ਆਵਾਰਾ ਪਸ਼ੂਆਂ ਦੇ ਕਾਰਨ ਮਨੁੱਖੀ ਜ਼ਿੰਦਗੀਆਂ ਮੌਤ ਦੇ ਮ੍ਹੂੰਹ ‘ਚ ਜਾ ਰਹੀਆਂ ਹਨ

0
63

ਬਰੇਟਾ (ਸਾਰਾ ਯਹਾ/ਰੀਤਵਾਲ) ਸੜਕਾਂ ‘ਤੇ ਮਨੁੱਖੀ ਜਾਨਾਂ ਦਾ ਖੌਅ ਬਣ ਘੁੰਮ ਰਹੇ ਅਵਾਰਾ ਪਸ਼ੂਆਂ ਦੇ ਹੱਲ ਲਈ
ਸਰਕਾਰਾਂ ਵੱਲੋਂ ਕੋਈ ਸਾਰਥਿਕ ਹੱਲ ਨਾ ਕੀਤੇ ਜਾਣ ਕਾਰਨ ਆਮ ਵਰਗ ‘ਚ ਰੋਸ ਪਾਇਆ ਜਾ ਰਿਹਾ ਹੈ।
ਸਰਕਾਰ ਵੱਲੋਂ ਅਵਾਰਾ ਪਸ਼ੂਆਂ ਦੇ ਹੱਲ ਕਰਨ ਦੇ ਲਈ ਲੋਕਾਂ ਤੋਂ ਸੈੱਸ ਵਸੂਲਿਆ ਜਾ ਰਿਹਾ ਹੈ ਪਰ ਇਸਦੇ
ਬਾਵਜੂਦ ਸੜਕਾਂ ‘ਤੇ ਖੁੱਲ੍ਹੇ ਇਹ ਆਮ ਘੁੰਮ ਰਹੇ ਹਨ । ਕਿਸਾਨ ਅਜੈਬ ਸਿੰਘ ਅਤੇ ਸਤਗੁਰ ਸਿੰਘ ਨੇ
ਕਿਹਾ ਕਿ ਇਹ ਅਵਾਰਾ ਪਸ਼ੂ ਨਾ ਸਿਰਫ਼ ਫ਼ਸਲਾਂ ਦੇ ਉਜਾੜੇ ਦਾ ਕਾਰਨ ਬਣ ਰਹੇ ਹਨ, ਸਗੋਂ ਸੜਕ ਹਾਦਸਿਆਂ
ਨਾਲ ਮਨੁੱਖੀ ਜ਼ਿੰਦਗੀਆਂ ਦਾ ਘਾਣ ਵੀ ਕਰ ਰਹੇ ਹਨ। ਇਸ ਸਮੱਸਿਆ ਪ੍ਰਤੀ ਸਰਕਾਰ ਅਤੇ ਪ੍ਰਸ਼ਾਸਨ ਵਲੋਂ
ਸਭ ਕੁਝ ਜਾਣਦੇ ਹੋਏ ਵੀ ਅੱਖਾਂ ਮੀਟੀਆਂ ਹੋਈਆਂ ਹਨ। ਦਿਨ ਵੇਲੇ ਇਹ ਆਵਾਰਾ ਪਸ਼ੂ ਗਲੀਆਂ ਅਤੇ
ਬਾਜ਼ਾਰਾਂ ਵਿਚ ਘੁੰਮਦੇ ਸਮੇਂ ਲੜਦੇ-ਭਿੜਦੇ ਹੋਏ ਦੁਕਾਨਦਾਰਾਂ ਅਤੇ ਹੋਰਨਾਂ ਲੋਕਾਂ ਦਾ ਬਹੁਤ
ਨੁਕਸਾਨ ਕਰਦੇ ਹਨ ਅਤੇ ਰਾਤ ਸਮੇਂ ਝੂੰਡਾਂ ਦੇ ਝੁੰਡ ਗਲੀਆਂ ਵਿਚ ਲੋਕਾਂ ਦੇ ਘਰਾਂ ਅੱਗੇ ਬੈਠ ਜਾਂਦੇ
ਹਨ। ਉਨ੍ਹਾ ਕਿਹਾ ਕਿ ਪਸ਼ੂਆਂ ਦੇ ਇਨ੍ਹਾਂ ਝੁੰਡਾਂ ਕਾਰਨ ਰਾਤ ਸਮੇਂ ਘਰੋਂ ਬਾਹਰ ਨਿਕਲਣ ਲੱਗਿਆਂ
ਬੇਹੱਦ ਭੈਅ ਆਉਂਦਾ ਹੈ। ਵੈਸੇ ਤਾਂ ਦਿਨ ਵੇਲੇ ਵੀ ਆਵਾਰਾ ਪਸ਼ੂ ਸੜਕਾਂ ‘ਤੇ ਆਮ ਘੁੰਮਦੇ ਹਨ, ਪ੍ਰੰਤੂ ਰਾਤ ਸਮੇਂ ਸੜਕਾਂ ‘ਤੇ ਪਸ਼ੂਆਂ ਦੀ ਗਿਣਤੀ ਖ਼ਤਰਨਾਕ ਹੱਦ ਤੱਕ ਵੱਧ ਜਾਂਦੀ ਹੈ। ਇਹ ਪਸ਼ੂ ਸੜਕਾਂ
ਦੇ ਵਿਚਕਾਰ ਆ ਕੇ ਬੈਠ ਜਾਂਦੇ ਹਨ, ਜਿਸ ਨਾਲ ਆਪ ਮੁਹਾਰੇ ਤੇਜ਼ ਰਫ਼ਤਾਰ ਨਾਲ ਆ ਰਹੇ ਵਾਹਨ
ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਮਨੁੱਖੀ ਜ਼ਿੰਦਗੀਆਂ ਮੌਤ ਦੇ ਮ੍ਹੂੰਹ ‘ਚ ਜਾ ਰਹੀਆਂ ਹਨ

NO COMMENTS