗਾ ਕੇ ਜੰਗਲ ਲਗਾਇਆ ਗਿਆ। ਕਲੱਬ ਦੇ ਪ੍ਰੋਜੈਕਟ ਚੇਅਰਮੈਨ ਤਰਸੇਮ ਸੇਮੀ ਨੇ ਦੱਸਿਆ ਕਿ ਆਸਰਾ ਲੋਕ ਸੇਵਾ ਕਲੱਬ ਰਜ਼ਿ. ਮਾਨਸਾ ਵੱਲੋੰ ਵਣ ਵਿਭਾਗ ਦੇ ਸਹਿਯੋਗ ਨਾਲ ਅੇੈਸ.ਡੀ.ਅੇੈਮ. ਦਫਤਰ ਸਰਦੂਲਗੜ ਵਿਖੇ 200 ਨਵੇੰ ਪੌਦੇ ਲਗਾਏ ਗਏ। ਪੌਦੇ ਲਗਾਉਣ ਦਾ ਉਦਘਾਟਨ ਅੇੈਸ.ਡੀ.ਅੇੈਮ. ਸਰਦੂਲਗੜ ਸਰਬਜੀਤ ਕੌਰ ਨੇ ਆਪਣੀ ਹੱਥੀ ਪੌਦਾ ਲਗਾਕੇ ਕੀਤਾ। ਇਸ ਮੌਕੇ ਅੇੈਸ.ਡੀ.ਅੇੈਮ. ਸਰਦੂਲਗੜ ਨੇ ਕਲੱਬ ਵੱਲੋੰ ਕੀਤੇ ਇਸ ਕਾਰਜ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਅੱਜ ਵੱਧ ਰਹੇ ਵਾਤਾਵਰਣ ਪ੍ਰਦੂਸ਼ਣ ਦੇ ਕਾਰਨ ਆਏ ਦਿਨ ਗਰਮੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਇਸ ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਏ ਜਾਣ ਅਤੇ ਉਨ੍ਹਾਂ ਦੀ ਸਹੀ ਢੰਗ ਨਾਲ ਸਾਂਭ ਸੰਭਾਲ ਕੀਤੀ ਜਾਵੇ ਉਨ੍ਹਾਂ ਕਿਹਾ ਕਿ ਆਸਰਾ ਲੋਕ ਸੇਵਾ ਕਲੱਬ ਅਤੇ ਇਸ ਨਾਲ ਜੁੜੇ ਹੋਏ ਮੈਂਬਰ ਅਤੇ ਅਹੁਦੇਦਾਰ ਇਸ ਗੱਲੋਂ ਵਧਾਈ ਦੇ ਪਾਤਰ ਹਨ ਕਿ ਉਹ ਨਿਰਸਵਾਰਥ ਲਗਾਤਾਰ ਨਵੇਂ ਪੌਦੇ ਲਗਾਉਣ ਦਾ ਕੰਮ ਕਰ ਰਹੇ ਹਨ। ਇਸ ਮੌਕੇ ਪ੍ਰੋਜੈਕਟ ਚੇਅਰਮੈਨ ਤਰਸੇਮ ਸੇਮੀ ਨੇ ਦੱਸਿਆ ਕਿ ਉਨ੍ਹਾਂ ਦੇ ਕਲੱਬ ਵੱਲੋਂ ਦੋ ਲੱਖ ਨਵੇਂ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਵਿੱਚੋਂ ਉਨ੍ਹਾਂ 25 ਫੀਸਦੀ ਦਾ ਟੀਚਾ ਪੂਰਾ ਕਰ ਲਿਆ ਗਿਆ ਹੈ ਅਤੇ ਆਉਣ ਵਾਲੇ ਇਕ ਡੇਢ ਸਾਲ ਵਿਚ ਉਹ ਆਪਣਾ ਟੀਚਾ ਪੂਰਾ
ਕਰ ਲੈਣਗੇ ਉਨ੍ਹਾਂ ਜ਼ਿਲ੍ਹੇ ਦੀਆਂ ਵੱਖ ਵੱਖ ਪੰਚਾਇਤਾਂ ਸਮਾਜ ਸੇਵੀ ਸੰਸਥਾਵਾਂ ਅਤੇ ਯੂਥ ਕਲੱਬਾਂ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸਾਂਝੀਆਂ ਥਾਵਾਂ ਉੱਪਰ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾ ਕੇ ਜੰਗਲ ਤਿਆਰ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸੰਸਥਾ ਨੂੰ ਪੌਦਿਆਂ ਦੀ ਲੋੜ ਹੋਵੇ ਤਾਂ ਉਹ ਆਪਣੀ ਤਰਫੋਂ ਉਨ੍ਹਾਂ ਨੂੰ ਨਵੇਂ ਪੌਦੇ ਉਪਲੱਬਧ ਕਰਵਾ ਦੇਣਗੇ। ਇਸ ਮੌਕੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਭੰਮਾਂ, ਬਲਜੀਤ ਸਿੰਘ,ਹੈਪੀ ਅਰੋੜਾ, ਜਸਵੰਤ ਮਾਨ, ਗੁਰਜੰਟ ਦਿਆਲਪੁਰਾ, ਮੱਖਣ ਸਿੰਘ ਜਸਪਾਲ ਸਿੰਘ, ਗੁਰਦੀਪ ਸਿੰਘ , ਸਮੂਹ ਐਸਡੀਐਮ ਦਫਤਰ ਸਟਾਫ ਆਦਿ ਹਾਜ਼ਰ ਸਨ।
ਕੈਪਸ਼ਨ ਐਸਡੀਐਮ ਸਰਦੂਲਗੜ੍ਹ ਵਿਖੇ ਨਵੇਂ ਪੌਦੇ ਲਗਾਉਣ ਮੌਕੇ ਐੱਸਡੀਐੱਮ ਸਰਜੀਤ ਕੌਰ ਅਤੇ ਕਲੱਬ ਮੈਂਬਰ ।