ਆਵਾਸ ਯੋਜਨਾ ਅਧੀਨ ਯੋਗ ਲਾਭਪਾਤਰੀਆਂ ਦੇ ਆਏ ਮਕਾਨ ਨਾ ਬਣਾਉਣ ਦੇ ਰੋਸ ਵਜੋਂ ਕੀਤਾ ਮੁਜਾਹਰਾ

0
20

ਬੁਢਲਾਡਾ 12 ਜੁਲਾਈ (ਸਾਰਾ ਯਹਾ/ਅਮਨ ਮਹਿਤਾ): ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਯੋਗ ਲਾਭਪਾਤਰੀਆਂ ਦੇ ਲਿਸਟ ਵਿੱਚ ਆਏ ਮਕਾਨ ਨਾ ਬਣਾਉਣ ਦੇ ਰੋਸ ਵਜੋਂ ਅੱਜ ਪਿੰਡ ਦਾਤੇਵਾਸ ਵਿਖੇ ਮਜਦੂਰ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਮਜਦੂਰ ਮੁਕਤੀ ਮੋਰਚਾ ਦੇ ਜਿਲ੍ਹਾ ਪ੍ਰਧਾਨ ਕਾਮਰੇਡ ਨਿੱਕਾ ਸਿੰਘ ਬਹਾਦਰਪੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਨਾਂ ਤੇ ਗਰੀਬ ਲੋਕਾਂ ਨੂੰ ਮਕਾਨ ਬਣਾਉਣ ਲਈ 2011 ਵਿੱਚ ਸਰਵੇ ਕਰਕੇ ਡੇਢ ਲੱਖ ਰੁਪਏ ਦੀ ਸਹਾਇਤਾ ਮਿਲਦੀ ਹੈ ਪਰ ਜਥੇਬੰਦੀ ਵਲੋਂ ਸੰਘਰਸ਼ ਕਰਕੇ 2018 ਵਿੱਚ ਸਰਵੇ ਦੀਆਂ ਲਿਸਟਾਂ ਪੰਚਾਇਤ ਵਿਭਾਗ ਤੋਂ ਕਢਵਾ ਕੇ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਉਸ ਸਮੇਂ ਦੀ ਪੰਚਾਇਤ ਅਤੇ ਪ੍ਰਸਾਸਨ ਵਲੋਂ ਯੋਗ ਲਾਭਪਾਤਰੀਆਂ ਦੇ ਲਿਸਟ ਚੋਂ ਨਾਂ ਕੱਟੇ ਗਏ ਅਤੇ ਆਪਣੇ ਚਹੇਤਿਆਂ ਦੇ ਅਯੋਗ ਵਿਅਕਤੀਆਂ ਦੇ ਮਕਾਨ ਬਣਾਏ ਗਏ। ਬਲਾਕ ਆਗੂ ਕੁਲਵੰਤ ਸਿੰਘ ਬੰਤੀ ਨੇ ਦੱਸਿਆ ਕਿ ਕਈ ਵਾਰ ਬੀ ਡੀ ਪੀ ਓ ਬੁਢਲਾਡਾ ਨੂੰ ਮਿਲ ਚੁੱਕੇ ਹਾਂ ਪਰ ਉਨ੍ਹਾਂ ਵਲੋਂ ਅਜੇ ਤੱਕ ਕੋਈ ਹੱਲ ਨਹੀਂ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ ਜਿਵੇਂ ਹੁਣ ਬਰਸਾਤ ਦੇ ਮੌਸਮ ਵਿੱਚ ਬਹੁਤੇ ਗਰੀਬ ਮਜਦੂਰ ਲੋਕਾਂ ਦੇ ਘਰ ਡਿੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਯੋਗ ਲਾਭਪਾਤਰੀਆਂ ਦੇ ਮਕਾਨ ਨਾ ਬਣਾਏ ਗਏ ਤਾਂ ਜਥੇਬੰਦੀ ਵਲੋਂ ਬੀ ਡੀ ਪੀ ਓ ਦਫ਼ਤਰ ਬੁਢਲਾਡਾ ਅੱਗੇ ਧਰਨਾ ਲਾਇਆ ਜਾਵੇਗਾ ਜਿਸ ਦੀ ਸਾਰੀ ਜੁੰਮੇਵਾਰੀ ਬੀ ਡੀ ਪੀ ਓ ਦਫਤਰ ਅਤੇ ਸਰਕਾਰ ਦੀ ਹੋਵੇਗੀ। ਇਸ ਸਮੇਂ ਬਹਾਦਰ ਸਿੰਘ, ਕੁਲਵੰਤ ਸਿੰਘ, ਗੁਰਜੰਟ ਸਿੰਘ, ਪਾਲੀ ਸਿੰਘ, ਧੰਨਾ ਸਿੰਘ, ਜਗਸੀਰ ਸਿੰਘ, ਕੋਮਲ ਸਿੰਘ, ਭੋਲਾ ਸਿੰਘ, ਬਲਵਿੰਦਰ ਸਿੰਘ ਆਦਿ ਸਾਮਿਲ ਸਨ।

NO COMMENTS