*ਆਰ ਐੱਸ ਐੱਸ ਅਤੇ ਭਾਜਪਾ ਦੇ ਹੱਥੋਂ ਸੰਵਿਧਾਨ ਨੂੰ ਬਚਾਉਣਾ ਸਮੇ ਦੀ ਮੁੱਖ ਲੋੜ:ਸਿੱਧੂ*

0
62

ਬੋਹਾ 5 ਮਈ (ਸਾਰਾ ਯਹਾਂ/ਅਮਨ ਮਹਿਤਾ) ਭਾਰਤ ਲੋਕਤੰਤਰ ਦੇਸ਼ ਹੈ, ਜਿੱਥੇ ਸੰਵਿਧਾਨ ਘਾੜਿਆਂ ਨੇ ਹਰ ਪੱਖ ਤੋਂ ਸਮਾਜਿਕ, ਸੱਭਿਆਚਾਰਕ, ਬੋਲੀਆਂ, ਭਾਸ਼ਾਵਾਂ ਧਾਰਮਿਕ ਰੀਤੀ ਰਿਵਾਜ਼, ਰਾਜਨੀਤਕ ਗਤੀਵਿਧੀਆਂ ਨੂੰ ਸਾਹਮਣੇ ਰੱਖਕੇ ਸੰਵਿਧਾਨ ਦਾ ਨਿਰਮਾਣ ਕੀਤਾ। ਇਹ ਸ਼ਬਦ ਅੱਜ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦੇ ਬੋਹਾ ਸਥਿਤ ਦਫਤਰ ਦੇ ਉਦਘਾਟਨ ਸਮੇਂ ਬੋਲਦਿਆਂ ਉਨ੍ਹਾ ਦੇ ਸਪੁੱਤਰ ਗੁਰਬਾਜ ਸਿੰਘ ਸਿੱਧੂ ਨੇ ਕਹੇ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਚ ਖ੍ਰੀਦੋ ਫਰੋਖਤ, ਟਿਕਾਊ ਤੇ ਨਿਰਸਵਾਰਥ ਲੀਡਰਸਿਪ ਦੀ ਘਾਟ ਹੋਣ ਕਰਕੇ ਅਨੁਸੂਚਿਤ ਜਾਤੀ, ਪੱਛੜੇ ਵਰਗ ਦੇ ਵੱਖੋ ਵੱਖ ਰਸਤੇ ਹਨ, ਵੱਖਰੇ ਹੀ ਅੰਦੋਲਨ ਹਨ, ਜਿਸਦਾ ਲਾਭ ਭਾਜਪਾ ਵਰਗੀਆਂ ਜਾਤੀਵਾਦੀ ਮਨੂੰਵਾਦੀ ਵਿਚਾਰ ਧਾਰਾ ਵਾਲੀਆਂ ਪਾਰਟੀਆਂ ਨੂੰ ਸਿੱਧੇ ਤੇ ਅਸਿੱਧੇ ਢੰਗ ਨਾਲ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਆਰ ਐੱਸ ਐੱਸ ਦੀ ਵਿਚਾਰਧਾਰਾ ਇਸੇ ਤਰ੍ਹਾਂ ਨਿਰੰਤਰ ਵੱਧਦੀ ਫੁੱਲਦੀ ਰਹੀ ਤਾਂ ਇਕ ਦਿਨ ਇਸ ਦੇਸ਼ ਦਾ ਦਲਿਤ ਵਰਗ ਅਤੇ ਇੱਥੋਂ ਦੀਆਂ ਘੱਟ ਗਿਣਤੀਆਂ ਨਾਲ ਸੰਬੰਧਿਤ ਲੋਕਾਂ ਦਾ ਜੀਵਨ ਗੁਲਾਮਾਂ ਵਰਗਾ ਹੋ ਜਾਵੇਗਾ। ਇਸ ਲਈ ਮੌਜੂਦਾ ਸਮੇਂ ਵਿਚ ਆਰ ਐੱਸ ਐੱਸ ਅਤੇ ਭਾਜਪਾ ਦੇ ਹੱਥੋਂ ਸੰਵਿਧਾਨ ਨੂੰ ਬਚਾਉਣਾ ਸਮੇ ਦੀ ਮੁੱਖ ਲੋੜ ਹੈ। ਇਸ ਲਈ ਪੰਜਾਬ ਦੇ ਲੋਕਾਂ ਨੂੰ ਭਾਜਪਾ ਅਤੇ ਉਸ ਦੀ ਬੀ ਟੀਮ ਆਪ ਉਮੀਦਵਾਰਾਂ ਨੂੰ ਕਰਾਰਾ ਹਾਰ ਦੇਣ ਲਈ ਇਕ ਜੁੱਟ ਹੋ ਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਤੇ ਪਾਰਟੀ ਦੇ ਸੀਨੀਅਰ ਨੇਤਾ ਬਿਕਰਮਜੀਤ ਸਿੰਘ ਮੋਫਰ, ਜਿਲ੍ਹਾ ਜਨਰਲ ਸਕੱਤਰ ਪ੍ਰਦੀਪ ਬਿੱਟੂ, ਬਲਾਕ ਪ੍ਰਧਾਨ ਤਰਜੀਤ ਸਿੰਘ ਚਹਿਲ, ਗੋਪਾਲ ਸ਼ਰਮਾਂ, ਸੁਨੀਲ ਗੋਇਲ, ਨਵੀਨ ਕਾਲਾ, ਲਛਮਣ ਗੰਢੂ ਕਲਾਂ, ਸਰਪੰਚ ਗੁਰਬਾਜ ਸਿੰਘ, ਲਵਇੰਦਰ ਸਿੰਘ ਲਵਲੀ, ਕਰਨੈਲ ਖਾਲਸਾ, ਜਸਵੀਰ ਸਰਪੰਚ, ਜਗਦੇਵ ਸਿੰਘ ਘੋਗਾ, ਪੱਪੂ ਬੋਹਾ, ਕਰਨੈਲ ਪ੍ਰਧਾਨ, ਦਰਸ਼ਨ ਸਰਪੰਚ ਆਦਿ ਹਾਜਰ ਸਨ। 

NO COMMENTS