*ਆਸਰਾ ਫਾਊਂਡੇਸ਼ਨ ਬਰੇਟਾ ਦੀ ਅਗਵਾਈ ਵਿੱਚ ਬਰੇਟਾ ਵਿਖੇ ਮਾਤਾ ਸੁਖਦੇਵੀ ਸਿਲਾਈ ਸੈਂਟਰ ਖੋਲਿਆ ਗਿਆ*

0
9

ਮਾਨਸਾ/ਬੁਢਲਾਡਾ (ਸਾਰਾ ਯਹਾਂ/  ਮੁੱਖ ਸੰਪਾਦਕ) : ਮਾਤਾ ਸੁਖਦੇਵੀ ਦਾਦੀ ਮਾਂ ਨੂੰ ਸਮਰਪਿਤ ਮਾਤਾ ਸੁਖਦੇਵੀ ਸਿਲਾਈ ਸੈਂਟਰ ਸਰਦਾਰ ਮਹਿੰਦਰ ਸਿੰਘ ਸੰਸਥਾਪਕ ਸਾਵਣ ਐਜੂਕੇਸ਼ਨ ਚੈਰੀਟੇਬਲ ਟਰੱਸਟ ਰਜਿ ਚੰਡੀਗੜ ਵੱਲੋਂ ਆਸਰਾ ਫਾਊਂਡੇਸ਼ਨ ਬਰੇਟਾ ਦੀ ਅਗਵਾਈ ਵਿੱਚ ਖੋਲਿਆ ਗਿਆ ਜਿਸ ਵਿੱਚ 10 ਬਿਲਕੁਲ ਨਵੀਆਂ ਮਸ਼ੀਨਾਂ ਲੜਕੀਆਂ ਨੂੰ ਦਿੱਤੀਆਂ ਗਈਆਂ ਇਸ ਸਮੇਂ ਇਸ ਸੈਂਟਰ ਵਿੱਚ 15 ਕੁੜੀਆਂ ਸਿਲਾਈ ਦੀ ਟਰੇਨਿੰਗ ਲੈ ਰਹੀਆਂ ਹਨ ਇਸ ਸਮੇਂ ਸਿਲਾਈ ਸਿੱਖਣ ਵਾਲੀਆਂ ਬੱਚੀਆਂ ਨਾਲ ਗੱਲਬਾਤ ਕਰਦਿਆਂ ਸਰਦਾਰ ਮਹਿੰਦਰ ਸਿੰਘ ਕਟੋਦੀਆ ਨੇ ਕਿਹਾ ਕਿ ਤੁਹਾਨੂੰ ਇਸ ਸੈਂਟਰ ਲਈ  ਜਾਂ ਪੜਾਈ ਦੀ ਫੀਸ ਸਬੰਧੀ ਕਿਸੇ ਵੀ ਚੀਜ ਦੀ ਲੋੜ ਹੈ ਤਾਂ ਮੇਰੇ ਨਾਲ ਕਿਸੇ ਵੀ ਟਾਈਮ ਗੱਲ ਕਰਕੇ ਮੁਸਕਲ ਦੱਸੀ ਜਾ ਸਕਦੀ ਹੈ ਜਿਸ ਦਾ ਅਸੀਂ ਤੁਰੰਤ ਹੱਲ ਕਰਾਂਗੇ ਇਸ ਸੈਂਟਰ ਦਾ ਉਦਘਾਟਨ ਮਿਸਟਰ ਜਸਟਿਸ ਪੀ ਐਸ ਧਾਰੀਵਾਲ ਰਿਟਾਇਰਡ ਜੱਜ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਕੀਤਾ ਗਿਆ ਅਤੇ ਆਪਣੇ ਵੱਲੋਂ ਬੱਚੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਤੁਹਾਨੂੰ ਸਿਲਾਈ ਸਿੱਖ ਕੇ ਜੇ ਕਿਸੇ ਰੋਜ਼ਗਾਰ ਦੀ ਲੋੜ ਹੋਈ ਤਾਂ ਅਸੀਂ ਹਰ ਤਰਾਂ ਨਾਲ ਤੁਹਾਡੀ ਸਹਾਇਤਾ ਕਰਾਂਗੇ ਇਸ ਸਮੇਂ ਟੀਮ ਆਸਰਾ ਦੇ ਪ੍ਰਧਾਨ ਡਾਕਟਰ ਗਿਆਨ ਚੰਦ ਆਜ਼ਾਦ ਨੇ ਆਏ ਹੋਏ ਮਹਿਮਾਨਾਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਤੁਸੀਂ ਸਾਡੇ ਉਤੇ ਮਾਣ ਕਰਦਿਆ   ਸਾਡੀਆਂ ਬੱਚੀਆਂ ਲਈ ਸਿਲਾਈ ਸੈਂਟਰ ਖੋਲਿਆ ਹੈ ਜਿਸ ਦਾ ਸਾਡੀ ਟੀਮ ਅਤੇ ਨਗਰ ਨਿਵਾਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਸਮੇਂ ਮਾਸਟਰ ਪਰਦੀਪ ਸਿੰਘ, ਗ੍ਰਾਮ ਪੰਚਾਇਤ, ਪਿੰਡ ਦੇ ਮੋਹਤਬਰ, ਬੱਚੀਆਂ ਦੇ ਮਾਪਿਆਂ ਤੋਂ ਇਲਾਵਾ ਆਸਰਾ ਫਾਊਂਡੇਸ਼ਨ ਬਰੇਟਾ ਦੀ ਸਾਰੀ ਟੀਮ ਹਾਜ਼ਰ ਸੀ

NO COMMENTS